Rojana Punjab
  • Home
  • Religious
  • ਹੇਮਕੁੰਟ ਯਾਤਰਾ ‘ਤੇ ਜਾਣ ਵਾਲੇ ਵੱਡੀਆਂ ਮੁਸ਼ਕਲਾਂ ‘ਚ ਘਿਰੇ
Religious

ਹੇਮਕੁੰਟ ਯਾਤਰਾ ‘ਤੇ ਜਾਣ ਵਾਲੇ ਵੱਡੀਆਂ ਮੁਸ਼ਕਲਾਂ ‘ਚ ਘਿਰੇ

2019 ਹੇਮਕੁੰਟ ਸਾਹਿਬ ਯਾਤਰਾ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜ ਰਹੇ ਹਨ। ਯਾਤਰਾ ਦੇ ਪਹਿਲੇ ਹੀ ਦਿਨ ਤਕਰੀਬਨ ਅੱਠ ਹਜ਼ਾਰ ਸ਼ਰਧਾਲੂ ਹੇਮਕੁੰਟ ਸਾਹਿਬ ਗੁਰਦੁਆਰੇ ਵਿਖੇ ਪਹੁੰਚੇ ਸਨ। ਹੁਣ ਤਕ 50 ਹਜ਼ਾਰ ਤੋਂ ਵੀ ਵੱਧ ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਇੰਨੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਪਹੁੰਚਣਾ ਉਨ੍ਹਾਂ ਖ਼ੁਦ ਲਈ ਹੀ ਮੁਸ਼ਕਲ ਦਾ ਸਬੱਬ ਬਣ ਰਿਹਾ ਹੈ।ਸ਼ਰਧਾਲੂਆਂ ਨੂੰ ਰਾਹ ‘ਚ ਜਿੱਥੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਹੀ ਪੈਟਰੋਲ-ਡੀਜ਼ਲ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸ਼ਰਧਾਲੂ ਨੇ ਵੀਡੀਓ ਵੀ ਪਾਈ ਹੈ ਤੇ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਚੌਕਸ ਕੀਤਾ ਹੈ ਕਿ ਉਹ ਆਪਣਾ ਪ੍ਰੋਗਰਾਮ ਥੋੜ੍ਹਾ ਰੁਕ ਕੇ ਬਣਾਉਣ।ਹੇਮਕੁੰਟ ਸਾਹਿਬ ਦੇ ਕਿਵਾੜ ਪਹਿਲੀ ਜੂਨ 2019 ਨੂੰ ਖੁੱਲ੍ਹੇ ਸਨ ਤੇ ਅਕਤੂਬਰ ਤਕ ਇਹ ਯਾਤਰਾ ਜਾਰੀ ਰਹੇਗੀ। ਉਂਝ, ਪਹਾੜੀ ਇਲਾਕਾ ਹੋਣ ਕਾਰਨ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇਕਰ ਵਾਹਨਾਂ ਨੂੰ ਚਲਾਉਣ ਵਾਲਾ ਬਾਲਣ ਹੀ ਨਹੀਂ ਹੋਵੇਗਾ, ਤਾਂ ਯਾਤਰਾ ਵਿੱਚ ਦੇਰੀ ਵੀ ਹੋਵੇਗੀ ਅਤੇ ਨਾਲ ਹੀ ਉੱਥੋਂ ਦੇ ਕੁਦਰਤੀ ਸਾਧਨਾਂ ‘ਤੇ ਦਬਾਅ ਵੀ ਵਧੇਗਾ।

Related posts

ਸੂਰਜ ਦੇਵਤਾ ਦੇ ਇਹ ਮੰਤਰ ਕਰਨਗੇ ਹਰ ਪ੍ਰੇਸ਼ਾਨੀ ਹੱਲ

Rojanapunjab

ਕਦੇ ਤੋਹਫੇ ‘ਚ ਨਾ ਦਿਓ ਇਹ ਚੀਜ਼ਾਂ, ਪੈ ਸਕਦੈ ਗਲਤ ਪ੍ਰਭਾਵ

Rojanapunjab

ਸੋਮਵਾਰ ਦੇ ਇਹ ਮੰਤਰ ਕਰਨਗੇ ਤੁਹਾਡੀ ਹਰ ਪ੍ਰੇਸ਼ਾਨੀ ਹੱਲ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy