
ਅਮਰੀਕਾ ’ਚ ਬਰਫੀਲੇ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 50, ਕਾਰਾਂ ‘ਚੋਂ ਮਿਲ ਰਹੀਆਂ ਹਨ ਲਾਸ਼ਾਂ
- America
- December 27, 2022
- No Comment
- 30
ਅਮਰੀਕਾ ਵਿਚ ਸੋਮਵਾਰ ਸਵੇਰ ਤੱਕ ਬਰਫ਼ੀਲੇ ਤੂਫ਼ਾਨ ਨਾਲ ਸਬੰਧਤ ਘਟਨਾਵਾਂ ਦੇ ਨਤੀਜੇ ਵਜੋਂ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਕ੍ਰਿਸਮਿਸ ਤੱਕ ਭਿਆਨਕ ਠੰਡ, ਹਵਾ ਅਤੇ ਬਰਫ਼ਬਾਰੀ ਜਾਰੀ ਰਹਿਣ ਕਾਰਨ 34 ਲੋਕਾਂ ਦੀ ਮੌਤ ਦੀ ਖ਼ਬਰ ਆਈ ਸੀ। ਬਰਫੀਲਾ ਤੂਫ਼ਾਨ ਅਮਰੀਕਾ-ਕੈਨੇਡਾ ਸਰਹੱਦ ਦੇ ਨੇੜੇ ਮਹਾਨ ਝੀਲਾਂ ਤੋਂ ਲੈ ਕੇ ਮੈਕਸੀਕੋ ਦੇ ਨਾਲ ਅਮਰੀਕੀ ਸਰਹੱਦ ‘ਤੇ ਰੀਓ ਗ੍ਰਾਂਡੇ ਨਦੀ ਤੱਕ ਸਰਗਰਮ ਹੈ।
ਐੱਨ.ਬੀ.ਸੀ. ਨਿਊਜ਼ ਨੇ ਦੱਸਿਆ ਕਿ ਕੋਲੋਰਾਡੋ, ਇਲੀਨੋਇਸ, ਕੰਸਾਸ, ਕੈਂਟਕੀ, ਮਿਸ਼ੀਗਨ, ਮਿਸੂਰੀ, ਨੇਬਰਾਸਕਾ, ਨਿਊਯਾਰਕ, ਓਹੀਓ, ਓਕਲਾਹੋਮਾ, ਟੈਨੇਸੀ ਅਤੇ ਵਿਸਕਾਨਸਿਨ ਸਮੇਤ ਘੱਟੋ-ਘੱਟ 12 ਰਾਜਾਂ ਵਿੱਚ ਕੁੱਲ 50 ਮੌਤਾਂ ਹੋਈਆਂ ਹਨ। ਉੱਤਰ-ਪੂਰਬੀ ਨਿਊਯਾਰਕ ਰਾਜ ਦੇ ਬਫੇਲੋ ਸ਼ਹਿਰ ਵਿੱਚ ਹਫ਼ਤੇ ਦੇ ਅੰਤ ਵਿੱਚ ਇੱਕ ਮੀਟਰ ਤੋਂ ਵੱਧ ਬਰਫ਼ ਡਿੱਗਣ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਸਿਟੀ ਪੁਲਸ ਦੇ ਅਨੁਸਾਰ, ਠੰਡ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ “ਬਾਹਰ ਅਤੇ ਕਾਰਾਂ ਵਿੱਚ” ਮਿਲੀਆਂ ਹਨ।