ਕੈਨੇਡੀਅਨ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਅਮਰੀਕੀ ਕਾਫ਼ਲਾ

ਕੈਨੇਡੀਅਨ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਅਮਰੀਕੀ ਕਾਫ਼ਲਾ

  • America
  • February 18, 2022
  • No Comment
  • 76

ਕਾਨਵੇ ਟੂ ਸੇਵ ਅਮਰੀਕਾ ਦੀ ਸਹਿ-ਸੰਸਥਾਪਕ ਪੈਨੀ ਫੇ ਨੇ ਕਿਹਾ ਹੈ ਕਿ ਕੈਨੇਡਾ ਦੇ ਟਰੱਕ ਡਰਾਈਵਰਾਂ ਨੂੰ ਭੋਜਨ, ਪਾਣੀ, ਕੰਬਲ ਅਤੇ ਗੈਸ ਕਾਰਡਾਂ ਸਮੇਤ ਸਪਲਾਈ ਕਰਨ ਵਾਲੀਆਂ ਮਿਨੀਵੈਨਾਂ, ਸਪੋਰਟਸ ਯੂਟੀਲਿਟੀ ਵਾਹਨਾਂ ਅਤੇ ਹੋਰ ਆਟੋਮੋਬਾਈਲਜ਼ ਦਾ ਅਮਰੀਕੀ ਕਾਫ਼ਲਾ ਉਨ੍ਹਾਂ ਦੀ ਯਾਤਰਾ ਦਾ ਪਹਿਲਾ ਪੜਾਅ ਸੀ। ਉਨ੍ਹਾਂ ਕਿਹਾ ਕਿ ਅਮਰੀਕੀ ਕਾਫਲਾ ਕੈਨੇਡੀਅਨ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਇਸ ਹਫ਼ਤੇ ਦੇ ਸ਼ੁਰੂ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੀਕਾਕਰਨ ਵਿਰੋਧੀ ਮੁਹਿੰਮਾਂ ਨੂੰ ਰੋਕਣ ਲਈ ਐਮਰਜੈਂਸੀ ਸ਼ਕਤੀਆਂ ਦੀ ਮੰਗ ਕੀਤੀ ਸੀ।
ਇਸ ਦੌਰਾਨ ਵੀਰਵਾਰ ਨੂੰ ਓਟਾਵਾ ਦੇ ਪੁਲਸ ਮੁਖੀ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ, ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ, ‘ਯਾਤਰਾ ਦੇ ਪਹਿਲੇ ਪੜਾਅ ਵਿਚ ਕੈਨੇਡਾ ਵਿਚ ਟਰੱਕ ਡਰਾਈਵਰਾਂ ਲਈ ਸਪਲਾਈ ਲਿਆਉਣਾ ਸੀ। ਦੂਜੇ ਪੜਾਅ ਵਿਚ ਟਰੱਕ ਡਰਾਈਵਰਾਂ ਨੂੰ ਮੁਕਤ ਕੀਤਾ ਜਾਵੇਗਾ। ਅਸੀਂ ਬਫੇਲੋ ਦੇ ਪੀਸ ਬ੍ਰਿਜ ਤੱਕ ਗਏ, ਪਰ ਸਾਨੂੰ ਰੋਕ ਦਿੱਤਾ ਗਿਆ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਸਾਨੂੰ ਰੋਕਿਆ। ਸਭ ਕੁਝ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਿਹਾ ਸੀ। ਹਮੇਸ਼ਾ ਦੀ ਤਰ੍ਹਾਂ, ਸਿਰਫ਼ ਸਰਕਾਰ ਹੀ ਰੁਕਾਵਟ ਸੀ।’

ਪੈਨੀ ਨੇ ਕਿਹਾ ਕਿ ਟਰੂਡੋ ਦੇ ਹੁਕਮ ਨੇ ‘ਗੋ ਫੰਡ ਮੀ’ ਅਤੇ ਹੋਰ ਸਾਈਟਾਂ ਰਾਹੀਂ ਇਕੱਠੇ ਕੀਤੇ ਲੱਖਾਂ ਡਾਲਰ ਦੇ ਟ੍ਰਾਂਸਫਰ ਨੂੰ ਰੋਕ ਦਿੱਤਾ ਪਰ ਉਹ (ਪੈਨੀ) ਅਡੋਲ ਹੈ ਅਤੇ ਟਰੱਕਰਾਂ ਅਤੇ ਹੋਰਾਂ ਦਾ ਸਮਰਥਨ ਕਰਨਾ ਜਾਰੀ ਰੱਖੇਗੀ ਜੋ ਆਪਣੀ ਆਜ਼ਾਦੀ ਲਈ ਲੜ ਰਹੇ ਹਨ। ਉਨ੍ਹਾਂ ਕਿਹਾ, ‘ਇਹ ਭਿਆਨਕ ਹੈ। ਉਨ੍ਹਾਂ ਨੇ ਕਈ ਖਾਤਿਆਂ ‘ਤੇ ਪਕੜ ਬਣਾ ਲਈ ਹੈ। ਮੈਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ। ਮੈਨੂੰ ਨਹੀਂ ਪਤਾ ਕਿ ਇਸ ਦਾ ਟਰੱਕ ਡਰਾਈਵਰਾਂ ‘ਤੇ ਕੀ ਅਸਰ ਪਵੇਗਾ। ਮੈਂ ਸਮਝਦੀ ਹਾਂ ਕਿ ਹੈਕਰਾਂ ਨੇ ਇਕ ਖਾਤਾ ਖੋਲ੍ਹਿਆ ਗਿਆ ਸੀ। ਮੈਨੂੰ ਨਹੀਂ ਪਤਾ ਕਿ ਇਹ ਹੈਕਰ ਸੀ ਜਾਂ ਇਹ ਸਰਕਾਰ ਸੀ?’
ਜ਼ਿਕਰਯੋਗ ਹੈ ਕਿ ਕੈਨੇਡੀਅਨ ਟਰੱਕ ਡਰਾਈਵਰ ਹੁਣ ਤੱਕ ਕਰੀਬ 90 ਲੱਖ ਡਾਲਰ ਇਕੱਠੇ ਕਰ ਚੁੱਕੇ ਹਨ। ਕੈਨੇਡਾ ਦੇ ਗਲੋਬ ਐਂਡ ਮੇਲ ਨੇ ਰਿਪੋਰਟ ਦਿੱਤੀ ਕਿ ਪਿਛਲੇ ਵੀਰਵਾਰ ਕੈਨੇਡਾ ਦੀ ਸੁਪੀਰੀਅਰ ਕੋਰਟ ਆਫ਼ ਜਸਟਿਸ ਨੇ ਫਰੀਡਮ ਕਾਫਲੇ 2022 ਦੇ ਆਯੋਜਕਾਂ ਅਤੇ ਅਡੌਪਟ-ਏ-ਟਰੱਕਰ ਨੂੰ ਦਾਨ ਦੇਣ ਤੋਂ ਰੋਕਣ ਲਈ ਇਕ ਹੁਕਮ ਜਾਰੀ ਕੀਤਾ ਸੀ। ਪੈਨੀ ਫੇ ਨੇ ਕਿਹਾ, “ਮੈਂ ਮੂਲ ਰੂਪ ਵਿੱਚ ਨਿਊਯਾਰਕ ਤੋਂ ਹਾਂ ਅਤੇ ਪਿਛਲੇ ਤਿੰਨ ਸਾਲਾਂ ਤੋਂ ਟੈਨੇਸੀ ਵਿਚ ਰਹਿ ਰਹੀ ਹਾਂ। ਸਾਡੇ ਕੋਲ ਇਹ ਸਾਰੀਆਂ ਆਜ਼ਾਦੀਆਂ ਹਨ। ਮੈਨੂੰ ਨਹੀਂ ਪਤਾ ਸੀ ਕਿ ਮੈਂ ਆਜ਼ਾਦੀ ਗੁਆ ਦਿੱਤੀ ਹੈ। ਇਹ ਪ੍ਰਦਰਸ਼ਨ ਟੀਕਿਆਂ ਨੂੰ ਲੈ ਕੇ ਨਹੀਂ ਹੈ। ਇਹ ਇਸ ਸਰਕਾਰ ਦੇ ਨਿਯਮਾਂ, ਤਾਲਾਬੰਦੀ, ਮੰਗਾਂ ਕਾਰਨ ਹੋ ਰਿਹਾ ਹਨ… ਅਸੀਂ ਸਾਰੇ ਆਜ਼ਾਦੀ ਚਾਹੁੰਦੇ ਹਾਂ।’

Related post

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ ਸੁਪਰੀਮ ਕੋਰਟ ਦੇ ਕੀਮਤੀ ਸਮੇਂ ਦੀ ਬਰਬਾਦੀ

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ…

 ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ 2002 ਦੇ ਗੁਜਰਾਤ ਦੰਗਿਆਂ ‘ਤੇ ਬੀਬੀਸੀ ਦੀ ਇਕ ਸੀਰੀਜ਼ ‘ਤੇ ਪਾਬੰਦੀ ਲਗਾਉਣ ਦੇ ਕੇਂਦਰ…
ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

 ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ‘ਚ ਮੇਤੂਰ ਦੇ ਨੇੜੇ ਬੇਂਗਲੁਰੂ ਜਾ ਰਹੀ ਇਕ ਪ੍ਰਾਈਵੇਟ ਬੱਸ ‘ਚ ਐਤਵਾਰ ਦੇਰ ਰਾਤ ਅੱਗ ਲੱਗਣ ਨਾਲ…
ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ…

ਕੇਂਦਰੀ ਜੇਲ੍ਹ ਪਟਿਆਲਾ ’ਚ ਐੱਨ. ਡੀ. ਪੀ. ਐੱਸ. ਕੇਸ ’ਚ ਬੰਦ ਹਵਾਲਾਤੀ ਦਵਿੰਦਰ ਸਿੰਘ (45) ਦੀ ਮੌਤ ਹੋ ਗਈ। ਪਰਿਵਾਰ ਵਾਲਿਆ…

Leave a Reply

Your email address will not be published. Required fields are marked *