Rojana Punjab
  • Home
  • Religious
  • ਵਿਗੜਦੇ ਕੰਮ ਬਣਾਉਣ ਲਈ ਕਰੋ ਸ਼ਨੀ ਦੇਵ ਦੀ ਖਾਸ ਪੂਜਾ
Religious

ਵਿਗੜਦੇ ਕੰਮ ਬਣਾਉਣ ਲਈ ਕਰੋ ਸ਼ਨੀ ਦੇਵ ਦੀ ਖਾਸ ਪੂਜਾ

ਗ੍ਰੰਥਾਂ ‘ਚ ਕਈ ਥਾਵਾਂ ‘ਤੇ ਵਰਣਨ ਆਉਂਦਾ ਹੈ ਕਿ ਸ਼ਨੀ ਦੇਵ ਸ਼ਿਵ ਦੇ ਪੁਜਾਰੀ ਹਨ ਪਰ ‘ਸ਼ਨੀ ਮਹੱਮਿਅਮ’ ਅਨੁਸਾਰ ਵਿਸ਼ੇਸ਼ ਤੌਰ ‘ਤੇ ਸ਼ਿਵ ਦੇ ਰੁਦਰਅਵਤਾਰ ਕਾਲ ਭੈਰਵ ਦੀ ਉਪਾਸਨਾ ਕਰਦੇ ਹਨ। ਭੈਰਵ ਰੂਪ ਦੀ ਅਰਾਧਨਾ ਨਾਲ ਵਿਅਕਤੀ ਵੈਰੀ ਨਾਲ ਮੁਕਤੀ, ਸੰਕਟ, ਕੋਰਟ-ਕਚਿਹਰੀ ਦੇ ਮੁਕੱਦਮਿਆਂ ‘ਚ ਜਿੱਤ ਹਾਸਲ ਕਰਦਾ ਹੈ। ਬਹੁਤ ਸਾਰੇ ਸਮਾਜ ਅਜਿਹੇ ਹਨ, ਜਿੱਥੇ ਇਹ ਕੁਲ ਦੇਵਤੇ ਦੇ ਰੂਪ ‘ਚ ਪੂਜੇ ਜਾਂਦੇ ਹਨ ਅਤੇ ਇਨ੍ਹਾਂ ਦੀ ਪੂਜਾ ਦਾ ਪ੍ਰਚਲਨ ਵੀ ਭਿੰਨ-ਭਿੰਨ ਹੈ, ਜੋ ਪਰੰਪਰਾ ਦਾ ਹਿੱਸਾ ਹੈ। ਸ਼ਨੀ ਕ੍ਰਿਪਾ ਪ੍ਰਾਪਤ ਕਰਨ ਲਈ ਇਸ ਢੰਗ ਨਾਲ ਕਾਲ ਭੈਰਵ ਨੂੰ ਕਰੋ ਖੁਸ਼। ਰੋਜ਼ਾਨਾ ਸਵੇਰੇ ਸੂਰਜ ਚੜਣ ਤੋਂ ਇਕ ਘੰਟਾ ਪਹਿਲਾਂ ਉਠੋ। ਰੋਜ਼ ਕੰਮਾਂ ਤੋਂ ਬਾਅਦ ਭੈਰਵ ਜੀ ਦੇ ਦਰਸ਼ਨ ਕਰਨ ਮੰਦਰ ਜਾਓ ਅਤੇ ਤੇਲ ਦਾ ਦੀਵਾ ਜਗਾਓ। ਰੋਜ਼ਾਨਾ ਅਜਿਹਾ ਕਰਨ ਨਾਲ ਭੈਰਵ ਬਾਬਾ ਤੋਂ ਜੋ ਚਾਹੋਗੇ ਉਹ ਪਾਓਗੇ।
ਲੋਹਬਾਨ, ਗੂਗਲ, ਕਪੂਰ, ਤੁਲਸੀ, ਨਿੰਮ, ਸਰ੍ਹੋਂ ਦੇ ਪੱਤੇ ਮਿਕਸ ਕਰਕੇ ਸਵੇਰੇ-ਸ਼ਾਮ ਘਰ ‘ਚ ਧੂਣੀ ਦਿਓ।
ਭੈਰਵ ਜੀ ਦੇ ਮੰਦਰ ‘ਚ ਅਮਰਤੀ ਅਤੇ ਸ਼ਰਾਬ ਦਾ ਭੋਗ ਲਗਾਓ।

ਕਾਲੇ ਕੁੱਤੇ ਨੂੰ ਅਮਰਤੀ ਖਿਲਾਓ ਅਤੇ ਕੱਚਾ ਦੁੱਧ ਪਿਲਾਓ।
ਸ਼ੁੱਭ ਕੰਮਾਂ ‘ਚ ਵਾਰ-ਵਾਰ ਪ੍ਰੇਸ਼ਾਨੀ ਆਉਂਦੀ ਹੋਵੇ ਤਾਂ ਐਤਵਾਰ ਦੇ ਦਿਨ ਭੈਰੋ ਜੀ ਦੇ ਮੰਦਰ ‘ਚ ਜਾ ਕੇ ਸੰਧੂਰੀ ਰੰਗ ਦਾ ਚੋਲਾ ਚੜਾਓ ਅਤੇ ਬਟੁਕ ਭੈਰਵ ਉਸਤਤ ਦਾ ਇਕ ਪਾਠ ਕਰੋ।
ਮਹਾਕਾਲ ਭੈਰਵ ਮੰਦਰ ‘ਚ ਚੜਾਏ ਗਏ ਕਾਲੇ ਧਾਗੇ ਨੂੰ ਗਲੇ ਜਾਂ ਬਾਜੂ ‘ਚ ਬੰਨਣ ਨਾਲ ਭੂਤ-ਪ੍ਰੇਤ ਅਤੇ ਜਾਦੂ-ਟੋਨੇ ਦਾ ਅਸਰ ਨਹੀਂ ਹੁੰਦਾ।

Related posts

ਇਨ੍ਹਾਂ ਅੱਖਰਾਂ ਵਾਲੇ ਲੋਕਾਂ ‘ਤੇ ਬੱਪਾ ਹਮੇਸ਼ਾ ਰਹਿੰਦੇ ਹਨ ਮਿਹਰਬਾਨ

Rojanapunjab

ਜੋ ਮਿਲਿਆ ਹੈ, ਉਸ ਵਿਚ ਖੁਸ਼ ਰਹੋ

Rojanapunjab

ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਅੱਜ ਇਹ ਕੰਮ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy