ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦੇ ‘ਸ਼ਾਹੀ ਪ੍ਰਵੇਸ਼ ਦੁਆਰ’ ਦਾ ਉਦਘਾਟਨ

ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦੇ ‘ਸ਼ਾਹੀ ਪ੍ਰਵੇਸ਼ ਦੁਆਰ’ ਦਾ ਉਦਘਾਟਨ

  • America
  • October 29, 2022
  • No Comment
  • 38

ਇਸ ਸਾਲ ਦੀ ਦੀਵਾਲੀ ਅਮਰੀਕਾ ਦੇ ਨਾਰਥ ਕੈਰੋਲਾਈਨਾ ਵਿਚ ਹਿੰਦੂ ਭਾਈਚਾਰੇ ਲਈ ਓਦੋਂ ਹੋਰ ਖਾਸ ਹੋ ਗਈ ਜਦੋਂ ਇਸ ਅਮਰੀਕੀ ਸੂਬੇ ਦੇ ਸਭ ਤੋਂ ਵੱਡੇ ਮੰਦਰ ਨੇ 87 ਫੁੱਟ ਉੱਚੇ ਇਕ ਟਾਵਰ ਦਾ ਉਦਘਾਟਨ ਕੀਤਾ, ਜਿਸਨੂੰ ਭਗਵਾਨ ਲਈ ‘ਸ਼ਾਹੀ ਪ੍ਰਵੇਸ਼ ਦੁਆਰ’ ਦੇ ਰੂਪ ਵਿਚ ਵਰਣਨ ਕੀਤਾ ਗਿਆ ਹੈ।

ਸ਼੍ਰੀ ਵੈਂਕਟੇਸ਼ਵਰ ਮੰਦਰ ਵਿਚ ਸ਼ਾਨਦਾਰ ਟਾਵਰ ਦਾ ਉਦਘਾਟਨ 24 ਅਕਤੂਬਰ ਵਿਚ ਕੀਤਾ ਗਿਆ। ਇਸ ਗੇਟਵੇ ਟਾਵਰ ਨੂੰ ‘ਏਕਤਾ ਤੇ ਖੁਸ਼ਹਾਲੀ ਦਾ ਟਾਵਰ’ ਨਾਂ ਦਿੱਤਾ ਗਿਆ ਹੈ। ਇਸਦਾ ਉਦਘਾਟਨ ਗਵਰਨਰ ਗੈਰੀ ਕੂਪਰ ਨੇ ਕੀਤਾ। ਉਨ੍ਹਾਂ ਨੇ ਧਾਰਮਿਕ ਟਾਵਰ ਦਾ ਉਦਘਾਟਨ ਕਰਨ ਲਈ ਸੱਦਾ ਦੇਣ ਸਬੰਧੀ ਮੰਦਰ ਪ੍ਰਬੰਧਨ ਦਾ ਧੰਨਵਾਦ ਕੀਤਾ। ਸਥਾਨਕ ਮੀਡੀਆ ਨੇ ਦੱਸਿਆ ਕਿ ਮੰਦਰ ਦੇ ਟਰੱਸਟੀ ਬੋਰਡ ਦੇ ਜਨਰਲ ਸਕੱਤਰ ਲਕਸ਼ਮੀ ਨਾਰਾਇਣਨ ਸ਼੍ਰੀਨਿਵਾਸਨ ਨੇ ਕਿਹਾ ਕਿ 2009 ਵਿਚ ਮੰਦਰ ਦੇ ਦੇਵੀ-ਦੇਵਤਾਵਾਂ ਦੀਆਂ ਮੂਰਤੀਆਂ ਦਾ ਮਾਣ-ਸਨਮਾਨ ਕੀਤਾ ਗਿਆ ਸੀ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਵਿਚ 2020 ਵਿਚ ਟਾਵਰ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਸੀ। ਅਜਿਹੇ ‘ਸ਼ਾਹੀ ਪ੍ਰਵੇਸ਼ ਦੁਆਰ’ ਨੂੰ ਭਾਰਤ ਵਿਚ ‘ਗੋਪੁਰਮ’ ਕਿਹਾ ਜਾਂਦਾ ਹੈ। ਇਸਦੇ ਮਾਧਿਅਮ ਨਾਲ ਸ਼ਰਧਾਲੂ ਮੰਦਰ ਕੰਪਲੈਕਸ ਵਿਚ ਜਾਂਦੇ ਹਨ। ਮੰਦਰ ਦੇ ਪ੍ਰਧਾਨ ਡਾ. ਰਾਜ ਥੋਟਕੁਰਾ ਨੇ ‘ਸੀ. ਬੀ. ਐੱਸ. 17’ ਨੇ ਕਿਹਾ ਕਿ ਟਾਵਰ ਰੱਬ ਦੇ ਚਰਨਾਂ ਦਾ ਪ੍ਰਤੀਕ ਹੈ।

 

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *