Rojana Punjab
  • Home
  • National
  • ਮੁਲਕ ਵਿਚ ਜਲਦੀ ਚੋਣ ਸੁਧਾਰਾਂ ਦੀ ਲੋੜ: ਯੇਚੁਰੀ
National

ਮੁਲਕ ਵਿਚ ਜਲਦੀ ਚੋਣ ਸੁਧਾਰਾਂ ਦੀ ਲੋੜ: ਯੇਚੁਰੀ

ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਵਿਰੋਧੀ ਧਿਰ ’ਤੇ ਇਸ ਗੱਲ ਲਈ ਜ਼ੋਰ ਪਾਏਗੀ ਕਿ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੀ ਅਗਵਾਈ ਵਾਲੇ ਕੌਲਿਜੀਅਮ ਰਾਹੀਂ ਕੀਤੀ ਜਾਣੀ ਸੰਭਵ ਬਣਾਈ ਜਾਵੇ ਨਾ ਕਿ ਸਰਕਾਰ ਇਹ ਨਿਯੁਕਤੀਆਂ ਕਰੇ। ਉਨ੍ਹਾਂ ਕਿਹਾ ਕਿ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਚੋਣ ਸੁਧਾਰਾਂ ਦੀ ਲੋੜ ਮਹਿਸੂਸ ਹੋਈ ਹੈ। ਯੇਚੁਰੀ ਨੇ ਦਲੀਲ ਦਿੱਤੀ ਕਿ ਕੱਟੜ ਹਿੰਦੂਤਵ ਦਾ ਜਵਾਬ ਨਰਮ ਹਿੰਦੂਤਵ ਨਾਲ ਨਹੀਂ ਦਿੱਤਾ ਜਾ ਸਕਦਾ, ਇਸ ਲਈ ਖੱਬੇ ਪੱਖੀ ਹੀ ਇਕੋ ਇਕ ਬਦਲ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਚੋਣ ਕਮਿਸ਼ਨ ਵਿਚ ਜਲਦੀ ਸੁਧਾਰ ਕੀਤੇ ਜਾਣ ਲਈ ਮਨਾਇਆ ਜਾਵੇਗਾ ਤਾਂ ਕਿ ਇਹ ਬੇਦਾਗ਼ ਭੂੁਮਿਕਾ ਨਿਭਾ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਪੈਸੇ ਦੀ ਤਾਕਤ ਸੀ, ਕੌਮਾਂਤਰੀ ਤੇ ਘਰੇਲੂ ਕਾਰਪੋਰੇਟ ਸਮਰਥਨ ਵੀ ਭਾਜਪਾ ਨੂੰ ਮਿਲਿਆ।ਸੀਤਾਰਾਮ ਯੇਚੁਰੀ ਨੇ ਕਿਹਾ ਕਿ ਬੇਸ਼ੱਕ ਪੱਛਮੀ ਬੰਗਾਲ ਵਿਚ ਕਾਨੂੰਨ-ਵਿਵਸਥਾ ਦੀ ਹਾਲਤ ਮਾੜੀ ਹੈ ਪਰ ਰਾਸ਼ਟਰਪਤੀ ਰਾਜ ਸੂਬੇ ਵਿਚ ਨਹੀਂ ਲੱਗਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਪਹਿਲਾਂ ਜਾਣਕਾਰੀ ਲੈਣੀ ਬਣਦੀ ਹੈ। ਯੇਚੁਰੀ ਨੇ ਕਿਹਾ ਕਿ ਪਾਰਟੀ ਹਮੇਸ਼ਾ ਰਾਸ਼ਟਰਪਤੀ ਰਾਜ ਦੇ ਖ਼ਿਲਾਫ਼ ਰਹੀ ਹੈ।

Related posts

ਭਾਜਪਾ ਮੋਦੀ ਜਾਂ ਸ਼ਾਹ ਦੀ ਪਾਰਟੀ ਨਹੀਂ: ਗਡਕਰੀ

Rojanapunjab

ਮੋਦੀ ਕਰਨਗੇ ‘ਨੈਸ਼ਨਲ ਵਾਰ ਮੈਮੋਰੀਅਲ’ ਦਾ ਉਦਘਾਟਨ, ਪੱਥਰਾਂ ‘ਤੇ ਲਿਖੇ ਗਏ ਫੌਜੀਆਂ ਦੇ ਨਾਂ

Rojanapunjab

1984 ਸਿੱਖ ਦੰਗੇ : ਹਾਈਕੋਰਟ ਨੇ ਟਰਾਈਲ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy