ਯੂਕਰੇਨ ਬਾਰਡਰ ਤੋਂ ਰੂਸੀ ਸੈਨਿਕਾਂ ਦੇ ਹਟਣ ਦਾ ਦਾਅਵਾ ਕਨਫਰਮ ਨਹੀਂ : ਜੋਅ ਬਾਈਡਨ

ਯੂਕਰੇਨ ਬਾਰਡਰ ਤੋਂ ਰੂਸੀ ਸੈਨਿਕਾਂ ਦੇ ਹਟਣ ਦਾ ਦਾਅਵਾ ਕਨਫਰਮ ਨਹੀਂ : ਜੋਅ ਬਾਈਡਨ

  • America
  • February 16, 2022
  • No Comment
  • 92

ਪੂਰਵੀ ਯੂਰਪ ਵਿਚ ਲਗਾਤਾਰ ਵਧਦੇ ਤਣਾਅ ਦੇ ਵਿਚ ਤਦ ਰਾਹਤ ਭਰੀ ਖ਼ਬਰ ਸਾਹਮਣੇ ਆਈ ਜਦ ਕਿਹਾ ਗਿਆ ਕਿ ਯੂਕਰੇਨ ਦੇ ਕੋਲ ਤੈਨਾਤ ਰੂਸੀ ਫੌਜੀ ਅਪਣੇ ਟਿਕਾਣਿਆਂ ’ਤੇ ਪਰਤ ਰਹੇ ਹਨ। ਹਾਲਾਂਕਿ ਅਮਰੀਕਾ ਨੂੰ ਅਜੇ ਵੀ ਰੂਸ ਦੇ ਇਸ ਵਾਅਦੇ ’ਤੇ ਭਰੋਸਾ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਮੰਗਲਵਾਰ ਨੂੰ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਨੇ ਅਜੇ ਤੱਕ ਰੂਸ ਦੇ ਉਸ ਦਾਅਵੇ ਨੂੰ ਕਨਫਰਮ ਨਹੀਂ ਕੀਤਾ ਜਿਸ ਵਿਚ ਰੂਸੀ ਸੈਨਿਕਾਂ ਦੇ ਪਿੱਛੇ ਹਟਣ ਦੀ ਗੱਲ ਕਹੀ ਗਈ ਹੈ।
ਵਾਈਟ ਹਾਊਸ ਦੇ ਸੰਬੋਧਨ ਵਿਚ ਬਾਈਡਨ ਨੇ ਕਿਹਾ ਕਿ ਰੂਸੀ ਸੈਨਾ ਹੁਣ ਵੀ ਹਮਲੇ ਦੀ ਸਥਿਤੀ ਵਿਚ ਬਣੀ ਹੋਈ ਹੈ। ਰੂਸ ਵਲੋਂ ਅਜੇ ਵੀ ਹਮਲੇ ਦਾ ਖ਼ਤਰਾ ਹੈ। ਲੇਕਿਨ ਅਸੀਂ ਕੂਟਨੀਤਿਕ ਤਰੀਕੇ ਨਾਲ ਰੂਸੀ ਹਮਲੇ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਸਾਡਾ ਯੂਕਰੇਨ ਵਿਚ ਅਮਰੀਕੀ ਸੈਨਿਕਾਂ ਨੂੰ ਭੇਜਣ ਦਾ ਕੋਈ ਇਰਾਦਾ ਨਹੀਂ ਹੈ। ਹਾਲਾਂਕਿ ਅਸੀਂ ਸੰਭਾਵਤ ਹਮਲੇ ਨਾਲ ਨਿਪਟਣ ਲਈ ਯੂਕਰੇਨ ਨੂੰ ਸੈਨਿਕ ਉਪਕਰਣ ਅਤੇ ਟਰੇਨਿੰਗ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਨੇ ਇੱਕ ਵਾਰ ਫੇਰ ਨਾਟੋ ਦੇਸ਼ਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਅਪਣੀ ਵਚਨਬੱਧਤਾ ਦੁਹਰਾਈ ਹੈ। ਬਾਈਡਨ ਨੇ ਕਿਹਾ ਕਿ ਅਮਰੀਕਾ ਨਾਟੋ ਦੇ ਇਲਾਕੇ ਵਿਚ ਮੌਜੂਦ ਇੱਕ ਇੱਕ ਇੰਚ ਜ਼ਮੀਨ ਦੀ ਰੱਖਿਆ ਪੂਰੀ ਤਾਕਤ ਦੇ ਨਾਲ ਕਰੇਗਾ। ਇੱਕ ਨਾਟੋ ਦੇਸ਼ ਦੇ ਖ਼ਿਲਾਫ਼ ਹਮਲਾ ਅਸੀਂ ਸਾਰਿਆਂ ਦੇ ਖ਼ਿਲਾਫ਼ ਹਮਲਾ ਹੈ। ਬਾਈਡਨ ਨੇ ਕਿਹਾ ਕਿ ਰਾਸ਼ਟਰਾਂ ਨੂੰ ਖੁਦਮੁਖਤਿਆਰੀ ਅਤੇ ਖੇਤਰੀ ਅਖੰਡਤਾ ਦਾ ਅਧਿਕਾਰ ਹੈ। ਹਾਲਾਂਕਿ ਅਸੀਂ ਬੁਨਿਆਦੀ ਸਿਧਾਂਤਾਂ ਰਾਹੀਂ ਸਮਝੌਤਾ ਨਹੀਂ ਕਰਾਂਗੇ। ਰੂਸ ਨੂੰ ਅਮਰੀਕਾ, ਨਾਟੋ ਜਾਂ ਯੂਕਰੇਨ ਧਮਕੀ ਨਹੀ ਦੇ ਰਹੇ ਹਨ। ਤੁਸੀਂ ਸਾਡੇ ਦੁਸ਼ਮਣ ਨਹੀਂ ਹਨ ਅਤੇ ਮੈਨੂੰ ਭਰੋਸਾ ਹੈ ਕਿ ਆਪ ਵੀ ਯੂਕਰੇਨ ਖ਼ਿਲਾਫ਼ ਵਿਨਾਸ਼ਕਾਰੀ ਯੁੱਧ ਨਹੀਂ ਚਾਹੁੰਦੇ ਹਨ।
ਤਣਾਅ ਨੂੰ ਘੱਟ ਕਰਨ ਲਈ ਅਮਰੀਕੀ ਵਿਦੇਸ਼ ਮੰਤਰੀ ਬÇਲੰਕੇਨ ਨੇ ਵੀ ਮੰਗਲਵਾਰ ਨੂੰ ਰੂਸੀ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ। ਦੋਵੇਂ ਵਿਦੇਸ਼ ਮੰਤਰੀਆਂ ਨੇ ਇੱਕ ਵਾਰ ਮੁੜ ਤੋਂ ਕੂਟਨੀਤਕ ਢੰਗ ਨਾਲ ਇਸ ਸੰਕਟ ਦੇ ਹੱਲ ਦੀ ਗੱਲ ਦੁਹਰਾਈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਪ੍ਰਾਈਸ ਨੇ ਕਿਹਾ ਕਿ ਬÇਲੰਕਨ ਨੇ ਅਪਣੇ ਰੂਸੀ ਹਮਰੁਤਬੇ ਦੇ ਸਾਹਮਣੇ ਸਾਡੀ ਚਿੰਤਾਵਾਂ ਨੂੰ ਜ਼ਾਹਰ ਕੀਤਾ ਹੈ। ਅਸੀਂ ਬਾਰਡਰ ’ਤੇ ਡੀਐਸਕਲੇਸ਼ਨ ਦੀ ਗੱਲ ਕਹੀ ਹੈ।
ਸੀਐਨਐਨ ਦੀ ਰਿਪੋਰਟ ਦੇ ਅਨੁਸਾਰ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਰੂਸ ਦੇ ਸੈਨਿਕਾਂ ਦੇ ਵਾਪਸੀ ਵਾਲੇ ਬਿਆਨ ’ਤੇ ਸ਼ੱਕ ਜਤਾਇਆ ਹੈ। ਉਨ੍ਹਾਂ ਕਿਹਾ ਕਿ ਰੂਸ ਵਲੋਂ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ। ਇਸ ਲਈ ਸਾਡਾ ਨਿਯਮ ਹੈ ਦੇਖੋ ਅਤੇ ਫੇਰ ਭਰੋਸਾ ਕਰੋ। ਜਦ ਤੱਕ ਅਸੀਂ ਸੈਨਿਕਾਂ ਨੂੰ ਵਾਪਸ ਜਾਂਦੇ ਦੇਖ ਨਹੀਂ ਲੈਂਦੇ ਤਦ ਤੱਕ ਭਰੋਸਾ ਨਹੀਂ ਕਰਾਂਗੇ।

Related post

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ ਸੁਪਰੀਮ ਕੋਰਟ ਦੇ ਕੀਮਤੀ ਸਮੇਂ ਦੀ ਬਰਬਾਦੀ

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ…

 ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ 2002 ਦੇ ਗੁਜਰਾਤ ਦੰਗਿਆਂ ‘ਤੇ ਬੀਬੀਸੀ ਦੀ ਇਕ ਸੀਰੀਜ਼ ‘ਤੇ ਪਾਬੰਦੀ ਲਗਾਉਣ ਦੇ ਕੇਂਦਰ…
ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

 ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ‘ਚ ਮੇਤੂਰ ਦੇ ਨੇੜੇ ਬੇਂਗਲੁਰੂ ਜਾ ਰਹੀ ਇਕ ਪ੍ਰਾਈਵੇਟ ਬੱਸ ‘ਚ ਐਤਵਾਰ ਦੇਰ ਰਾਤ ਅੱਗ ਲੱਗਣ ਨਾਲ…
ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ…

ਕੇਂਦਰੀ ਜੇਲ੍ਹ ਪਟਿਆਲਾ ’ਚ ਐੱਨ. ਡੀ. ਪੀ. ਐੱਸ. ਕੇਸ ’ਚ ਬੰਦ ਹਵਾਲਾਤੀ ਦਵਿੰਦਰ ਸਿੰਘ (45) ਦੀ ਮੌਤ ਹੋ ਗਈ। ਪਰਿਵਾਰ ਵਾਲਿਆ…

Leave a Reply

Your email address will not be published. Required fields are marked *