Rojana Punjab
  • Home
  • Business
  • ਸੋਨਾ ਦੋ ਹਫਤੇ ਅਤੇ ਚਾਂਦੀ ਇਕ ਮਹੀਨੇ ਦੇ ਸਭ ਤੋਂ ਉੱਚੇ ਪੱਧਰ ‘ਤੇ
Business

ਸੋਨਾ ਦੋ ਹਫਤੇ ਅਤੇ ਚਾਂਦੀ ਇਕ ਮਹੀਨੇ ਦੇ ਸਭ ਤੋਂ ਉੱਚੇ ਪੱਧਰ ‘ਤੇ

ਸੰਸਾਰਕ ਪੱਧਰ ‘ਤੇ ਦੋਵਾਂ ਕੀਮਤੀ ਧਾਤੂਆਂ ‘ਚ ਰਹੀ ਤੇਜ਼ੀ ਦੇ ਦੌਰਾਨ ਘਰੇਲੂ ਖੁਦਰਾ ਖਰੀਦਾਰੀ ਵਧਣ ਨਾਲ ਦਿੱਲੀ ਸਰਾਫਾ ਬਾਜ਼ਾਰ ‘ਚ ਸ਼ੁੱਕਰਵਾਰ ਨੂੰ ਸੋਨਾ 150 ਰੁਪਏ ਦੀ ਛਲਾਂਗ ਲਗਾ ਕੇ ਦੋ ਹਫਤੇ ਦੇ ਸਭ ਤੋਂ ਉੱਚੇ ਪੱਧਰ 33,020 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ। ਉਦਯੋਗਿਕ ਮੰਗ ਨਿਕਲਣ ਨਾਲ ਚਾਂਦੀ ਵੀ 230 ਰੁਪਏ ਦੀ ਮਜ਼ਬੂਤੀ ਨਾਲ ਕਰੀਬ ਇਕ ਮਹੀਨੇ ਦੇ ਸਭ ਤੋਂ ਉੱਚੇ ਪੱਧਰ 38,750 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਵਿਦੇਸ਼ੀ ਬਾਜ਼ਾਰਾਂ ‘ਚ ਲੰਡਨ ਦਾ ਸੋਨਾ ਹਾਜ਼ਿਰ 3.85 ਡਾਲਰ ਦੀ ਤੇਜ਼ੀ ‘ਚ 1,281.55 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 3.90 ਡਾਲਰ ਦੇ ਵਾਧੇ ‘ਚ 1,283.60 ਡਾਲਰ ਪ੍ਰਤੀ ਔਂਸ ‘ਤੇ ਰਹੀ। ਕੌਮਾਂਤਰੀ ਬਾਜ਼ਾਰ ‘ਚ ਚਾਂਦੀ ਹਾਜ਼ਿਰ 0.10 ਡਾਲਰ ਦੀ ਤੇਜ਼ੀ ਨਾਲ 15.03 ਡਾਲਰ ਪ੍ਰਤੀ ਔਂਸ ‘ਤੇ ਰਹੀ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਜ਼ਰਮਨੀ ਅਤੇ ਏਸ਼ੀਆ ਦੇ ਕਮਜ਼ੋਰ ਆਰਥਿਕ ਅੰਕੜਿਆਂ ਦੇ ਕਾਰਨ ਨਿਵੇਸ਼ਕਾਂ ਨੂੰ ਸੰਸਾਰਕ ਆਰਥਿਕ ਮੰਦੀ ਦੀ ਚਿੰਤਾ ਸਤਾਉਣ ਲੱਗੀ ਹੈ ਜਿਸ ਨਾਲ ਉਨ੍ਹਾਂ ਦੀ ਦਿਲਚਸਪੀ ਸੁਰੱਖਿਅਤ ਨਿਵੇਸ਼ ‘ਚ ਵਧ ਗਈ ਹੈ। ਹਾਲਾਂਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ ‘ਚ ਡਾਲਰ ਦੀ ਮਜ਼ਬੂਤੀ ਦਾ ਦਬਾਅ ਵੀ ਪੀਲੀ ਧਾਤੂ ‘ਤੇ ਬਣਿਆ ਰਿਹਾ ਜਿਸ ਨਾਲ ਇਸ ਦਾ ਵਾਧਾ ਸੀਮਿਤ ਰਿਹਾ।

Related posts

ਪੈਟਰੋਲ-ਡੀਜ਼ਲ ਦੀ ਕੀਮਤ 10 ਰੁਪਏ ਪ੍ਰਤੀ ਲੀਟਰ ਘੱਟ ਕਰੇ ਕੇਂਦਰ, ਕੇਜਰੀਵਾਲ ਨੇ ਲਗਾਇਆ ਦੇਸ਼ ਦੀ ਜਨਤਾ ਨੂੰ ਧੋਖਾ ਦੇਣ ਦਾ

Rojanapunjab

ਸ਼ੇਅਰ ਬਾਜ਼ਾਰ ‘ਚ ਗਿਰਾਵਟ, ਸੈਂਸੈਕਸ 35141 ਅਤੇ ਨਿਫਟੀ 10570 ‘ਤੇ ਬੰਦ

Rojanapunjab

ਪਿਛਲੇ ਦੋ ਸਾਲ ‘ਚ ਬਣੇ ਸਾਰੇ ਨਿਯਮ ਜਿਓ ਦੇ ਲਈ : ਵੋਡਾਫੋਨ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy