Rojana Punjab
  • Home
  • International
  • ਬਿਸ਼ਕੇਕ ਸੰਮੇਲਨ ’ਚ ਅਮਰੀਕਾ ਦੀ ਵਪਾਰਕ ਪਹੁੰਚ ਬਾਰੇ ਚਰਚਾ ਦੀ ਸੰਭਾਵਨਾ
International

ਬਿਸ਼ਕੇਕ ਸੰਮੇਲਨ ’ਚ ਅਮਰੀਕਾ ਦੀ ਵਪਾਰਕ ਪਹੁੰਚ ਬਾਰੇ ਚਰਚਾ ਦੀ ਸੰਭਾਵਨਾ

ਚੀਨ ਨੇ ਆਸ ਜਤਾਈ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਸ਼ਕੇਕ ਵਿਚ ਹੋਣ ਵਾਲੇ ਸ਼ੰਘਾਈ ਤਾਲਮੇਲ ਸੰਗਠਨ (ਐੱਸਸੀਓ) ਦੇ ਸਿਖ਼ਰ ਸੰਮੇਲਨ ਮੌਕੇ ਅਮਰੀਕਾ ਨਾਲ ਵਪਾਰਕ ਪੱਖ ਤੋਂ ਬਣੇ ਮੱਤਭੇਦਾਂ ਬਾਰੇ ਗੱਲਬਾਤ ਕਰ ਸਕਦੇ ਹਨ। ਚੀਨ ਨੇ ਕਿਹਾ ਹੈ ਕਿ ‘ਦੋਵੇਂ ਮਿੱਤਰ’ ਮੁਲਕ ਅਮਰੀਕਾ ਵੱਲੋਂ ਵਿਦੇਸ਼ੀ ਵਪਾਰ ’ਤੇ ਟੈਕਸ ਦਬਾਅ ਬਣਾ ਕੇ ਆਪਣੇ ਮੁਲਕ ਦੇ ਵਪਾਰ ਨੂੰ ਪ੍ਰਫੁੱਲਤ ਕਰਨ ਦੀ ਬਣਾਈ ਰਣਨੀਤੀ ਬਾਰੇ ਵੀ ਵਿਚਾਰ ਕਰ ਸਕਦੇ ਹਨ।
ਚੀਨ ਤੇ ਭਾਰਤ ਇਸ ਬਾਰੇ ਕਿਸੇ ਸਿੱਟੇ ਉੱਤੇ ਪੁੱਜਣ ਦੀ ਕੋਸ਼ਿਸ਼ ਕਰਨਗੇ। ਐੱਸਸੀਓ ਕਿਰਗਿਜ਼ਸਤਾਨ ਦੀ ਰਾਜਧਾਨੀ ਵਿਚ 13-14 ਜੂਨ ਨੂੰ ਹੋ ਰਿਹਾ ਹੈ। ਇਸੇ ਦੌਰਾਨ ਮੋਦੀ ਤੇ ਜਿਨਪਿੰਗ ਮਿਲ ਕੇ ਦੁਵੱਲੇ ਤੇ ਕੌਮਾਂਤਰੀ ਮੁੱਦਿਆਂ ’ਤੇ ਗੱਲਬਾਤ ਕਰ ਸਕਦੇ ਹਨ। ਮੋਦੀ ਸਰਕਾਰ ਮੁੜ ਬਣਨ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਇਹ ਗੱਲਬਾਤ ਅਹਿਮ ਹੈ।
ਜਿਨਪਿੰਗ ਨੇ ਮੋਦੀ ਨੂੰ ਪੱਤਰ ਲਿਖ ਕੇ ਵਧਾਈ ਵੀ ਦਿੱਤੀ ਸੀ। ਚੀਨ ਦੇ ਉਪ ਵਿਦੇਸ਼ ਮੰਤਰੀ ਜ਼ੈਂਗ ਹੈਨਹੁਈ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਹੋਇਆ ਵੁਹਾਨ ਸਿਖ਼ਰ ਸੰਮੇਲਨ ਭਾਰਤ-ਚੀਨ ਸਬੰਧਾਂ ਦੇ ਸੰਦਰਭ ਵਿਚ ਰਣਨੀਤਕ ਤੌਰ ’ਤੇ ਅਸਰਦਾਰ ਸਾਬਿਤ ਹੋਇਆ ਸੀ। ਇਸ ਤੋਂ ਬਾਅਦ ਕਈ ਨੁਕਤਿਆਂ ਤੋਂ ਦੋਵੇਂ ਮੁਲਕ ਫ਼ੌਜੀ ਤੇ ਹੋਰ ਸਬੰਧ ਸੁਧਾਰਨ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਮੀਟਿੰਗ ਬਾਰੇ ਹਾਲੇ ਵਿਸਤਾਰ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਚੀਨ ਤੇ ਅਮਰੀਕਾ ਵਿਚਾਲੇ ਇਕ ਕਿਸਮ ਦੀ ‘ਵਪਾਰਕ ਜੰਗ’ ਛਿੜੀ ਹੋਈ ਤੇ ਕਈ ਤਰ੍ਹਾਂ ਦੇ ਟੈਕਸ ਥੋਪੇ ਗਏ ਹਨ।

Related posts

ਫਿਲਪੀਨਜ਼ ਨੇ ਕੈਨੇਡਾ ਨੂੰ ਵਾਪਸ ਭੇਜਿਆ 1500 ਟਨ ਕੂੜਾ

Rojanapunjab

ਨਿਊਜ਼ੀਲੈਂਡ ਮਸਜਿਦ ਹਮਲਾ : ਪੰਜਾਬੀਆਂ ‘ਚ ਦਹਿਸ਼ਤ

Rojanapunjab

ਫਰਜ਼ੀ ਖਬਰਾਂ ਦਾ ਪ੍ਰਸਾਰ ਵਧਣ ਤੋਂ ਬਾਅਦ ਸ਼੍ਰੀਲੰਕਾ ਨੇ ਪ੍ਰਸਤਾਵਿਤ ਕੀਤਾ ਨਵਾਂ ਕਾਨੂੰਨ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy