
ਅਮਰੀਕੀ ਦੂਤਘਰ ਨੇ ਸ਼ੁਰੂ ਕੀਤਾ 12 ਦਿਨਾਂ ਦਾ ਵੀਜ਼ਾ ਪ੍ਰੋਗਰਾਮ
- America
- December 15, 2022
- No Comment
- 19
ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ ‘H’ ਅਤੇ ‘L’ ਵੀਜ਼ਿਆਂ ਲਈ ਅਪਲਾਈ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ‘12 ਦਿਨਾਂ ਦਾ ਵੀਜ਼ਾ’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਫਿਰ ਵੀ ਅਮਰੀਕਾ ਦੇ ਵੀਜ਼ਿਆਂ ਲਈ ਕਤਾਰ ਵਿੱਚ ਖੜ੍ਹੇ ਭਾਰਤੀਆਂ ਵਿਚ ਨਾਰਾਜ਼ਗੀ ਹੈ। ਪ੍ਰੋਗਰਾਮ ਦੇ ਪਹਿਲੇ ਦਿਨ ਮੰਗਲਵਾਰ ਨੂੰ ਅੰਬੈਸੀ ਦੁਆਰਾ ਸ਼ੇਅਰ ਕੀਤੀ ਗਈ ਇੱਕ ਵੀਡੀਓ ਕਲਿੱਪ ਵਿੱਚ ਕਿਹਾ ਗਿਆ ਕਿ ‘ਐਚ’ ਅਤੇ ‘ਐਲ’ ਵੀਜ਼ਾ ਅਰਜ਼ੀਆਂ ਵਿੱਚ 17 ਪ੍ਰਤੀਸ਼ਤ ਵਾਧਾ ਹੋਇਆ ਹੈ ਅਤੇ ਇਸਦੇ ਲਈ ਉਡੀਕ ਸਮਾਂ ਘਟਾਇਆ ਗਿਆ ਹੈ।