
ਅਮਰੀਕਾ ਤੇ ਭਾਰਤ ਦੀ ਭਾਈਵਾਲੀ ਨਾਲ ਕੋਵਿਡ ਖਿਲਾਫ ਜਿੱਤੀ ਜਾ ਸਕਦੀ ਹੈ ਗਲੋਬਲ ਵਾਰ
- America
- March 8, 2022
- No Comment
- 89
ਜਿਥੇ ਸੰਯੁਕਤ ਰਾਜ ਅਮਰੀਕਾ ਵਿਚ ਓਮੀਕ੍ਰੋਨ ਮਾਮਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਜ਼ਿੰਦਗੀ ਜ਼ਿਆਦਾ ਆਮ ਲੱਗਣ ਲੱਗੀ ਹੈ, ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਨਵੇਂ ਰੂਪਾਂ ਦੀ ਸੰਭਾਵਨਾ ਸਾਨੂੰ ਉਨ੍ਹਾਂ ਲਗਾਤਾਰ ਆਉਂਦੇ ਖਤਰਿਆਂ ਦੀ ਯਾਦ ਦਿਵਾਉਂਦੀ ਹੈ, ਜੋ ਮਹਾਮਾਰੀ ਨਾਲ ਪੀੜਤ ਰਹੀ ਦੁਨੀਆ ਦੀ ਤਸਵੀਰ ਪੇਸ਼ ਕਰਦੀ ਹੈ। ਅਜਿਹੇ ਵਿਚ ਗਲੋਬਲ ਮਹਾਮਾਰੀ ਦੇ ਖਿਲਾਫ ਲੜਾਈ ਅਤੇ ਆਮ ਸਥਿਤੀ ਦੀ ਬਹਾਲੀ ਲਈ ਪ੍ਰਭਾਵੀ ਕੌਮਾਂਤਰੀ ਸਹਿਯੋਗ ਦੀ ਲੋੜ ਹੋਵੇਗੀ। ਕੋਵਿਡ-19 ਨੂੰ ਕੰਟਰੋਲ ਕਰਨ ਅਤੇ ਇਕ ਹੋਰ ਵੱਡੇ ਕਹਿਰ ਦੀ ਸੰਭਾਵਨਾ ਨੂੰ ਘਟ ਕਰਨ ਲਈ ਵੈਕਸੀਨੇਸ਼ਨ ਸਭ ਤੋਂ ਪ੍ਰਭਾਵੀ ਸਾਧਨਾਂ ਵਿਚੋਂ ਇਕ ਜਾਣ ਪੈਂਦਾ ਹੈ। ਦੋ ਜਿੰਦਾ ਲੋਕਤੰਤਰਾਂ ਦੇ ਰੂਪ ਵਿਚ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨੇ ਮਹਾਮਾਰੀ ਨੂੰ ਕੰਟਰੋਲ ਕਰਨ ਵਿਚ ਵਿਸ਼ੇਸ਼ ਤੌਰ ’ਤੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਹ ਵੀ ਸੰਕੇਤ ਦਿੱਤੇ ਹਨ ਕਿ ਅਮਰੀਕਾ ਦੇ ਨਾਲ ਭਾਰਤ ਦੀ ਭਾਈਵਾਲੀ ਕਿਵੇਂ ਕੋਵਿਡ ਦੇ ਖਿਲਾਫ ਗਲੋਬਲ ਲੜਾਈ ਜਿੱਤ ਸਕਦੀ ਹੈ। ਭਾਰਤ ਨੇ ਟੀਕਿਆਂ ਦੀਆਂ ਲਗਭਗ 1.78 ਅਰਬ ਤੋਂ ਜ਼ਿਆਦਾ ਖੁਕਾਰਾਂ ਦਿੱਤੀਆਂ ਹਨ। ਭਾਰਤ ਦੀ 95 ਫੀਸਦੀ ਤੋਂ ਜ਼ਿਆਦਾ ਯੋਗ ਆਬਾਦੀ ਨੂੰ ਇਕ ਕੋਵਿਡ-19 ਵੈਕਸੀ ਦੀ ਖੁਰਾਕ ਮਿਲੀ ਹੈ ਅਤੇ 74 ਫੀਸਦੀ ਤੋਂ ਜ਼ਿਆਦਾ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਗਾਇਆ ਗਿਆ ਹੈ। ਦੇਸ਼ ਭਰ ਵਿਚ 3,13,000 ਤੋਂ ਜ਼ਿਆਦਾ ਟੀਕਾਕਰਨ ਕੇਂਦਰਾਂ ’ਤੇ ਸਿਹਤ ਦੇਖਭਾਲ ਮੁਲਾਜ਼ਮਾਂ ਨੇ ਅਹਿਮ ਰੋਲ ਅਦਾ ਕੀਤਾ। ਇਹ ਨਾ ਸਿਰਫ ਭਾਰਤ ਲਈ ਸਗੋਂ ਦੁਨੀਆ ਲਈ ਇਕ ਅਹਿਮ ਵਿਕਾਸ ਵਾਲਾ ਕਦਮ ਹੈ।
ਭਾਰਤ ਦੀ ਵੈਕਸੀਨੇਸ਼ਨ ਦੀਆਂ ਕੋਸ਼ਿਸ਼ਾਂ ਤੇ ਤਜ਼ਰਬੇਜਿਥੇ ਸੰਯੁਕਤ ਰਾਜ ਅਮਰੀਕਾ ਵਿਚ ਓਮੀਕ੍ਰੋਨ ਮਾਮਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਜ਼ਿੰਦਗੀ ਜ਼ਿਆਦਾ ਆਮ ਲੱਗਣ ਲੱਗੀ ਹੈ, ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਨਵੇਂ ਰੂਪਾਂ ਦੀ ਸੰਭਾਵਨਾ ਸਾਨੂੰ ਉਨ੍ਹਾਂ ਲਗਾਤਾਰ ਆਉਂਦੇ ਖਤਰਿਆਂ ਦੀ ਯਾਦ ਦਿਵਾਉਂਦੀ ਹੈ, ਜੋ ਮਹਾਮਾਰੀ ਨਾਲ ਪੀੜਤ ਰਹੀ ਦੁਨੀਆ ਦੀ ਤਸਵੀਰ ਪੇਸ਼ ਕਰਦੀ ਹੈ। ਅਜਿਹੇ ਵਿਚ ਗਲੋਬਲ ਮਹਾਮਾਰੀ ਦੇ ਖਿਲਾਫ ਲੜਾਈ ਅਤੇ ਆਮ ਸਥਿਤੀ ਦੀ ਬਹਾਲੀ ਲਈ ਪ੍ਰਭਾਵੀ ਕੌਮਾਂਤਰੀ ਸਹਿਯੋਗ ਦੀ ਲੋੜ ਹੋਵੇਗੀ। ਕੋਵਿਡ-19 ਨੂੰ ਕੰਟਰੋਲ ਕਰਨ ਅਤੇ ਇਕ ਹੋਰ ਵੱਡੇ ਕਹਿਰ ਦੀ ਸੰਭਾਵਨਾ ਨੂੰ ਘਟ ਕਰਨ ਲਈ ਵੈਕਸੀਨੇਸ਼ਨ ਸਭ ਤੋਂ ਪ੍ਰਭਾਵੀ ਸਾਧਨਾਂ ਵਿਚੋਂ ਇਕ ਜਾਣ ਪੈਂਦਾ ਹੈ। ਦੋ ਜਿੰਦਾ ਲੋਕਤੰਤਰਾਂ ਦੇ ਰੂਪ ਵਿਚ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨੇ ਮਹਾਮਾਰੀ ਨੂੰ ਕੰਟਰੋਲ ਕਰਨ ਵਿਚ ਵਿਸ਼ੇਸ਼ ਤੌਰ ’ਤੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਹ ਵੀ ਸੰਕੇਤ ਦਿੱਤੇ ਹਨ ਕਿ ਅਮਰੀਕਾ ਦੇ ਨਾਲ ਭਾਰਤ ਦੀ ਭਾਈਵਾਲੀ ਕਿਵੇਂ ਕੋਵਿਡ ਦੇ ਖਿਲਾਫ ਗਲੋਬਲ ਲੜਾਈ ਜਿੱਤ ਸਕਦੀ ਹੈ।
ਭਾਰਤ ਦੀ ਵੈਕਸੀਨੇਸ਼ਨ ਦੀਆਂ ਕੋਸ਼ਿਸ਼ਾਂ ਅਤੇ ਤਜ਼ਰਬੇ ਵਿਕਾਸਸ਼ੀਲ ਦੇਸ਼ਾਂ ਸਮੇਤ ਦੁਨੀਆ ਭਰ ਵਿਚ ਵੈਕਸੀਨੇਸ਼ਨ ਨੂੰ ਹੋਰ ਤੇਜ਼ ਕਰਨ ਵਿਚ ਮਦਦ ਕਰ ਸਕਦੇ ਹਨ। ਭਾਰਤ ਨੇ ਇਕ ਮੁਸ਼ਕਲ ਭੂਗੋਲ ਅਤੇ ਵਿਸ਼ਾਲ ਆਬਾਦੀ ਆਧਾਰ ਦੀ ਪਿਛੋਕੜ ਵਿਚ ਇਕ ਪ੍ਰਭਾਵੀ ਟੀਕਾਕਰਨ ਪ੍ਰੋਗਰਾਮ ਸਥਾਪਿਤ ਕੀਤਾ ਹੈ। ਸ਼ੁਰੂਆਤ ਵਿਚ ਭਾਰਤ ਦੀ ਸਿਆਸੀ ਅਗਵਾਈ ਨੇ ਵੈਕਸੀਨ ਮੁਹਿੰਮ ਨੂੰ ਚਲਾਉਣ ਲਈ ਪ੍ਰਸ਼ਾਸਨਿਕ ਢਾਂਚੇ ਦੇ ਨਿਰਮਾਣ ’ਤੇ ਧਿਆਨ ਕੇਂਦਰਿਤ ਕੀਤਾ। ਵੈਕਸੀਨ ਨਿਰਮਾਤਾਵਾਂ ਅਤੇ ਵੰਡ ਲਈ ਇਕ ਸੁਚਾਰੂ ਪ੍ਰੋਗਰਾਮ ਤੇ ਵਾਤਾਵਰਣ ਯਕੀਨੀ ਕੀਤਾ। ਫਿਰ ਭਾਰਤ ਨੇ ਇਹ ਯਕੀਨੀ ਕੀਤਾ ਕਿ ਉਹ ਟੀਕੇ ਇਲੈਕਟ੍ਰਾਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ ਰਾਹੀਂ ਆਪਣੇ ਲੋਕਾਂ ਤੱਕ ਪਹੁੰਮਚੇ ਤਾਂ ਜੋ ਕੋਲਡ-ਚੇਨ ਨੈੱਟਵਰਕ ਨੂੰ ਮਜਬੂਤ ਅਤੇ ਮਾਨੀਟਰ ਕੀਤਾ ਜਾ ਸਕੇ। ਜਿਥੇ ਕੋਵਿਨ ਪਲੇਟਫਾਰਮ ਜਿਸਨੇ ਟੀਕਿਆਂ ਲਈ ਪਹੁੰਚ ਅਤੇ ਰਜਿਸਟ੍ਰੇਸ਼ਨ ਨੂੰ ਸੌਖਾ ਬਣਾਇਆ ਉਥੇ ਦੂਸਰੇ ਪਾਸੇ ਡਰੋਨ ਨੇ ਦੇਸ਼ ਦੇ ਦੂਰ-ਦੁਰਾਡੇ ਦੇ ਕੋਨਿਆਂ ਤੱਕ ਵੀ ਟੀਕੇ ਪਹੁੰਚਾਏ।