Rojana Punjab
  • Home
  • Patiala
  • ਮੰਗਾਂ ਮਨਾਉਣ ਲਈ ਵਣ ਕਾਮਿਆਂ ਵੱਲੋਂ ਭੁੱਖ ਹੜਤਾਲ ਸ਼ੁਰੂ
Patiala

ਮੰਗਾਂ ਮਨਾਉਣ ਲਈ ਵਣ ਕਾਮਿਆਂ ਵੱਲੋਂ ਭੁੱਖ ਹੜਤਾਲ ਸ਼ੁਰੂ

ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਵਣ ਕਮੇਟੀ ਪਟਿਆਲਾ ਵੱਲੋਂ ਅੱਜ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਯੂਨੀਅਨ ਵੱਲੋਂ ਇਹ ਭੁੱਖ ਹੜਤਾਲ ਵਣ ਮੰਡਲ ਅਫ਼ਸਰ ਨਾਲ ਸਬੰਧਤ ਮੰਗਾਂ ਸਬੰਧੀ ਦਿਹਾੜੀਦਾਰ ਵਰਕਰਾਂ ਦੀਆਂ ਸੀਨੀਅਰਤਾ ਸੂਚੀਆਂ ਵਿੱਚ ਸੋਧ ਕਰਨ, ਰਹਿੰਦੀਆਂ ਤਨਖ਼ਾਹਾਂ ਜਾਰੀ ਕਰਨ, ਕੰਮ ਕਰਨ ਵਾਲਾ ਸਾਮਾਨ ਦੇਣ ਅਤੇ ਵਰਦੀਆਂ ਦੇਣ ਅਤੇ ਵਣ ਰੇਂਜ ਸਮਾਣਾ ਤੇ ਰਾਜਪੁਰਾ ਤੋਂ ਲੰਮੇ ਸਮੇਂ ਤੋਂ ਕੰਮ ਕਰ ਰਹੇ ਵਰਕਰ ਪਾਲਾ ਸਿੰਘ, ਬਲਵੀਰ ਸਿੰਘ, ਰਾਮ ਕ੍ਰਿਸ਼ਨ, ਗੁਰਬਖ਼ਸ਼ ਸਿੰਘ, ਸਤਪਾਲ ਸਿੰਘ, ਗੁਰਵਿੰਦਰ ਸਿੰਘ, ਅਤੇ ਮੰਗਾ ਸਿੰਘ, ਮਹਿੰਦਰ ਸਿੰਘ ਰਾਜਪੁਰਾ, ਨੂੰ ਕੰਮ ਤੋਂ ਹਟਾਉਣ ਅਤੇ 30 ਅਪਰੈਲ ਨੂੰ ਕੀਤੇ ਫ਼ੈਸਲਿਆਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਵਣ ਮੰਡਲ ਅਫ਼ਸਰ ਨਾਲ ਮੀਟਿੰਗ ਦੌਰਾਨ ਮੰਗਾਂ ਦਾ ਨਿਪਟਾਰਾ ਨਾ ਕਰਨ ਸਬੰਧੀ ਲੜੀਵਾਰ ਭੁੱਖ ਹੜਤਾਲ ਦਫ਼ਤਰ ਅੱਗੇ ਸ਼ੁਰੂ ਕੀਤੀ ਗਈ।
ਭੁੱਖ ਹੜਤਾਲ ਵਿੱਚ ਰਾਜਪੁਰਾ ਤੋਂ ਮੰਗਾ ਰਾਮ ਰਾਜਪੁਰਾ ਰੇਂਜ ਅਤੇ ਸਮਾਣਾ ਤੋਂ ਪਾਲਾ ਸਿੰਘ ਭੁੱਖ ਹੜਤਾਲ ਤੇ ਬੈਠੇ। ਇਸ ਮੌਕੇ ਜਗਮੋਹਨ ਨੌਲੱਖਾ, ਗੁਰਮੇਲ ਸਿੰਘ ਬਾਹਮਣਾ, ਤਰਲੋਚਨ ਮਾੜੂ ਸ਼ੇਖੁਪੁਰ, ਤਰਲੋਚਨ ਮਡੋਲੀ, ਨਛੱਤਰ ਸਿੰਘ ਲਾਛੜੂ, ਭੀਮਾ ਭਾਦਸੋਂ ਨੇ ਐਲਾਨ ਕੀਤਾ ਕਿ ਭੁੱਖ ਹੜਤਾਲ ਵਰਕਰਾਂ ਨੂੰ ਹਾਜ਼ਰ ਕਰਨ ਸਮੇਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ।
ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਵੱਖਰੇ ਤੌਰ ਤੇ ਕਿਹਾ ਕਿ ਪੰਜਾਬ ਦੀ ਅਫ਼ਸਰਸ਼ਾਹੀ ਚੋਣਾਂ ਮੌਕੇ ਜਾਣਬੁੱਝ ਕਰਮਚਾਰੀਆਂ ਨੂੰ ਕੰਮ ਤੋਂ ਕੱਢ ਕੇ ਤਨਖ਼ਾਹਾਂ ਨਾ ਦੇ ਕੇ ਭੜਕਾਹਟ ਪੈਦਾ ਕਰ ਰਹੀ ਹੈ। 15 ਮਈ ਨੂੰ ਵਣ ਮੰਡਲ ਦਫ਼ਤਰ ਅਤੇ ਵਣ ਪਾਲ ਦਫ਼ਤਰਾਂ ਅੱਗੇ ਅਫ਼ਸਰਸ਼ਾਹੀ ਵਿਰੁੱਧ ਰੈਲੀ ਕੀਤੀ ਜਾਵੇਗੀ।

Related posts

ਗੋਇਲ ਪਰਿਵਾਰ ਨੇ ਕੀਤਾ ਮਲਹੋਤਰਾ ਨੂੰ ਸਨਮਾਨਤ

Rojanapunjab

ਅਫੀਮ ਮਾਮਲੇ ’ਚ ਨਾਮਜ਼ਦ ਵਿਅਕਤੀ ਬਰੀ

Rojanapunjab

ਪਟਿਆਲਾ: ਮਰਨ-ਵਰਤ ‘ਤੇ ਬੈਠੇ ਅਧਿਆਪਕਾਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy