Rojana Punjab
  • Home
  • Patiala
  • ਰੁੱਖਾਂ ਦੀ ਕਟਾਈ ਕਾਰਨ ਲੱਕੜ ਦਾ ਭਾਅ ਡਿੱਗਿਆ
Patiala

ਰੁੱਖਾਂ ਦੀ ਕਟਾਈ ਕਾਰਨ ਲੱਕੜ ਦਾ ਭਾਅ ਡਿੱਗਿਆ

ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ ਹੈ। ਪੰਜਾਬ ਸਰਕਾਰ ਨੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਦੂਜੇ ਪਾਸੇ ਪਟਿਆਲਾ ਦੀ ਲੱਕੜ ਮੰਡੀ ਵਿਚ ਹਰੇ ਭਰੇ ਰੁੱਖ ਕੱਟ ਕੇ ਲਿਆਂਦੇ ਜਾ ਰਹੇ ਹਨ। ਐਨਜੀਟੀ ਵੱਲੋਂ ਰੁੱਖਾਂ ਦੀ ਕਟਾਈ ’ਤੇ ਲਾਈ ਪਾਬੰਦੀ ਹਟਾਉਣ ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ ’ਤੇ ਰੁੱਖ ਕੱਟੇ ਜਾ ਰਹੇ ਹਨ ਜਿਸ ਕਾਰਨ ਲੱਕੜ ਦਾ ਰੇਟ ਵੀ ਹੇਠਾਂ ਡਿੱਗ ਗਿਆ ਹੈ।
ਜਾਣਕਾਰੀ ਅਨੁਸਾਰ ਹੁਣ ਪੰਜਾਬ ਵਿਚ ਰੁੱਖਾਂ ਦੀ ਕਟਾਈ ’ਤੇ ਕੋਈ ਪਾਬੰਦੀ ਨਹੀਂ ਹੈ। ਪੰਜਾਬ ਵਿਚ ਕਣਕ ਦੀ ਕਟਾਈ ਤੋਂ ਬਾਅਦ ਖੇਤਾਂ ਵਿਚ ਖੜੇ ਰੁੱਖ ਕੱਟੇ ਜਾਂਦੇ ਹਨ। ਲੱਕੜ ਦੇ ਠੇਕੇਦਾਰ ਜ਼ਿਮੀਂਦਾਰਾ ਦੇ ਖੇਤਾਂ ਵਿਚੋਂ ਖੜੇ ਰੁੱਖ ਅੱਟੇ ਸਟੇ ਖ਼ਰੀਦ ਲੈਂਦੇ ਹਨ, ਜੋ ਝੋਨੇ ਦੀ ਲਵਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਕੱਟਣੇ ਲਾਜ਼ਮੀ ਹੁੰਦੇ ਹਨ। ਠੇਕੇਦਾਰ ਕਪੂਰ ਚੰਦ ਨੇ ਕਿਹਾ ਕਿ ਇਸ ਸਾਲ ਲੱਕੜ ਦਾ ਰੇਟ ਕਾਫ਼ੀ ਡਿੱਗਿਆ ਹੈ, ਜਿਸ ਕਰ ਕੇ ਜ਼ਿਮੀਂਦਾਰਾ ਦੇ ਖੇਤਾਂ ਵਿਚੋਂ ਲੱਕੜ ਠੇਕੇ ’ਤੇ ਲੈਣ ਤੋਂ ਪਹਿਲਾਂ ਅਸੀਂ ਕਈ ਵਾਰ ਸੋਚਦੇ ਹਾਂ।
ਉਸ ਨੇ ਦੱਸਿਆ ਕਿ ਟਾਹਲੀ ਜੋ 2000 ਰੁਪਏ ਕੁਇੰਟਲ ਤੱਕ ਵਿਕਦੀ ਰਹੀ ਹੈ, ਅੱਜ ਕੱਲ੍ਹ 1000-1200 ਰੁਪਏ ਕੁਇੰਟਲ ਵਿਕ ਰਹੀ ਹੈ।
ਡੇਕ 12-15 ਸੌ ਰੁਪਏ ਕੁਇੰਟਲ ਦੀ ਥਾਂ ਹੁਣ 600-700 ਰੁਪਏ ਕੁਇੰਟਲ ਵਿਕ ਰਹੀ ਹੈ। 3 ਤੋਂ 4 ਸੌ ਰੁਪਏ ਵਿਕਣ ਵਾਲੀ ਪਤਲੀ ਲੱਕੜ 2 ਸੌ ਤੋਂ ਢਾਈ ਸੌ ਰੁਪਏ ਵਿੱਚ ਵਿਕ ਰਹੀ ਹੈ। ਜੜ (ਮੂਲ) ਪਹਿਲਾਂ 200 ਰੁਪਏ ਕੁਇੰਟਲ ਵਿਕ ਜਾਂਦਾ ਹੈ ਪਰ ਅੱਜ ਕੱਲ੍ਹ ਇਹ 100 ਤੋਂ ਡੇਢ ਸੌ ਰੁਪਏ ਵਿੱਚ ਵਿਕ ਰਹੀ ਹੈ। ਉਸ ਨੇ ਦੱਸਿਆ ਕਿ ਰੇਟ ਘਟਣ ਕਾਰਨ ਜ਼ਿਮੀਂਦਾਰਾ ਨਾਲ ਸੌਦਾ ਨਹੀਂ ਬਣਦਾ। ਇਸ ਕਰ ਕੇ ਲੱਕੜ ਦੀ ਕਟਾਈ ਵਿਚ ਵੀ ਕਮੀ ਆਈ ਹੈ। ਪਟਿਆਲਾ ਦੇ ਆੜ੍ਹਤੀ ਜੈ ਕਿਸ਼ਨ ਨੇ ਕਿਹਾ ਕਿ ਪਹਿਲਾਂ ਮਾਰਕਿਟ ਵਿੱਚ ਲੱਕੜ ਵਧ ਆ ਰਹੀ ਸੀ ਜੋ ਹੁਣ ਘਟ ਗਈ ਹੈ। ਉਨ੍ਹਾਂ ਕਿਹਾ ਕਿ ਲੱਕੜ ਦਾ ਇਹ ਰੇਟ ਅਗਲੇ ਮਹੀਨੇ ਕਾਫ਼ੀ ਵੱਧ ਜਾਵੇਗਾ।

Related posts

ਕਿਸਾਨ ’ਤੇ ਕ੍ਰਿਪਾਨਾਂ ਨਾਲ ਹਮਲਾ, ਗੰਭੀਰ ਜ਼ਖਮੀ

Rojanapunjab

ਹਵਾਲਾਤੀ ਰਾਜਿੰਦਰਾ ਹਸਪਤਾਲ ’ਚੋਂ ਫਰਾਰ

Rojanapunjab

2019 ’ਚ ਪੰਜਾਬ ਅੰਦਰ 30 ਗਰਿੱਡ ਲਾਏ ਜਾਣਗੇ : ਕਾਂਗਡ਼

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy