Rojana Punjab
  • Home
  • Patiala
  • ਪੰਜਾਬੀ ਯੂਨੀਵਰਸਿਟੀ ਵਿਚ ਪੂਟਾ ਚੋਣਾਂ ਦਾ ਦੰਗਲ ਅੱਜ
Patiala

ਪੰਜਾਬੀ ਯੂਨੀਵਰਸਿਟੀ ਵਿਚ ਪੂਟਾ ਚੋਣਾਂ ਦਾ ਦੰਗਲ ਅੱਜ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਟੀਚਰਜ਼ ਐਸੋਸੀਏਸ਼ਨ ‘ਪੂਟਾ’ ਦੀਆਂ ਸਾਲ 2018-19 ਦੀਆਂ ਚੋਣਾਂ ਭਲਕੇ 14 ਮਈ ਨੂੰ ਹੋ ਰਹੀਆਂ ਹਨ। ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੇ ਉਮੀਦਵਾਰਾਂ ਨੇ ਵੋਟਰਾਂ ਨਾਲ ਰਾਬਤਾ ਰੱਖਣ ਲਈ ਪੂਰੀ ਵਾਹ ਲਾਈ। ਅੱਜ ਟੀਚਰਜ਼ ਫਾਰ ਸੁਸਾਇਟੀ ਨੇ ਡੈਮੋਕਰੇਟਿਕ ਫਰੰਟ ਫਾਰ ਟੀਚਰਜ਼ ਰਾਈਟਸ ‘ਡੀ.ਐਫ.ਟੀ.ਆਰ’ ਨਾਮੀਂ ਗੱਠਜੋੜ ‘ਚ ਸ਼ਮੂਲੀਅਤ ਕੀਤੀ ਜਦੋਂ ਕਿ ਪ੍ਰੋਗਰੈਸਿਵ ਟੀਚਰਜ਼ ਅਲਾਇੰਸ ਤੇ ਟੀਚਰ ਯੂਨਾਈਟਿਡ ਫਰੰਟ ‘ਟਫ਼’ ਸਮੇਤ ਤਿੰਨੋਂ ਗੱਠਜੋੜ ਹੁਣ ਆਹਮੋ-ਸਾਹਮਣੇ ਹੋ ਗਏ ਹਨ। ਉਂਜ, ਡੀ.ਐਫ.ਟੀ.ਆਰ. ਨੇ ਅਹਿਮ ਫ਼ੈਸਲਾ ਲੈਂਦਿਆਂ ਪ੍ਰਧਾਨ ਦੇ ਅਹੁਦੇ ਲਈ ਪ੍ਰ੍ਰੋਗਰੈਸਿਵ ਟੀਚਰ ਅਲਾਇੰਸ ਦੇ ਉਮੀਦਵਾਰ ਡਾ. ਭੁਪਿੰਦਰ ਸਿੰਘ ਵਿਰਕ ਦੀ ਹਮਾਇਤ ਦਾ ਫ਼ੈਸਲਾ ਲਿਆ ਹੈ।
ਚੋਣ ਪਿੜ ਵਿਚ ‘ਟਫ਼’ ਵੱਲੋਂ ਪ੍ਰਧਾਨਗੀ ਦੇ ਉਮੀਦਵਾਰ ਡਾ. ਜਸਵਿੰਦਰ ਸਿੰਘ ਬਰਾੜ ਮੈਦਾਨ ‘ਚ ਹਨ ਜਦੋਂ ਕਿ ਪ੍ਰੋਗਰੈਸਿਵ ਟੀਚਰਜ਼ ਅਲਾਇੰਸ ਵੱਲੋਂ ਡਾ. ਭੁਪਿੰਦਰ ਸਿੰਘ ਵਿਰਕ ਨੂੰ ਮੈਦਾਨ ‘ਚ ਉਤਾਰਿਆ ਹੋਇਆ ਹੈ। ਚੋਣ ਪਿੜ ‘ਚ ਸਾਹਮਣੇ ਆਏ ਤੀਜੇ ਗੱਠਜੋੜ ਡੀ.ਐਫ.ਟੀ.ਆਰ. ਵੱਲੋਂ ਭਾਵੇਂ ਪ੍ਰਧਾਨਗੀ ਲਈ ਕੋਈ ਉਮੀਦਵਾਰ ਨਹੀਂ ਖੜ੍ਹਾ ਕੀਤਾ ਹੋਇਆ, ਪਰ ਅੱਜ ਇਸ ਗੱਠਜੋੜ ਨੇ ਡਾ. ਭੁਪਿੰਦਰ ਸਿੰਘ ਵਿਰਕ ਦੀ ਮੱਦਦ ਦਾ ਐਲਾਨ ਕੀਤਾ ਹੈ। ਉੱਧਰ, ਡੀ.ਐਫ਼.ਟੀ.ਆਰ. ਗੱਠਜੋੜ ‘ਚ ਅੱਜ ਟੀਚਰਜ਼ ਫਾਰ ਸੁਸਾਇਟੀ ਨੇ ਵੀ ਆਪਣੇ ਆਪ ਨੂੰ ਇੱਕ ਤਰ੍ਹਾਂ ਮਰਜ਼ ਕਰ ਲੈਣ ਮਗਰੋਂ ਡੀ.ਐਫ਼.ਟੀ.ਆਰ. ਵੱਲੋਂ ਸਕੱਤਰ ਪਦ ਲਈ ਡਾ. ਭੀਮਇੰਦਰ ਸਿੰਘ ਦੀ ਮਦਦ ਕਰਨ ਦਾ ਫੈਸਲਾ ਲਿਆ ਹੈ। ਡੀ.ਐਫ਼.ਟੀ.ਆਰ. ਦੇ ਹੋਰ ਅਹੁਦੇਦਾਰਾਂ ‘ਚ ਮੀਤ ਪ੍ਰਧਾਨ ਵਜੋਂ ਡਾ. ਇੰਦਰਜੀਤ ਸਿਘ ਚਹਿਲ, ਜੁਆਇੰਟ ਸਕੱਤਰ ਕਮ ਖਜ਼ਾਨਚੀ ਲਈ ਡਾ. ਇੰਦਰਾ ਬਾਲੀ ਜਦਕਿ ਮੈਂਬਰਾਂ ਵਜੋਂ ਡਾ. ਹਰਜਿੰਦਰ ਸਿੰਘ, ਡਾ. ਸੁਸ਼ੀਲ ਕੁਮਾਰ ਤੇ ਡਾ. ਅਲੰਕਾਰ ਸਿੰਘ ਸ਼ਾਮਲ ਹਨ। ਡੀ.ਐਫ.ਟੀ.ਆਰ.ਦੇ ਕਨਵੀਨਰ ਡਾ. ਯੋਗਰਾਜ ਤੇ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਡਾ. ਭੀਮਇੰਦਰ ਸਿੰਘ ਨੂੰ ਸਕੱਤਰ ਵਜੋਂ ਗੱਠਜੋੜ ਦਾ ਉਮੀਦਵਾਰ ਐਲਾਨਿਆ ਗਿਆ ਹੈ ਜਦਕਿ ਪ੍ਰੋਗਰੈਸਿਵ ਟੀਚਰਜ਼ ਅਲਾਇੰਸ ਵੱਲੋਂ ਸਕੱਤਰ ਦੇ ਪਦ ਲਈ ਡਾ. ਜਗਦੀਪ ਸਿੰਘ ਤੂਰ ਉਮੀਦਵਾਰ ਹਨ। ਇਸੇ ਤਰ੍ਹਾਂ ਟਫ਼ ਵੱਲੋਂ ਸਕੱਤਰ ਪਦ ਲਈ ਡਾ. ਰਜਿੰਦਰ ਸਿੰਘ ਮੈਦਾਨ ‘ਚ ਹਨ।ਅੱਜ ਆਖ਼ਰੀ ਦਿਨ ਤਿੰਨੋਂ ਗੱਠਜੋੜ ਧਿਰਾਂ ਦੇ ਕਨਵੀਨਰਾਂ ਡਾ. ਬਲਵਿੰਦਰ ਸਿੰਘ ਟਿਵਾਣ, ਡਾ. ਕੇਸਰ ਸਿੰਘ ਭੰਗੂ ਤੇ ਡਾ. ਯੋਗਰਾਜ ਦੀ ਅਗਵਾਈ ਹੇਠ ਚੋਣ ਪ੍ਰਚਾਰ ਸਿਖ਼ਰਾਂ ‘ਤੇ ਰਿਹਾ।

Related posts

ਚਾਰ ਸੂਬਿਆਂ ਦੀ ਪੁਲਸ ਨੂੰ ਭੜਥੂ ਪਾਉਣ ਵਾਲੇ ਖਤਰਨਾਕ ਗੈਂਗਸਟਰ ਗ੍ਰਿਫਤਾਰ

Rojanapunjab

ਪਟਿਆਲਾ ਜੇਲ੍ਹ ‘ਚ ਨਜ਼ਰਬੰਦ ਤਸਕਰ ਫ਼ੋਨ ਰਾਹੀਂ ਚਲਾ ਰਿਹਾ ਹੈ ਮਾਰੂ ਨਸ਼ੇ ਵੇਚਣ ਦਾ ਧੰਦਾ

Rojanapunjab

162 ਈ. ਟੀ. ਟੀ. ਅਧਿਆਪਕਾਂ ‘ਤੇ ਲਟਕੀ ਬਰਖਾਸਤਗੀ ਦੀ ਤਲਵਾਰ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy