Rojana Punjab
  • Home
  • National
  • ਪੰਜਾਬੀ ਭਵਨ ਵਿਚ ਸਾਹਿਤਕ ਸਮਾਗਮ
National

ਪੰਜਾਬੀ ਭਵਨ ਵਿਚ ਸਾਹਿਤਕ ਸਮਾਗਮ

ਇਥੋਂ ਦੀ ਪੰਜਾਬੀ ਸਾਹਿਤ ਸਭਾ ਨੇ ਪੰਜਾਬੀ ਭਵਨ ਵਿਚ ਡਾ. ਵਨੀਤਾ ਦੀ ਪ੍ਰਧਾਨਗੀ ਹੇਠ ਮਾਸਿਕ ਇਕੱਤਰਤਾ ਕਰਵਾਈ। ਸ਼ੁਰੂ ’ਚ ਸਭਾ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਆਏ ਲੇਖਕਾਂ ਨਾਲ ਸੰਖੇਪ ਜਾਣ ਪਛਾਣ ਕਰਾਈ। ਮਗਰੋਂ ਗਜ਼ਲਗੋ ਐੱਸ.ਐੱਨ ਸੇਵਕ ਨੇ ‘ਮੇਰੇ ਘਰ ਤੂੰ ਜਦ ਵੀ ਫੇਰਾ ਪਾਇਆ’, ‘ਚੰਨ ਤਾਰੇ ਸੂਰਜ ਨੇ ਸੰਗੀ ਮੇਰੇ’, ‘ਜਿਸ ਨੂੰ ਲੋਕਾਂ ਸਮਝਿਆ ਰਹਿਬਰ ਦੋਸਤੋ’, ‘ਮੇਰੇ ਸਫ਼ਰ ਦੇ ਅੰਤ ਦਾ ਪਤਾ ਕੋਈ ਨਹੀਂ’, ‘ਮੇਰੇ ਆਗੋਸ਼ ’ਚੋਂ ਤੇਰਾ ਚਲਾ ਜਾਣਾ’ ਗਜ਼ਲਾਂ ਸੁਣਾਈਆਂ। ਪ੍ਰੋ. ਰਣਜੀਤ ਸਿੰਘ ਨੇ ਭਾਰਤ ਪਾਕਿਸਤਾਨ ’ਚ ਵੱਸਦੇ ਲੋਕਾਂ ਦੇ ਮਨੁੱਖੀ ਰਿਸ਼ਤਿਆਂ ਦੀ ਅਪਣੱਤ ਭਰੀ ਸਾਂਝ ਨੂੰ ਪੇਸ਼ ਕਰਦੀ ‘ਮੁਲਾਕਾਤ’ ਕਹਾਣੀ ਸੁਣਾਈ, ਜਿਸ ਵਿਚਲੇ ਹਵਾਲਿਆਂ ਨੇ ਸਰੋਤਿਆਂ ਦੇ ਦਿਲਾਂ ਨੂੰ ਟੁੰਬ ਲਿਆ। ਪੰਜਾਬੀ ਦੀ ਸ਼ਾਇਰਾ ਨਿਦਾ ਜੇਹਰਾ ਨੇ ‘ਨੂਰੀ ਸੁਪਨਾ’ ਅਤੇ ਭਾਰਤ-ਪਾਕਿਸਤਾਨ ਵੰਡ ਨਾਲ ਸਬੰਧਿਤ ਕਵਿਤਾਵਾਂ ਸੁਣਾਈਆਂ। ਡਾ. ਵਨੀਤਾ ਨੇ ਦੱਸਿਆ ਕਿ ਸੇਵਕ ਹੁਰਾਂ ਦੀਆਂ ਗਚਲਾਂ ਪੁਖ਼ਤਾ, ਡੂੰਘੇ ਅਰਥ ਵਾਲੀਆਂ ਤੇ ਰਾਜਸੀ ਹਾਲਾਤ ’ਤੇ ਤਿੱਖੇ ਵਿਅੰਗ ਸਨ।
ਨਿਦਾ ਜੇਹਰਾ ਨੇ ਛੋਟੀ ਉਮਰ ਵਿਚ ਇਨਸਾਨੀਅਤ ਦੇ ਮਸਲੇ ਨੂੰ ਲੈ ਕੇ ਵੱਡੇ ਮੁੱਦੇ ਨੂੰ ਛੋਹਿਆ ਹੈ। ਕਹਾਣੀ ‘ਮੁਲਾਕਾਤ’ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਬਿਆਨ ਤੇ ਬਿਰਤਾਂਤ, ਬਣਤਰ ਤੇ ਬੁਣਤਰ ਪੱਖੋਂ ਬਹੁਤ ਹੀ ਖ਼ੂਬਸੂਰਤ ਸੀ। ਜ਼ਿਕਰਯੋਗ ਹੈ ਕਿ ਪ੍ਰੋਗਰਾਮ ਦੇ ਸ਼ੁਰੂ ਵਿਚ ਮਾਧੋਪੁਰੀ ਹੋਰਾਂ ਨੇ ਪੰਜਾਬੀ ਸਾਹਿਤ ਸਭਾ ਵੱਲੋਂ ਪੰਜਾਬੀ ਪ੍ਰਚਾਰਨੀ ਸਭਾ ਦੇ ਸ੍ਰਪਰਸਤ ਭਾਈ ਮਨਿੰਦਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਕਰਨਜੀਤ ਸਿੰਘ, ਸੀਮਾ ਸੁਲਤਾਨਪੁਰੀ, ਜਸਵੰਤ ਸਿੰਘ ਸੇਖਵਾਂ, ਅੰਮ੍ਰਿਤ ਲਾਲ ਮੰਨਣ, ਡਾ ਗੁਰਦੀਪ ਕੌਰ, ਸੈਂਭੀ ਹਰਭਜਨ ਸਿੰਘ ਰਤਨ, ਕਰਤਾਰ ਦਰਸ, ਮਹਿੰਦਰ ਸਿੰਘ ਕੂਕਾ, ਗਾਇਕ ਸੁਰਿੰਦਰ ਸਾਗਰ ਅਤੇ ਅਸ਼ੋਕ ਵਸ਼ਿਸ਼ਠ ਸਮੇਤ ਕੁਝ ਸੰਪਾਦਕ ਤੇ ਪ੍ਰਕਾਸ਼ਕ ਵੀ ਹਾਜ਼ਰ ਸਨ।

Related posts

ਮੋਦੀ ਕੈਬਨਿਟ ਨੇ ਪਾਕਸੋ ਐਕਟ ਦੇ ਅਧੀਨ ਮੌਤ ਦੀ ਸਜ਼ਾ ਨੂੰ ਦਿੱਤੀ ਮਨਜ਼ੂਰੀ

Rojanapunjab

ਰਾਹੁਲ ਪੂਰਨ ਰਾਜ ਦਾ ਭਰੋਸਾ ਦੇਣ ਤਾਂ ਸਮਰਥਨ ਕਰਾਂਗੇ: ਕੇਜਰੀਵਾਲ

Rojanapunjab

ਭੁੱਖ ਹੜਤਾਲ ‘ਤੇ ਬੈਠੇ ਹਾਰਦਿਕ ਪਟੇਲ ਦੀ 14ਵੇਂ ਦਿਨ ਤਬੀਅਤ ਵਿਗੜੀ, ਹਸਪਤਾਲ ‘ਚ ਭਰਤੀ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy