Rojana Punjab
  • Home
  • Latest News
  • ਬ੍ਰਹਮ ਮੋਹਿੰਦਰਾ:- ਸਿਮਰਜੀਤ ਬੈਂਸ ਮੇਰੇ ‘ਤੇ ਲਾਏ ਦੋਸ਼ਾਂ ਦਾ ਸਬੂਤ ਪੇਸ਼ ਕਰੇ
Latest News Punjab

ਬ੍ਰਹਮ ਮੋਹਿੰਦਰਾ:- ਸਿਮਰਜੀਤ ਬੈਂਸ ਮੇਰੇ ‘ਤੇ ਲਾਏ ਦੋਸ਼ਾਂ ਦਾ ਸਬੂਤ ਪੇਸ਼ ਕਰੇ

ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਲੋਂ ਉਨ੍ਹਾਂ ‘ਤੇ ਦਵਾ ਕੰਪਨੀਆਂ ਨੂੰ ਲੈ ਕੇ ਲਾਏ ਗਏ ਕਥਿਤ ਦੋਸ਼ਾਂ ਦੇ ਸਬੂਤ ਪੇਸ਼ ਕਰਨ ਲਈ ਕਿਹਾ ਹੈ। ਬ੍ਰਹਮ ਮੋਹਿੰਦਰਾ ਇੱਥੇ ਸਿਵਲ ਹਸਪਤਾਲ ‘ਚ ਨਵੇਂ ਨਸ਼ਾ ਛੁਡਾਊ ਕੇਂਦਰ ਦੀ ਸ਼ੁਰੂਆਤ ਅਤੇ ਵਿਜੇਆਨੰਦ ਡਾਈਗਨੋਸਟਿਕ ਸੈਂਟਰ ਦਾ ਦੌਰਾ ਕਰਨ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਸਿਮਰਜੀਤ ਬੈਂਸ ਨੂੰ ਉਨ੍ਹਾਂ ‘ਤੇ ਲਾਏ ਗਏ ਦੋਸ਼ਾਂ ਸਬੰਧੀ ਸਬੂਤ ਪੇਸ਼ ਕਰਨੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਅਜੇ ਵਿਚਾਰਧੀਨ ਹੈ, ਇਸ ਲਈ ਉਹ ਇਸ ‘ਤੇ ਜ਼ਿਆਦਾ ਨਹੀਂ ਬੋਲਣਾ ਚਾਹੁੰਦੇ। ਬ੍ਰਹਮ ਮੋਹਿੰਦਰਾ ਨੇ ਨਸ਼ਾ ਛੁਡਾਊ ਕੇਂਦਰ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਸੂਬਾ ਸਰਕਾਰ ਵਲੋਂ ਹੁਣ ਤੱਕ ਕਰੀਬ 180 ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾ ਚੁੱਕੇ ਹਨ, ਜਦੋਂ ਕਿ ਆਉਣ ਵਾਲੇ 2 ਸਾਲਾਂ ‘ਚ 100 ਕੇਂਦਰ ਹੋਰ ਖੋਲ੍ਹੇ ਜਾਣਗੇ। ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਦਾ ਖਾਤਮਾ ਕਰਨ ਲਈ ਵਚਨਬੱਧ ਹੈ।

Related posts

ਅਕਾਲੀਆਂ ਨੂੰ ਅਸੀਂ ਚੰਡੀਗੜ੍ਹ ‘ਚ ਰੱਖੀ ਗਈ ਮੀਟਿੰਗ ‘ਚ ਨਹੀਂ ਸੱਦਾਂਗੇ: ਖਹਿਰਾ

Rojanapunjab

ਮਰੀਜ਼ਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਪੰਜਾਬ ਸਰਕਾਰ ਲਿਆ ਰਹੀ ਹੈ ਇਹ ਐਕਟ

Rojanapunjab

‘ਆਪ’ ਨਾਲ ਗਠਜੋੜ ਲਈ ਬਸਪਾ ਦੀ ਵੱਡੀ ਸ਼ਰਤ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy