
ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ, ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਕੀਤਾ ਸਨਮਾਨਿਤ
- America
- December 5, 2022
- No Comment
- 34
ਗੂਗਲ ਅਤੇ ਅਲਫਾਬੇਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁੰਦਰ ਪਿਚਾਈ ਨੂੰ ਭਾਰਤ ਦੇ ਤੀਸਰੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪ੍ਰਦਾਨ ਕੀਤਾ ਹੈ। ਪਿਚਾਈ ਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ ਵਿਚ ਉਨ੍ਹਾਂ ਦੇ ਪਰਿਵਾਰ ਦੇ ਕਰੀਬੀ ਮੈਂਬਰਾਂ ਦੀ ਮੌਜੂਦਗੀ ਵਿਚ ਸੰਧੂ ਵਲੋਂ ਸਨਮਾਨਿਤ ਕੀਤਾ ਗਿਆ। ਪਿਚਾਈ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਵਿਚ ਕਈ ਵਾਰ ਭਾਰਤ ਜਾਣ ਦਾ ਮੌਕਾ ਮਿਲਿਆ ਅਤੇ ਉਥੇ ਤਕਨੀਕੀ ਤਬਦੀਲੀ ਦੀ ਤੇਜ਼ ਰਫਤਾਰ ਨੂੰ ਦੇਖਣਾ ਇਕ ਹੈਰਾਨੀਜਨਕ ਤਜ਼ਰਬਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਡਿਜੀਟਲ ਭੁਗਤਾਨ ਪ੍ਰਣਾਲੀ ਤੋਂ ਲੈ ਕੇ ਆਵਾਜ਼ ਤਕਨਾਲੋਜੀ ਤੱਕ ਜਿਵੇਂ ਨਵੀਨਤਾ ਦੁਨੀਆ ਭਰ ਦੇ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ। ਸਨਮਾਨਿਤ ਹੋਣ ਤੋਂ ਬਾਅਦ ਪਿਚਾਈ ਨੇ ਕਿਹਾ ਕਿ ਇਸ ਖੂਬਸੂਰਤ ਪੁਰਸਕਾਰ ਨੂੰ ਉਹ ਕਿਤੇ ਸੁਰੱਖਿਅਤ ਰੱਖਣਗੇ। ਉਨ੍ਹਾਂ ਨੇ ਸਨਮਾਨਿਤ ਕਰਨ ਲਈ ਆਯੋਜਿਤ ਸਮਾਰੋਹ ਦੌਰਾਨ ਸੈਨ ਫਰਾਂਸਿਸਕੋ ਵਿਚ ਭਾਰਤ ਦੇ ਕੌਂਸਲੇਟ ਜਨਰਲ ਟੀ. ਵੀ. ਨਾਗੇਂਦਰ ਪ੍ਰਸਾਦ ਵੀ ਮੌਜੂਦ ਸਨ।
ਇਸ ਮੌਕੇ ਸੁੰਦਰ ਪਿਚਾਈ ਨੇ ਕਿਹਾ ਕਿ ਉਹ ਹਮੇਸ਼ਾ ਖੁਦ ਨੂੰ ਭਾਰਤ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹਨ ਅਤੇ ਜਿਥੇ ਕਿਤੇ ਵੀ ਜਾਂਦੇ ਹਾਂ ਆਪਣੀ ਭਾਰਤੀ ਪਛਾਣ ਨੂੰ ਸਾਥ ਲੈ ਕੇ ਜਾਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਮੇਰਾ ਇਕ ਹਿੱਸਾ ਹੈ ਅਤੇ ਮੈਂ ਜਿਥੇ ਕਿਤੇ ਵੀ ਜਾਂਦਾ ਹਾਂ ਇਸਨੂੰ ਆਪਣੇ ਨਾਲ ਲੈ ਕੇ ਜਾਂਦਾ ਹਾਂ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਪਿਚਾਈ ਨੂੰ ਵਪਾਰ ਅਤੇ ਉਦਯੋਗ ਸ਼੍ਰੇਣੀ ਵਿਚ ਸਾਲ 2022 ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਪਿਚਾਈ ਨੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਤੋਂ ਇਹ ਸਨਮਾਨ ਸਵੀਕਾਰ ਕਰਦੇ ਹੋਏ ਕਿਹਾ ਕਿ ਮੈਂ ਇਸ ਸਨਮਾਨ ਲਈ ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਦਾ ਦਿਲੋਂ ਸ਼ੁੱਕਰਗੁਜਾਰ ਹਾਂ। ਭਾਰਤ ਮੇਰਾ ਇਕ ਹਿੱਸਾ ਹੈ ਅਤੇ ਮੈਂ ਗੂਗਲ ਅਤੇ ਭਾਰਤ ਵਿਚਾਲੇ ਮਹਾਨ ਭਾਈਵਾਰੀ ਨੂੰ ਜਾਰੀ ਰੱਖਣ ਦੀ ਆਸ ਕਰਦਾ ਹਾਂ, ਕਿਉਂਕਿ ਅਸੀਂ ਜ਼ਿਆਦਾ ਲੋਕਾਂ ਤੱਕ ਤਕਨਾਲੋਜੀ ਦੇ ਲਾਭ ਪਹੁੰਚਾਉਣ ਲਈ ਮਿਲ ਕੇ ਕੰਮ ਕਰਦੇ ਹਾਂ।