Rojana Punjab
  • Home
  • Sports
  • ਪਾਕਿਸਤਾਨ ਦੀ ਆਸਟਰੇਲੀਆ ਨਾਲ ਟੱਕਰ ਅੱਜ
Sports

ਪਾਕਿਸਤਾਨ ਦੀ ਆਸਟਰੇਲੀਆ ਨਾਲ ਟੱਕਰ ਅੱਜ

ਮੇਜ਼ਬਾਨ ਇੰਗਲੈਂਡ ਨੂੰ ਹਰਾ ਕੇ ਉਲਟ-ਫੇਰ ਕਰਨ ਵਾਲੀ ਪਾਕਿਸਤਾਨ ਟੀਮ ਬੁੱਧਵਾਰ ਨੂੰ ਜਦੋਂ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਆਸਟਰੇਲੀਆ ਖ਼ਿਲਾਫ਼ ਮੈਦਾਨ ’ਤੇ ਉਤਰੇਗੀ ਤਾਂ ਉਸ ਦੀ ਕੋਸ਼ਿਸ਼ ਮੌਜੂਦਾ ਚੈਂਪੀਅਨ ਨੂੰ ਮਾਤ ਦੇ ਕੇ ਜਿੱਤ ਦੀ ਲੈਅ ਬਰਕਰਾਰ ਰੱਖਣ ਦੀ ਹੋਵੇਗੀ। ਜਦੋਂਕਿ ਟੂਰਨਾਮੈਂਟ ਵਿੱਚ ਸ਼ੁਰੂਆਤੀ ਦੋ ਮੈਚਾਂ ਵਿੱਚ ਅਫਗਾਨਿਸਤਾਨ ਅਤੇ ਵੈਸਟ ਇੰਡੀਜ਼ ਖ਼ਿਲਾਫ਼ ਜਿੱਤ ਦਰਜ ਕਰਨ ਵਾਲੀ ਆਸਟਰੇਲਿਆਈ ਟੀਮ ਭਾਰਤ ਖ਼ਿਲਾਫ਼ ਮਿਲੀ ਹਾਰ ਨੂੰ ਭੁੱਲ ਕੇ ਆਪਣੀ ਮੁਹਿੰਮ ਨੂੰ ਪਟੜੀ ’ਤੇ ਚਾੜ੍ਹਨ ਦੀ ਕੋਸ਼ਿਸ਼ ਕਰੇਗੀ।
ਇਹ ਉਹੀ ਮੈਦਾਨ ਹੈ, ਜਿੱਥੇ ਸਪਾਟ ਫਿਕਸਿੰਗ ਦੇ ਦੋਸ਼ ਵਿੱਚ ਪੰਜ ਸਾਲ ਦੀ ਸਜ਼ਾ ਕੱਟਣ ਮਗਰੋਂ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਸ਼ਾਨਦਾਰ ਵਾਪਸੀ ਕੀਤੀ ਸੀ। ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਮੁਹਿੰਮ ਖ਼ਰਾਬ ਢੰਗ ਨਾਲ ਸ਼ੁਰੂ ਹੋਈ ਹੈ। ਉਹ ਵੈਸਟ ਇੰਡੀਜ਼ ਖ਼ਿਲਾਫ ਸੱਤ ਵਿਕਟਾਂ ਨਾਲ ਮੈਚ ਗੁਆ ਬੈਠੀ। ਆਪਣੇ ਦੂਜੇ ਮੁਕਾਬਲੇ ਵਿੱਚ ਪਾਕਿਸਤਾਨ ਨੇ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਅਤੇ ਇੱਕ ਰੋਜ਼ਾ ਰੈਂਕਿੰਗਜ਼ ਵਿੱਚ ਚੋਟੀ ’ਤੇ ਕਾਬਜ਼ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਸ੍ਰੀਲੰਕਾ ਖ਼ਿਲਾਫ਼ ਟੀਮ ਦਾ ਤੀਜਾ ਮੁਕਾਬਲਾ ਮੀਂਹ ਨੇ ਧੋ ਦਿੱਤਾ ਅਤੇ ਦੋਵਾਂ ਟੀਮਾਂ ਨੂੰ 1-1 ਅੰਕ ਵੰਡਣੇ ਪਏ। ਪਾਕਿਸਤਾਨ ਟੀਮ ਆਸਟਰੇਲੀਆ ਖ਼ਿਲਾਫ਼ ਪਿਛਲੇ 14 ਮੁਕਾਬਲਿਆਂ ਵਿੱਚ ਸਿਰਫ਼ ਇੱਕ ਵਿੱਚ ਜਿੱਤ ਦਰਜ ਕਰ ਸਕੀ ਹੈ।

Related posts

ਆਸਟਰੇਲੀਆ ਚਾਹੁੰਦਾ ਹੈ ਕਿ ਅਗਲੇ ਦੌਰੇ ‘ਤੇ ਭਾਰਤ ਦਿਨ-ਰਾਤ ਟੈਸਟ ਖੇਡੇ

Rojanapunjab

ਭਾਰਤ ਨਾਲ ਗੋਲ ਰਹਿਤ ਖੇਡਣ ‘ਤੇ ਚੀਨੀ ਪ੍ਰਸ਼ੰਸਕਾਂ ਦਾ ਟੀਮ ‘ਤੇ ਫੁੱਟਿਆ ਗੁੱਸਾ

Rojanapunjab

India vs West Indies 2nd ODI: ਮੁੰਬਈ ਕ੍ਰਿਕਟ ਸੰਘ ਨੇ ਸਟਾਫ ਦੀ ਤਨਖਾਹ ਦੇ ਭੁਗਤਾਨ ਦਾ ਦਿੱਤਾ ਭਰੋਸਾ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy