Rojana Punjab
  • Home
  • Sports
  • IND vs WI: ਲੰਚ ਤੱਕ ਭਾਰਤ ਪ੍ਰਿਥਵੀ ਅਤੇ ਪੁਜਾਰਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਜ਼ਬੂਤ ਸਥਿਤੀ ‘ਚ
Sports

IND vs WI: ਲੰਚ ਤੱਕ ਭਾਰਤ ਪ੍ਰਿਥਵੀ ਅਤੇ ਪੁਜਾਰਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਜ਼ਬੂਤ ਸਥਿਤੀ ‘ਚ

ਰਾਜਕੋਟ ‘ਚ ਵੈਸਟਇੰਡੀਜ਼ ਅਤੇ ਭਾਰਤ ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਭਾਰਤ ਨੇ ਲੰਚ ਤੋਂ ਪਹਿਲਾਂ ਖੇਡੇ ਜਾ ਰਹੇ ਮੈਚ ‘ਚ ਪ੍ਰਿਥਵੀ ਸ਼ਾ (75) ਦੇ ਡੈਬਿਊ ਅਰਧ ਸੈਂਕੜੇ ਅਤੇ ਚੇਤੇਸ਼ਵਰ ਪੁਜਾਰਾ (56) ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ ਭਾਰਤੀ ਟੀਮ ਨੂੰ ਪਹਿਲੇ ਸੈਸ਼ਨ ‘ਚ ਇਕ ਵਿਕਟ (ਲੋਕੇਸ਼ ਰਾਹੁਲ) ਗੁਆ ਕੇ 133 ਦੌੜਾਂ ਬਣਾ ਲਈਆਂ ਸਨ। ਪ੍ਰਿਥਵੀ ਨੇ ਸਿਰਫ 56 ਗੇਂਦਾਂ ‘ਚ 7 ਚੌਕਿਆਂ ਦੀ ਮਦਦ ਨਾਲ ਆਪਣੇ ਕੌਮਾਂਤਰੀ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਵੀ ਲਗਾਇਆ। ਇਸ ਤੋਂ ਬਾਅਦ ਪ੍ਰਿਥਵੀ ਸ਼ਾ ਨੇ 11 ਚੌਕਿਆਂ ਦੇ ਨਾਲ 74 ਗੇਂਦਾਂ ‘ਚ 75 ਦੌੜਾਂ ਬਣਾਈਆਂ ਹਨ। ਜਦਕਿ ਪੁਜਾਰਾ ਨੇ 74 ਗੇਂਦਾਂ ‘ਚ 9 ਚੌਕਿਆਂ ਦੀ ਮਦਦ ਨਾਲ 56 ਦੌੜਾਂ ਦਾ ਯੋਗਦਾਨ ਦਿੱਤਾ।
ਭਾਰਤੀ ਕ੍ਰਿਕਟ ਟੀਮ ਨੂੰ ਇੰਗਲੈਂਡ ਵਿਚ 5 ਟੈਸਟਾਂ ਦੀ ਸੀਰੀਜ਼ ਵਿਚ 1-4 ਨਾਲ ਹਾਰ ਝੱਲਣੀ ਪਈ ਸੀ। ਵੱਡੇ ਫਾਰਮੈੱਟ ‘ਚ ਹੁਣ ਉਸ ਦੇ ਸਾਹਮਣੇ ਘਰੇਲੂ ਮੈਦਾਨ ‘ਤੇ ਵੈਸਟਇੰਡੀਜ਼ ਦੀ ਚੁਣੌਤੀ ਹੋਵੇਗੀ ਅਤੇ 2 ਮੈਚਾਂ ਦੀ ਸੀਰੀਜ਼ ਵਿਚ ਚੰਗੇ ਪ੍ਰਦਰਸ਼ਨ ਨਾਲ ਭਾਰਤੀ ਟੀਮ ਇੰਗਲੈਂਡ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਆਪਣਾ ਗੁਆਚਿਆ ਆਤਮ-ਵਿਸ਼ਵਾਸ ਹਾਸਲ ਕਰਨ ਦਾ ਯਤਨ ਕਰੇਗੀ, ਜੋ ਅਗਲੇ ਮਹੀਨੇ ਹੋਣ ਵਾਲੇ ਆਸਟਰੇਲੀਆ ਦੌਰੇ ਲਈ ਅਹਿਮ ਸਾਬਿਤ ਹੋਵੇਗਾ।
ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਭਾਰਤ ਨੇ ਪਿਛਲੇ ਮਹੀਨੇ ਏਸ਼ੀਆ ਕੱਪ ਵਨ ਡੇ ਟੂਰਨਾਮੈਂਟ ਵਿਚ ਖਿਤਾਬੀ ਜਿੱਤ ਹਾਸਲ ਕੀਤੀ ਸੀ ਅਤੇ ਇਹ ਵੀ ਖਿਡਾਰੀਆਂ ਲਈ ਹੌਸਲਾ ਵਧਾਉਣ ਵਾਲੀ ਗੱਲ ਹੈ। ਉਥੇ ਹੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਕਪਤਾਨ ਦੀ ਭੂਮਿਕਾ ਵਿਚ ਫਿਰ ਤੋਂ ਵਾਪਸੀ ਕਰ ਰਿਹਾ ਹੈ, ਜੋ ਟੀਮ ਵਿਚ ਹਮੇਸ਼ਾ ਹੀ ਨਵੀਂ ਊਰਜਾ ਲੈ ਕੇ ਆਉਂਦਾ ਹੈ।
ਦੁਨੀਆ ਦੀ ਨੰਬਰ ਇਕ ਟੀਮ ਨੂੰ 8ਵੀਂ ਰੈਂਕ ਵੈਸਟਇੰਡੀਜ਼ ਖਿਲਾਫ ਪਹਿਲਾਂ ਹੀ ਜਿੱਤ ਦੀ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਜਿਸ ਦਾ ਘਰੇਲੂ ਮੈਦਾਨ ‘ਤੇ ਪ੍ਰਦਰਸ਼ਨ ਹਮੇਸ਼ਾ ਹੀ ਪ੍ਰਭਾਵਸ਼ਾਲੀ ਰਿਹਾ ਹੈ। ਇੰਗਲੈਂਡ ਅਤੇ ਉਸ ਤੋਂ ਪਹਿਲਾਂ ਦੱਖਣੀ ਅਫਰੀਕਾ ਵਿਚ ਟੈਸਟ ਫਾਰਮੈੱਟ ਵਿਚ ਨਿਰਾਸ਼ਾਜਨਕ ਨਤੀਜਿਆਂ ਤੋਂ ਬਾਅਦ ਭਾਰਤੀ ਟੀਮ ਲਈ ਕਿਸੇ ਵੀ ਟੀਮ ਨੂੰ ਹਲਕੇ ਵਿਚ ਲੈਣਾ ਮਹਿੰਗਾ ਸਾਬਿਤ ਹੋ ਸਕਦਾ ਹੈ।
ਟੈਸਟ ਕੈਪ ਹਾਸਲ ਕਰਨ ਵਾਲੇ ਭਾਰਤ ਦੇ 293ਵੇਂ ਖਿਡਾਰੀ ਬਣਨ ਜਾ ਰਹੇ ਪ੍ਰਿਥਵੀ ਦੇ ਪ੍ਰਦਰਸ਼ਨ ‘ਤੇ ਜਿਥੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ, ਉਥੇ ਹੀ ਕਪਤਾਨ ਵਿਰਾਟ ਫਿਰ ਤੋਂ ਬੱਲੇਬਾਜ਼ੀ ਕ੍ਰਮ ਦਾ ਧੁਰਾ ਰਹੇਗਾ। ਉਸ ‘ਤੇ ਟੀਮ ਦੌੜਾਂ ਬਣਾਉਣ ਲਈ ਸਭ ਤੋਂ ਜ਼ਿਆਦਾ ਨਿਰਭਰ ਦਿਸਦੀ ਹੈ। ਵਿਰਾਟ ਨੇ ਇੰਗਲੈਂਡ ਵਿਚ ਪਹਿਲੇ ਟੈਸਟ ਵਿਚ 149, 51, ਦੂਸਰੇ ਮੈਚ ਵਿਚ 23, 17, ਤੀਸਰੇ ਮੈਚ ਵਿਚ 97, 103, ਚੌਥੇ ਮੈਚ ਵਿਚ 46, 58 ਅਤੇ 5ਵੇਂ ਮੈਚ ਵਿਚ 49, 0 ਦੀਆਂ ਪਾਰੀਆਂ ਖੇਡੀਆਂ ਸਨ। ਹਾਲਾਂਕਿ ਉਪ-ਕਪਤਾਨ ਰਹੇ ਰਹਾਨੇ ਨੇ 81 ਅਤੇ 51 ਦੌੜਾਂ ਦੇ ਰੂਪ ਵਿਚ 2 ਹੀ ਅਰਧ-ਸੈਂਕੜੇ ਦੌਰੇ ‘ਚ ਬਣਾਏ।
ਦੂਸਰੇ ਪਾਸੇ ਜੇਸਨ ਹੋਲਡਰ ਦੀ ਕਪਤਾਨੀ ਵਾਲੀ ਵੈਸਟਇੰਡੀਜ਼ ਦੀ ਟੀਮ ਸਫਲ ਘਰੇਲੂ ਸੈਸ਼ਨ ਤੋਂ ਬਾਅਦ ਭਾਰਤ ਦੌਰੇ ‘ਤੇ ਆਈ ਹੈ, ਜਿਥੇ ਉਸ ਨੇ ਸ਼੍ਰੀਲੰਕਾ ਨਾਲ ਟੈਸਟ ਸੀਰੀਜ਼ ਡਰਾਅ ਕਰਾਈ ਅਤੇ ਬੰਗਲਾਦੇਸ਼ ਨੂੰ 2-0 ਨਾਲ ਹਰਾਇਆ। ਬੱਲੇਬਾਜ਼ ਸੁਨੀਲ ਅੰਬਰੀਸ਼ ਨੇ ਭਾਰਤ ਖਿਲਾਫ ਇਕੋ-ਇਕ ਅਭਿਆਸ ਮੈਚ ਵਿਚ ਅਜੇਤੂ 114 ਦੌੜਾਂ ਬਣਾ ਕੇ ਆਖਰੀ ਇਲੈਵਨ ਵਿਚ ਆਪਣਾ ਦਾਅਵਾ ਠੋਕ ਦਿੱਤਾ ਹੈ।
ਹਾਲਾਂਕਿ ਦਾਦੀ ਨੇ ਦਿਹਾਂਤ ਕਾਰਨ ਵਤਨ ਪਰਤੇ ਤੇਜ਼ ਗੇਂਦਬਾਜ਼ ਕੇਮਰ ਰੋਚ ਦੀ ਕਮੀ ਟੀਮ ਨੂੰ ਰੜਕ ਸਕਦੀ ਹੈ। ਉਸ ਦੀ ਜਗ੍ਹਾ ਸ਼ੈਨਨ ਗੈਬ੍ਰੀਅਲ ਨੂੰ ਸ਼ਾਮਿਲ ਕੀਤਾ ਗਿਆ ਹੈ।
ਟੀਮਾਂ ਇਸ ਤਰ੍ਹਾਂ ਹਨ 
ਭਾਰਤ : ਵਿਰਾਟ ਕੋਹਲੀ (ਕਪਤਾਨ), ਕੇ. ਐੱਲ. ਰਾਹੁਲ, ਪ੍ਰਿਥਵੀ ਸ਼ਾਹ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰਿਸ਼ਭ ਪੰਤ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਉਮੇਸ਼ ਯਾਦਵ ਤੇ ਸ਼ਾਰਦੁਲ ਠਾਕੁਰ।
ਵੈਸਟਇੰਡੀਜ਼ : ਜੇਸਨ ਹੋਲਡਰ (ਕਪਤਾਨ), ਸੁਨੀਲ ਅੰਬਰੀਸ਼, ਦਵਿੰਦਰ ਬਿਸ਼ੂ, ਕ੍ਰੇਗ ਬ੍ਰੈਥਵੇਟ, ਰੋਸਟਨ ਚੇਜ, ਸ਼ੇਨ ਡੇਵਿਚ, ਸ਼ੈਨਨ ਗੈਬ੍ਰੀਅਲ, ਜਹਿਮਾਰ ਹੈਮਿਲਟਨ, ਸ਼ਿਮਰਾਨ ਹੈਟਮਾਇਰ, ਸ਼ਾਈ ਹੋਪ, ਸ਼ੇਰਮੇਨ ਲੁਈਸ, ਕੇਮੋ ਪਾਲ, ਕੀਰੋਨ ਪਾਵੇਲ, ਕੇਮਰ ਰੋਚ ਅਤੇ ਜੋਮੇਲ ਵਾਰੀਕੈਨ।

Related posts

ਟੀਮ ਲਈ ਸ਼ਾਨਦਾਰ ਪਾਰੀ ਖੇਡਣਾ ਚਾਹੁੰਦਾ ਸੀ: ਗੁਰਕੀਰਤ ਮਾਨ

Rojanapunjab

ਰਬਾਡਾ ‘ਪਰਪਲ ਕੈਪ’ ਦੀ ਦੌੜ ’ਚ ਮੋਹਰੀ

Rojanapunjab

ਸਮਿੱਥ ਤੇ ਵਾਰਨਰ ਆਸਟਰੇਲੀਆ ਟੀਮ ’ਚ ਵਾਪਸੀ ਲਈ ਤਿਆਰ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy