Rojana Punjab
  • Home
  • Business
  • ਪਬਜੀ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!
Business

ਪਬਜੀ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!

ਪਬਜੀ ਗੇਮ ਖੇਡਣ ਵਾਲੇ ਯੂਜ਼ਰਸ ਹੁਣ ਗੇਮ ਦਾ ਮਜ਼ਾ ਵੱਡੀ ਸਕਰੀਨ ‘ਤੇ ਲੈ ਸਕਦੇ ਹਨ। ਇਸ ਗੇਮ ਨੂੰ ਬਣਾਉਣ ਵਾਲੀ ਕੰਪਨੀ ਪਬਜੀ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਇਸ ਦਾ ਲਾਈਟ ਵਰਜ਼ਨ ਭਾਰਤ ‘ਚ ਲੌਂਚ ਕੀਤਾ ਜਾਵੇਗਾ। ਇਸ ਨੂੰ ਕੰਪਿਊਟਰ ਤੇ ਲੈਪਟੌਪ ‘ਤੇ ਖੇਡਿਆ ਜਾਵੇਗਾ। ਕੰਪਨੀ ਨੇ ਆਫੀਸ਼ੀਅਲ ਫੇਸਬੁੱਕ ਪੇਜ਼ ‘ਤੇ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਕੰਪਨੀ ਨੇ ਪੋਸਟਰ ‘ਚ ਲਿਖਿਆ, “ਪਬਜੀ ਲਾਈਟ ਕਮਿੰਗ ਸੂਨ”। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ 13 ਜੂਨ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। ਇਹ ਵਰਜ਼ਨ ਪਹਿਲਾਂ ਹੀ ਹਾਂਗਕਾਂਗ, ਤਾਇਵਾਨ, ਬ੍ਰਾਜੀਲ ਤੇ ਬੰਗਲਾਦੇਸ਼ ‘ਚ ਲੌਂਚ ਹੋ ਚੁੱਕਿਆ ਹੈ।

ਪਬਜੀ ਦਾ ਲਾਈਟ ਵਰਜ਼ਨ ਇੱਕ ਟੌਂਡ ਵਰਜਨ ਹੋਵੇਗਾ ਜਿਸ ਨੂੰ ਹਾਰਡਵੇਅਰ ਵਾਲੇ ਪੀਸੀ ‘ਤੇ ਵੀ ਆਸਾਨੀ ਨਾਲ ਖੇਡਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪਬਜੀ ਲਾਈਟ ਦਾ ਇਵੈਂਟ ਕੋਲਕਾਤਾ ‘ਚ ਕੀਤਾ ਜਾਵੇਗਾ।

Related posts

ਬੁਕਿੰਗ ਤੋਂ ਬਾਅਦ ਵੀ ਨਹੀਂ ਆਈ ਕੈਬ, ਤਾਂ ਡਰਾਈਵਰ ਨੂੰ ਭੁਗਤਨਾ ਹੋਵੇਗਾ 25 ਹਜ਼ਾਰ ਜੁਰਮਾਨਾ

Rojanapunjab

SBI ‘ਚ ਹੈ ਖਾਤਾ ਤਾਂ ਕਰ ਲਓ ਇਹ ਕੰਮ, ਨਹੀਂ ਤਾਂ ਪੇਮੈਂਟ ਹੋ ਜਾਵੇਗੀ ਬੰਦ!

Rojanapunjab

ਰਾਮਦੇਵ ਬੋਲੇ, ਮੋਦੀ ਸਰਕਾਰ ਇਜਾਜ਼ਤ ਦੇਵੇ ਤਾਂ ਦੇਸ਼ ‘ਚ 35 ਰੁਪਏ ਲਿਟਰ ਵੇਚ ਸਕਦਾ ਹਾਂ ਤੇਲ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy