
ਸਕੂਲ ਦੇ ਬਾਹਰ ਹੋਈ ਗੋਲੀਬਾਰੀ, ਦੋ ਵਿਦਿਆਰਥੀਆਂ ਨੂੰ ਲੱਗੀ ਗੋਲੀ
- America
- February 2, 2022
- No Comment
- 46
ਅਮਰੀਕਾ ਵਿਚ ਰੋਜ਼ਾਨਾ ਹੀ ਲੋਕਾਂ ’ਤੇ ਗੋਲੀਬਾਰੀ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇੱਕ ਘਟਨਾ ਰਿਚਫੀਲਡ ਤੋਂ ਸਾਹਮਣੇ ਆਈ ਹੈ। ਇੱਥੇ ਦੋ ਵਿਦਿਆਰਥੀਆਂ ਨੂੰ ਸਕੂਲ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਜਿਸ ਵਿਚ ਇੱਕ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇੱਕ ਵਿਦਿਆਰਥੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀ ਵਿਦਿਆਰਥੀ ਨੂੰ ਇੱਕ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਸ ਮਾਮਲੇ ਵਿਚ ਰਿਚਫੀਲਡ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਵਿਦਿਆਰਥੀਆਂ ਨੂੰ ਇੱਕ ਸਿੱਖਿਆ ਕੇਂਦਰ ਦੇ ਬਾਹਰ ਦੁਪਹਿਰ ਕਰੀਬ 12 ਵਜੇ ਗੋਲੀ ਮਾਰੀ ਗਈ। ਉਨ੍ਹਾਂ ਨੇ ਕਿਹਾ ਕਿ ਸ਼ੱਕੀ ਹਮਲਾਵਰ ਗੋਲੀ ਮਾਰਨ ਦੇ ਤੁਰੰਤ ਬਾਅਦ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਪੂਰੇ ਇਲਾਕੇ ਦੀ ਤਲਾਸ਼ੀ ਲਈ। ਰਿਚਫੀਲਡ ਦੇ ਪੁਲਿਸ ਮੁਖੀ ਨੇ ਕਿਹਾ ਕਿ ਇਹ ਰਿਚਫੀਲਡ ਸ਼ਹਿਰ ਦੇ ਲਈ ਇੱਕ ਦੁਖਦ ਦਿਨ ਹੈ।
ਸੈਂਡਰਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲ ਦੇ ਸਾਹਮਣੇ ਗੇਟ ਕੋਲ ਗੋਲੀ ਮਾਰੀ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਸਿੱਖਿਆ ਕੇਂਦਰ ਲੈਣ ਆਏ ਸੀ। ਇਸ ਸਾਊਥ ਐਜੂਕੇਸ਼ਨ ਸੈਂਟਰ ਵਿਚ ਕਰੀਬ 200 ਵਿਦਿਆਰਥੀ ਪੜ੍ਹਦੇ ਹਨ। ਇਹ ਹਾਈ ਸਕੂਲ ਦੀ ਤਰ੍ਹਾਂ ਹੀ ਇੱਕ ਅਲੱਗ ਪ੍ਰੋਗਰਾਮ ਚਲਾਉਂਦੇ ਹਨ।
ਮੀਡੀਆ ਮੁਤਾਬਕ ਸਤੰਬਰ ਵਿਚ ਇੱਕ ਵਿਦਿਆਰਥੀ ਨੂੰ ਅਪਣੇ ਬੈਗ ਵਿਚ ਬੰਦੂਕ ਰੱਖਣ ਦੇ ਦੋਸ਼ ਵਿਚ ਫੜਿਆ ਗਿਆ ਸੀ। ਵਿਦਿਆਰਥੀਆਂ ਨੇ ਸਕੂਲ ਸਟਾਫ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਹਾਲਾਂਕਿ ਉਸ ਘਟਨਾ ਵਿਚ ਕਿਸੇ ਨੂੰ ਸੱਟ ਨਹੀਂ ਲੱਗੀ ਸੀ।
ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਸਾਊਥ ਐਜੂਕੇਸ਼ਨ ਸੈਂਟਰ ਨੇ ਸਕੂਲ ਦੇ ਗੇਟ ’ਤੇ ਮੈਟਲ ਡਿਟੈਕਟਰਾਂ ਨੂੰ ਬੰਦ ਕਰ ਦਿੱਤਾ ਸੀ । ਇਸ ਤੋਂ ਬਾਅਦ ਵਿਦਿਆਰਥੀ ਹਥਿਆਰ ਲਿਆਉਂਦੇ ਨਹੀਂ ਫੜੇ ਗਏ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸਕੂਲ ਅਧਿਕਾਰੀਆਂ ਨੂੰ ਹਟਾ ਦਿੱਤਾ ਸੀ ਅਤੇ ਉਨ੍ਹਾਂ ਦੀ ਜਗ੍ਹਾ ਹੋਰ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਸੀ ਤਾਕਿ ਮਾਨਸਿਕ ਸਿਹਤ ਦੇ ਮੁੱਦਿਆਂ ’ਤੇ ਕੰਮ ਕੀਤਾ ਜਾ ਸਕੇ।