Rojana Punjab
  • Home
  • Business
  • ਹੁਣ ਬ੍ਰਾਡਬੈਂਡ ‘ਚ ਜਿਓ ਦੀ ਹਲਚਲ, ਫ੍ਰੀ ਹੋਵੇਗੀ TV ਤੇ ਟੈਲੀਫੋਨ ਸਰਵਿਸ
Business

ਹੁਣ ਬ੍ਰਾਡਬੈਂਡ ‘ਚ ਜਿਓ ਦੀ ਹਲਚਲ, ਫ੍ਰੀ ਹੋਵੇਗੀ TV ਤੇ ਟੈਲੀਫੋਨ ਸਰਵਿਸ

ਜਿਓ ਹੁਣ ਬਾਜ਼ਾਰ ‘ਚ ਇਕ ਹੋਰ ਧਮਾਕੇਦਾਰ ਕਦਮ ਰੱਖਣ ਜਾ ਰਿਹਾ ਹੈ। ਰਿਲਾਇੰਸ ਜਿਓ ਗੀਗਾ ਫਾਈਬਰ ‘ਚ ਬ੍ਰਾਡਬੈਂਡ, ਲੈਂਡਲਾਈਨ ਤੇ ਟੀ. ਵੀ. ਸਰਵਿਸ ਦਾ ਮਜ਼ਾ ਇਕ ਹੀ ਪਲਾਨ ‘ਚ ਲੈ ਸਕੋਗੇ, ਜਿਸ ਦੀ ਕੀਮਤ 600 ਰੁਪਏ ਪ੍ਰਤੀ ਮਹੀਨਾ ਹੋਵੇਗੀ। ਪਹਿਲੇ ਸਾਲ ‘ਚ ਇਹ ਸਭ ਕੁਝ ਮੁਫਤ ਮਿਲੇਗਾ। ਫਿਲਹਾਲ ਨਵੀਂ ਦਿੱਲੀ ਤੇ ਮੁੰਬਈ ‘ਚ ਜਿਓ ਵੱਲੋਂ ਗੀਗਾ ਫਾਈਬਰ ਦਾ ਪਾਇਲਟ ਪ੍ਰੀਖਣ ਕੀਤਾ ਜਾ ਰਿਹਾ ਹੈ। ਜਿਓ ਵੱਲੋਂ ਇਨ੍ਹਾਂ ਦੋ ਸ਼ਹਿਰਾਂ ‘ਚ100 ਮੈਗਾਬਾਈਟ ਪ੍ਰਤੀ ਸਕਿੰਟ (mbps) ਦੀ ਸਪੀਡ ‘ਚ 100 ਗੀਗਾਬਾਈਟ ਡਾਟਾ (GB) ਮੁਫਤ ਦਿੱਤਾ ਜਾ ਰਿਹਾ ਹੈ। ਜਲਦ ਹੀ ਇਹ ਸਰਵਿਸ ਹੋਰ ਸ਼ਹਿਰਾਂ ‘ਚ ਵੀ ਸ਼ੁਰੂ ਹੋਣ ਵਾਲੀ ਹੈ। ਸੂਤਰਾਂ ਮੁਤਾਬਕ, ਕੰਪਨੀ ਅਗਲੇ ਤਿੰਨ ਮਹੀਨਿਆਂ ‘ਚ ਟੈਲੀਫੋਨ ਤੇ ਟੀ. ਵੀ. ਸੇਵਾਵਾਂ ਨੂੰ ਵੀ ਇਸ ਨਾਲ ਜੋੜਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਜਿਓ ਗੀਗਾ ਫਾਈਬਰ ਵਪਾਰਕ ਤੌਰ ‘ਤੇ ਲਾਂਚ ਹੋ ਜਾਵੇਗਾ ਤਾਂ ਇਹ ਤਿੰਨੋਂ ਸਰਵਿਸ ਇਕ ਸਾਲ ਤਕ ਲਈ ਮੁਫਤ ਮਿਲਣਗੀਆਂ। ਸਿਰਫ ਰਾਊਟਰ ਲਈ ਇਕ ਵਾਰ ‘ਚ 4,500 ਰੁਪਏ ਦੀ ਰਕਮ ਜਮ੍ਹਾ ਕਰਾਉਣ ਦੀ ਜ਼ਰੂਰਤ ਹੋਵੇਗੀ। ਲੈਂਡਲਾਈਨ ‘ਤੇ ਜਿੰਨੀ ਮਰਜ਼ੀ ਚਾਹੋ ਕਾਲ ਕਰ ਸਕੋਗੇ। ਟੀ. ਵੀ. ਚੈਨਲ ਇੰਟਰਨੈੱਟ ‘ਤੇ ਡਲਿਵਰ ਹੋਣਗੇ। ਉੱਥੇ ਹੀ, ਰਾਊਟਰ ਬਾਕਸ ਨਾਲ 40-45 ਡਿਵਾਇਸ ਨੂੰ ਕੁਨੈਕਟ ਕੀਤਾ ਜਾ ਸਕਦਾ ਹੈ, ਯਾਨੀ ਮੋਬਾਇਲ ਫੋਨ, ਸਮਾਰਟ ਟੀ. ਵੀ., ਲੈਪਟਾਪ, ਟੈਬਲੈਟ ਤੇ ਹੋਰ ਸਮਾਰਟ ਡਿਵਾਈਸ ਨੂੰ ਤੁਸੀਂ ਇਸ ਨਾਲ ਲਿੰਕ ਕਰ ਕੇ ਇੰਟਰਨੈੱਟ ਦਾ ਮਜ਼ਾ ਵੀ ਲੈ ਸਕਦੇ ਹੋ। ਹਾਲਾਂਕਿ ਇਸ ਸਮਾਰਟ ਹੋਮ ਸਰਵਿਸ ਪਲਾਨ ਦੀ ਕੀਮਤ 1,000 ਰੁਪਏ ਪ੍ਰਤੀ ਮਹੀਨਾ ਹੋਵੇਗੀ। ਜਿਓ ਗੀਗਾਫਾਈਰ ਦੀ ਵਪਾਰਕ ਸ਼ੁਰੂਆਤ ਵਾਇਰਡ ਬ੍ਰਾਡਬੈਂਡ ਬਾਜ਼ਾਰ ‘ਚ ਉਸੇ ਤਰ੍ਹਾਂ ਹੀ ਹਲਚਲ ਮਚਾ ਸਕਦੀ ਹੈ, ਜਿਵੇਂ ਰਿਲਾਇੰਸ ਜਿਓ ਨੇ ਸਤੰਬਰ 2016 ‘ਚ ਮੋਬਾਇਲ ਬਾਜ਼ਾਰ ‘ਚ ਮਚਾਈ ਸੀ।

Related posts

ਅੱਜ ਨਹੀਂ ਬਦਲੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

Rojanapunjab

ਐਕਸਿਸ ਬੈਂਕ ਨੇ ਰਾਜੇਸ਼ ਮਖੀਜਾ ਨੂੰ ਨਿਯੁਕਤ ਕੀਤਾ ਨਾਨ ਐਗਜ਼ੀਕਿਊਟਿਵ ਚੇਅਰਮੈਨ

Rojanapunjab

Zomato ਨੂੰ 2,035 ਕਰੋੜ ਦਾ ਨੁਕਸਾਨ, ਆਮਦਨ 3 ਗੁਣਾ ਵਧ ਕੇ 20.6 ਕਰੋੜ ਡਾਲਰ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy