Rojana Punjab
  • Home
  • Sports
  • ਹਾਕੀ: ਭਾਰਤ ਨੇ ਆਸਟਰੇਲੀਆ ‘ਏ’ ਨੂੰ ਬਰਾਬਰੀ ’ਤੇ ਰੋਕਿਆ
Sports

ਹਾਕੀ: ਭਾਰਤ ਨੇ ਆਸਟਰੇਲੀਆ ‘ਏ’ ਨੂੰ ਬਰਾਬਰੀ ’ਤੇ ਰੋਕਿਆ

ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੇ ਆਖ਼ਰੀ ਪਲਾਂ ਵਿੱਚ ਕੀਤੇ ਗੋਲ ਦੀ ਬਦੌਲਤ ਭਾਰਤੀ ਪੁਰਸ਼ ਹਾਕੀ ਟੀਮ ਨੇ ਆਸਟਰੇਲੀਆ ‘ਏ’ ਨਾਲ 1-1 ਨਾਲ ਡਰਾਅ ਖੇਡਿਆ। ਭਾਰਤ ਨੇ ਪਹਿਲੇ ਕੁਆਰਟਰ ਦੇ ਸ਼ੁਰੂਆਤੀ ਮਿੰਟਾਂ ਵਿੱਚ ਦੋ ਗੋਲ ਬਚਾਏ। ਭਾਰਤ ਦੀ ਸ਼ੁਰੂਆਤ ਰਲਵੀਂ-ਮਿਲਵੀਂ ਰਹੀ ਅਤੇ ਆਸਟਰੇਲੀਆ ‘ਏ’ ਨੇ ਸ਼ੁਰੂ ਵਿੱਚ ਹੀ ਲੀਡ ਬਣਾ ਲਈ।
ਭਾਰਤ ਨੂੰ 21ਵੇਂ ਮਿੰਟ ਵਿੱਚ ਝਟਕਾ ਲੱਗਿਆ, ਜਦੋਂ ਕਿਰਨ ਅਰੁਨਾਸਲਮ ਨੇ ਆਸਟਰੇਲੀਆ ‘ਏ’ ਲਈ ਗੋਲ ਦਾਗ਼ ਦਿੱਤਾ। ਭਾਰਤ ਨੇ ਜਵਾਬੀ ਹਮਲੇ ਵਿੱਚ ਤਿੰਨ ਪੈਨਲਟੀ ਕਾਰਨਰ ਬਣਾਏ, ਪਰ ਇੱਕ ਨੂੰ ਵੀ ਗੋਲ ਵਿੱਚ ਨਹੀਂ ਬਦਲ ਸਕਿਆ। ਦੂਜੇ ਪਾਸੇ ਡਿਫੈਂਡਰਾਂ ਨੇ ਮੇਜ਼ਬਾਨ ਟੀਮ ਨੂੰ ਲੀਡ ਦੁੱਗਣੀ ਕਰਨ ਤੋਂ ਰੋਕੀ ਰੱਖਿਆ। ਭਾਰਤ ਲਈ ਬਰਾਬਰੀ ਦਾ ਗੋਲ 56ਵੇਂ ਮਿੰਟ ਵਿੱਚ ਹਰਮਨਪ੍ਰੀਤ ਨੇ ਡਰੈਗ ਫਲਿੱਕ ’ਤੇ ਦੂਜੇ ਯਤਨ ਵਿੱਚ ਕੀਤਾ। ਕੋਚ ਗਰਾਹਮ ਰੀਡ ਨੇ ਕਿਹਾ, ‘‘ਪਹਿਲੇ ਦਸ ਮਿੰਟ ਵਿੱਚ ਸਾਡਾ ਪ੍ਰਦਰਸ਼ਨ ਬਹੁਤ ਖ਼ਰਾਬ ਸੀ, ਜਦਕਿ ਸ਼ੁੱਕਰਵਾਰ ਨੂੰ ਪਹਿਲੇ ਮੈਚ ਵਿੱਚ ਅਸੀਂ ਚੰਗਾ ਖੇਡੇ ਸੀ। ਅਸੀਂ ਬਾਅਦ ਦੇ ਤਿੰਨ ਕੁਆਰਟਰ ਵਿੱਚ ਮੈਚ ਵਿੱਚ ਪਰਤੇ। ਸਾਨੂੰ ਬੁੱਧਵਾਰ ਨੂੰ ਇਸ ਤੋਂ ਬਿਹਤਰ ਪ੍ਰਦਰਸ਼ਨ ਕਰਕੇ ਚਾਰਾਂ ਕੁਆਰਟਰਾਂ ਵਿੱਚ ਚੰਗਾ ਖੇਡਣਾ ਹੋਵੇਗਾ।’’ ਹੁਣ ਭਾਰਤ ਦਾ ਸਾਹਮਣਾ ਆਸਟਰੇਲੀਆ ਦੀ ਕੌਮੀ ਟੀਮ ਨਾਲ ਹੋਵੇਗਾ।

Related posts

ਆਸਟਰੇਲੀਆ ਓਪਨ ਪੁਰਸ਼ ਡਬਲਜ਼ ਵਿਚ ਭਾਰਤੀ ਚੁਣੌਤੀ ਖਤਮ

Rojanapunjab

After being dropped from FIFA, the England coach said: “We left everything there

Rojanapunjab

ਵਿਸ਼ਵ ਕੱਪ 2019 ‘ਚ ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਲੈ ਸਕਦੇ ਹਨ ਖਲੀਲ ਅਹਿਮਦ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy