America wants to include India in NATO Plus: Khanna

America wants to include India in NATO Plus: Khanna

  • America
  • July 28, 2022
  • No Comment
  • 21

ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਨੇ ਕਿਹਾ ਹੈ ਕਿ ਵਾਸ਼ਿੰਗਟਨ ਭਾਰਤ ਨੂੰ ਛੇਵੇਂ ਮੈਂਬਰ ਦੇ ਰੂਪ ਵਿਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਪਲੱਸ ਵਿਚ ਸ਼ਾਮਲ ਕਰਨਾ ਚਾਹੁੰਦਾ ਹੈ। ਅਜਿਹਾ ਹੋਣ ’ਤੇ ਭਾਰਤ ਦਾ ਝੁਕਾਅ ਅਮਰੀਕਾ ਵੱਲ ਵੱਧ ਸਕਦਾ ਹੈ।ਕੈਲੀਫੋਰਨੀਆ ਤੋਂ ਡੈਮੋਕ੍ਰੇਟ ਸੰਸਦ ਮੈਂਬਰ ਖੰਨਾ ਨੇ ਕਿਹਾ ਕਿ ਨਾਟੋ ਸਹਿਯੋਗੀਆਂ ਨੂੰ ਰੱਖਿਆ ਸਮਝੌਤਿਆਂ ’ਤੇ ਤੁਰੰਤ ਮਨਜ਼ੂਰੀ ਮਿਲਦੀ ਹੈ। ਆਸਟ੍ਰੇਲੀਆ, ਜਾਪਾਨ, ਨਿਊਜ਼ੀਲੈਂਡ, ਇਜ਼ਰਾਈਲ ਅਤੇ ਦੱਖਣੀ ਅਫਰੀਕਾ ਨਾਲ ਅਮਰੀਕਾ ਅਜਿਹੇ ਸਮਝੌਤੇ ਕਰ ਚੁੱਕਾ ਹੈ। ਉਨ੍ਹਾਂ ਕਿਹਾ, ਮੈਂ ਭਾਰਤ ਨੂੰ ਨਾਟੋ ਪਲੱਸ ਦੇ ਛੇਵੇਂ ਮੈਂਬਰ ਦੇ ਰੂਪ ਵਿਚ ਜੋਡ਼ਨ ਦੀ ਦਿਸ਼ਾ ਵਿਚ ਯਤਨ ਕੀਤੇ ਹਨ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਾਂਝੇਦਾਰੀ ਮਜ਼ਬੂਤ ਹੋਵੇਗੀ। ਮੈਂ ਦੋ ਸਾਲ ਪਹਿਲਾਂ ਇਸ ਦੀ ਪਹਿਲ ਕੀਤੀ ਸੀ ਅਤੇ ਅੱਗੋਂ ਵੀ ਕੰਮ ਜਾਰੀ ਰੱਖਾਂਗਾ। ਉਮੀਦ ਹੈ ਕਿ ਸੈਨੇਟ ਵਿਚ ਵੀ ਇਸ ਨਾਲ ਜੁਡ਼ਿਆ ਬਿੱਲ ਪਾਸ ਹੋ ਜਾਵੇਗਾ। ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ 14 ਜੁਲਾਈ ਨੂੰ ਨੈਸ਼ਨਲ ਡਿਫੈਂਸ ਆਥਰਾਈਜ਼ੇਸ਼ਨ ਐਕਟ (ਐੱਨਡੀਏਏ) ਵਿਚ ਸੋਧ ਸਬੰਧੀ ਮਤੇ ਨੂੰ ਭਾਰੀ ਬਹੁਮਤ ਨਾਲ ਪਾਸ ਕੀਤਾ ਹੈ। ਇਸ ਵਿਚ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਯਤਨ ਹੈ। ਖੰਨਾ ਨੇ ਹੀ ਸੰਸਦ ਵਿਚ ਮਤਾ ਪੇਸ਼ ਕੀਤਾ ਹੈ।

Related post

US to host security exercise to stop flow of weapons of mass destruction

US to host security exercise to stop flow of…

The United States will host Proliferation Security Initiative (PSI) Exercise Fortune Guard 22 on August 8-12, 2022, in Honolulu, Hawaii. Fortune…
My Florida home Mar-a-Lago under siege by FBI: Donald Trump

My Florida home Mar-a-Lago under siege by FBI: Donald…

 Former US President Donald Trump said that Federal Bureau of Investigation (FBI) on Monday raided his Mar-a-Lago home in Palm Beach, Florida. Trump in a statement…
Three days training of newly appointed teachers of Patiala district started

Three days training of newly appointed teachers of Patiala…

ਪਟਿਆਲਾ 9 ਅਗਸਤ:   ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਗਏ 6635 ਨਵ-ਨਿਯੁਕਤ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਪਲੇਠੀ…

Leave a Reply

Your email address will not be published.