ਕੈਲੀਫੋਰਨੀਆ ‘ਚ ਵੱਖ-ਵੱਖ ਅਹੁਦਿਆਂ ਦੇ ਉਮੀਦਵਾਰਾਂ ਤੇ ਵੋਟਰਾਂ ਦਾ ਮੇਲ-ਜੋਲ ਸਮਾਗਮ ਰਿਹਾ ਕਾਮਯਾਬ

ਕੈਲੀਫੋਰਨੀਆ ‘ਚ ਵੱਖ-ਵੱਖ ਅਹੁਦਿਆਂ ਦੇ ਉਮੀਦਵਾਰਾਂ ਤੇ ਵੋਟਰਾਂ ਦਾ ਮੇਲ-ਜੋਲ ਸਮਾਗਮ ਰਿਹਾ ਕਾਮਯਾਬ

  • America
  • October 29, 2022
  • No Comment
  • 36

 ਅਮਰੀਕਾ ‘ਚ ਮਿਡ ਟਰਮ ਚੋਣਾਂ ਸਿਰ ਤੇ ਹਨ, ਇਸੇ ਕੜੀ ਤਹਿਤ ਲੀਡਰ ਵੋਟਰਾਂ ਨੂੰ ਲੁਭਾਉਣ ਲਈ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਮੀਟਿੰਗਾਂ ਕਰ ਰਹੇ ਹਨ। ਇਸੇ ਸਿਲਸਿਲੇ ਤਹਿਤ ਲੀਡਰ ਬੇਕਰਸਫੀਲਡ ਸ਼ਹਿਰ ਪੰਜਾਬੀ ਦੇ ਗੜ੍ਹ ‘ਚ ਪਹੁੰਚੇ, ਜਿੱਥੇ ਕਾਂਗਰਸਮੈਨ ਡੇਵਿਡ ਵਾਲਾਡਿਓ, ਸਟੇਟ ਸੈਨੇਟਰ ਸ਼ੈਨਨ ਗਰੋਵ, ਅਸੈਂਬਲੀਮੈਨ ਵਿਨਸ ਫਾਂਗ, ਸਟੇਟ ਸੈਨੇਟਰ ਡਿਸਟ੍ਰਿਕਟ 16 ਦੇ ਉਮੀਦਵਾਰ ਡੇਵਿਡ ਸ਼ੈਪਰਡ, ਬੇਕਰਸਫੀਲਡ ਸਿਟੀ ਕਾਊਂਸਲ ਦੇ ਉਮੀਦਵਾਰ ਟਿੰਮ ਕਾਲਿੰਸ, ਲਮੌਂਟ ਸਕੂਲ ਬੋਰਡ ਟਰੱਸਟੀ ਅਲੈਖਸਿਸ ਗਾਰੇ ਅਤੇ ਬਹੁ-ਗਿਣਤੀ ਵਿੱਚ ਵੋਟਰਾਂ ਅਤੇ ਵੱਡੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਆਏ ਸੂਝਵਾਨ ਵੋਟਰਾਂ ਨੇ ਮਹੱਤਵਪੂਰਨ ਸਵਾਲਾਂ ਦੀਆਂ ਝੜੀਆਂ ਲਗਾ ਦਿੱਤੀਆਂ ਅਤੇ ਸਭ ਉਮੀਦਵਾਰਾਂ ਨੇ ਸਵਾਲਾਂ ਦੇ ਸਮਝਦਾਰੀ ਨਾਲ ਬਹੁਤ ਪ੍ਰਭਾਵਸ਼ਾਲੀ ਜਵਾਬ ਦਿੱਤੇ। ਕਾਂਗਰਸਮੈਨ ਵਾਲਾਡਿਓ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਲੀਫੋਰਨੀਆ ਦੇ ਪਾਣੀਆਂ ਦੇ ਸੰਕਟ ਹੱਲ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਨਹੀਂ ਤਾਂ ਮੌਜੂਦਾ ਪਾਣੀਆਂ ਦਾ ਸੰਕਟ ਭਵਿੱਖ ਵਿੱਚ ਬਹੁਤ ਘਾਤਕ ਸਿੱਧ ਹੋਇਗਾ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦੇ ਚੁਣੇ ਨੁਮਾਇੰਦੇ ਆਪਣੀਆਂ ਪਾਰਟੀਆਂ ਦੀ ਜਗ੍ਹਾ ਲੋਕਾਂ ਦੇ ਵਾਸਤੇ ਕੰਮ ਕਰਨਾ ਸ਼ੁਰੂ ਕਰ ਦੇਣ ਤਾਂ ਕੈਲੀਫੋਰਨੀਆ ਦੇ ਲੋਕਾਂ ਦੇ ਹਾਲਾਤ ਬਿਹਤਰ ਹੋ ਸਕਦੇ ਹਨ।

 

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *