
ਡਾਲਰ ਦੇ ਘਟਦੇ ਦਬਦਬੇ ਨਾਲ ਅਮਰੀਕਾ ਚਿੰਤਾ ਵਿਚ ਡੁੱਬਿਆ
- America
- April 5, 2022
- No Comment
- 56
ਹੁਣ ਇਹ ਅਮਰੀਕਾ ਵਿਚ ਵੀ ਮਹਿਸੂਸ ਕੀਤਾ ਜਾਣ ਲੱਗਾ ਹੈ ਕਿ ਦੁਨੀਆ ਦੀ ਰਿਜ਼ਰਵ ਕਰੰਸੀ ਦੇ ਰੂਪ ਵਿਚ ਡਾਲਰ ਦੀ ਹੈਸੀਅਤ ਖ਼ਤਰੇ ਵਿਚ ਹੈ। ਟੀਵੀ ਚੈਨਲ ਸੀਐਨਐਨ ਦੀ ਵੈਬਾਈਟ ’ਤੇ ਛਪੇ ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਕੋਲ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਜ਼ਰੂਰ ਹੈ ਲੇਕਿਨ ਉਸ ਦਾ ਸਭ ਤੋਂ ਵੱਡਾ ਹਥਿਆਰ ਡਾਲਰ ਹੈ। ਲੇਕਿਨ ਵਿਸ਼ਵ ਕਰੰਸੀ ਭੰਡਾਰ ਦੇ ਰੂਪ ਵਿਚ ਅਮਰੀਕਾ ਦੀ ਹੈਸੀਅਤ ਹੁਣ ਖ਼ਤਰੇ ਵਿਚ ਦਿਖ ਰਹੀ ਹੈ।
ਇਸ ਰਿਪੋਰਟ ਮੁਤਾਬਕ ਇਸ ਸਮੇਂ ਦੁਨੀਆ ਵਿਚ ਕੁਲ 12.8 ਟ੍ਰਿਲੀਅਨ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ। ਇਸ ਦਾ ਕਰੀਬ 60 ਫੀਸਦੀ ਹਿੱਸਾ ਡਾਲਰ ਵਿਚ ਰੱਖਿਆ ਗਿਆ ਹੈ। ਇਹ ਅਮਰੀਕਾ ਦੇ ਲਈ ਇੱਕ ਵੱਡੀ ਸੁਵਿਧਾ ਹੈ। ਇਸ ਨਾਲ ਅਮਰੀਕਾ ਨੂੰ ਇਹ ਸੁਵਿਧਾ ਮਿਲਦੀ ਹੈ ਕਿ ਉਹ ਅਪਣੀ ਹੀ ਕਰੰਸੀ ਵਿਚ ਦੂਜੇ ਦੇਸ਼ਾਂ ਤੋਂ ਕਰਜ਼ਾ ਲੈ ਸਕਦਾ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਜੇਕਰ ਡਾਲਰ ਦਾ ਮੁੱਲ ਡਿੱਗਦਾ ਹੈ ਤਾਂ ਅਮਰੀਕਾ ’ਤੇ ਕਰਜ਼ੇ ਦਾ ਬੋਝ ਵੀ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਇਸ ਕਾਰਨ ਅਮਰੀਕੀ ਕਾਰੋਬਾਰੀਆਂ ਨੂੰ ਇਹ ਸਹੂਲਤ ਮਿਲੀ ਹੋਈ ਹੈ ਕਿ ਉਹ ਬਗੈਰ ਵਟਾਂਦਰਾ ਫ਼ੀਸ ਦਿੱਤੇ ਕੌਮਾਂਤਰੀ ਲੈਣ ਦੇਣ ਕਰਦੇ ਹਨ।