Rojana Punjab
  • Home
  • Business
  • ਸਮਾਰਟ ਕਾਰ ਐਮਜੀ ਹੈਕਟਰ ਦੀ ਬੁਕਿੰਗ ਸ਼ੁਰੂ
Business

ਸਮਾਰਟ ਕਾਰ ਐਮਜੀ ਹੈਕਟਰ ਦੀ ਬੁਕਿੰਗ ਸ਼ੁਰੂ

ਸਮਾਰਟ ਕਾਰ MG ਹੈਕਟਰ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਨੂੰ 50 ਹਜ਼ਾਰ ਰੁਪਏ ਵਿੱਚ ਬੁਕ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਹੈਕਟਰ ਕੰਪਨੀ ਦੀ ਉਹ ਪਹਿਲੀ ਕਾਰ ਹੋਏਗੀ। ਇਸ ਨੂੰ ਆਉਣ ਵਾਲੇ ਕੁਝ ਸਮੇਂ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇੱਥੇ ਇਸ ਦੀ ਕੀਮਤ 10-20 ਲੱਖ ਦੇ ਵਿਚਾਲੇ ਹੋ ਸਕਦੀ ਹੈ। ਇਸ ਮੁਕਾਬਲਾ ਟਾਟਾ ਹੈਰੀਅਰ, ਮਹਿੰਦਾਰ XUV300 ਤੇ ਜੀਪ ਕੰਪਾਸ ਨਾਲ ਹੋਏਗਾ।

ਹੈਕਟਰ ਐਸਯੂਵੀ ਚਾਰ ਵਰਸ਼ਨਾਂ ਸਟਾਈਲ, ਸੁਪਰ, ਸਮਾਰਟ ਤੇ ਸ਼ਾਰਪ ਵਿੱਚ ਆਏਗੀ। ਇਹ ਪੰਜ ਐਕਸਟੀਰੀਅਰ ਕਲਰ ਅਰੋਰਾ, ਸਿਲਵਰ, ਕੈਂਡੀ ਵ੍ਹਾਈਟ, ਸਟੇਰੀ ਬਲੈਕ, ਬਰਗੰਡੀ ਲਾਲ ਤੇ ਬਲੈਜ਼ ਰੈਡ ਵਿੱਚ ਮਿਲੇਗੀ। ਸੈਗਮੈਂਟ ਫਰਸਟ ਫੀਚਰ ਦੇ ਤੌਰ ‘ਤੇ ਕੰਪਨੀ ਇਸ ਵਿੱਚ ਈ-ਸਿਮ ਤਕਨਾਲੋਜੀ ਦਏਗੀ, ਜੋ ਕਾਰ ਨੂੰ ਇੰਟਰਨੈਟ ਨਾਲ ਕੁਨੈਕਟ ਕਰਨ ਵਿੱਚ ਮਦਦ ਦਏਗੀ।

ਐਮਜੀ ਹੈਕਟਰ ਨੂੰ ਪੈਟਰੋਲ ਤੇ ਡੀਜ਼ਲ ਦੋਵਾਂ ਇੰਜਣਾਂ ਵਿੱਚ ਉਤਾਰਿਆ ਗਿਆ ਹੈ। ਪੈਟਰੋਲ ਇੰਜਣ ਨਾਲ ਕੰਪਨੀ ਮਾਈਲਡ ਹਾਈਬ੍ਰਿਡ ਤਕਨੀਕ ਤੇ ਏਐਮਟੀ ਗਿਅਰਬਾਕਸ ਦਾ ਵਿਕਲਪ ਵੀ ਦਏਗੀ। ਡੀਜ਼ਲ ਇੰਜਣ ਦੇ ਨਾਲ ਸਿਰਫ ਮੈਨੁਅਲ ਗਿਅਰਬਾਕਸ ਮਿਲੇਗਾ।

Related posts

ਕੈਨੇਡਾ ‘ਚ ਵਿਕੇਗਾ ਭਾਰਤ ਦਾ ਕਿੰਨੂ, ਕਿਸਾਨਾਂ ਨੂੰ ਹੋਵੇਗਾ ਫਾਇਦਾ

Rojanapunjab

RTGS ਦਾ ਨਵਾਂ ਨਿਯਮ ਲਾਗੂ

Rojanapunjab

ਵਾਧੇ ਦੇ ਨਾਲ ਬੰਦ ਹੋਇਆ ਬਾਜ਼ਾਰ, ਸੈਂਸੈਕਸ 196 ਅੰਕ ਮਜ਼ਬੂਤ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy