Rojana Punjab
  • Home
  • Patiala
  • ਨੌਜਵਾਨਾਂ ਨੇ ‘ਆਪ’ ਦਾ ਪੱਲਾ ਫੜਿਆ
Patiala

ਨੌਜਵਾਨਾਂ ਨੇ ‘ਆਪ’ ਦਾ ਪੱਲਾ ਫੜਿਆ

ਅੱਜ ਇਥੇ ਧਾਨਕਾ ਮੁਹੱਲਾ ਦੇ ਦਰਜਨਾਂ ਨੌਜਵਾਨਾਂ ਨੇ ਹਲਕਾ ਇੰਚਾਰਜ ਆਈਟੀ ਵਿੰਗ ਜਸਵਿੰਦਰ ਕੁਮਾਰ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਨੌਜਵਾਨਾਂ ਰਾਕੇਸ਼ ਕੁਮਾਰ, ਭੀਮ ਸਿੰਘ, ਹਰਸ਼, ਮਨੀ, ਗੁਰਮੀਤ, ਚੰਦਨ, ਅਜੈ, ਹਨੀ, ਬਲ਼ੂ, ਹਰੀ ਓਮ, ਚੇਤਨ, ਰਮੇਸ਼, ਰਾਣਾ, ਵਿਸ਼ਾਲ, ਰਾਹੁਲ, ਸੋਨੂੰ, ਗੌਰਵ, ਅਨੂਪਮ, ਰਿੱਕੀ, ਰਾਜੂ, ਸ਼ੰਟੀ ਅਤੇ ਹੋਰ ਸਾਥੀਆਂ ਨੂੰ ਉਮੀਦਵਾਰ ਸ੍ਰੀਮਤੀ ਨੀਨਾ ਮਿੱਤਲ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ। ਉਨ੍ਹਾਂ ਨਾਲ ਸਮੂਹ ਲੀਡਰਸ਼ਿਪ ਕੁੰਦਨ ਗੋਗੀਆ, ਸੰਦੀਪ ਬੰਧੂ, ਪ੍ਰੀਤੀ ਮਲਹੋਤਰਾ, ਸੁਖਵਿੰਦਰ ਕੌਰ, ਵੀਰਪਾਲ ਕੌਰ, ਲਖਵੀਰ ਸਿੰਘ, ਅਸ਼ੋਕ ਸਿਰਸਵਾਲ, ਅਮਿੱਤ ਵਿਕੀ ਵੀ ਮੌਜੂਦ ਸਨ। ਇਸ ਦੌਰਾਨ ਸਟੂਡੈਂਟਸ ਗਰੁੱਪ ਪੰਜਾਬ ਦੇ ਪ੍ਰਧਾਨ ਸਤਵਿੰਦਰ ਕੁਮਾਰ ਅਤੇ ਉਪ ਪ੍ਰਧਾਨ ਸਤਵਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨ ਨੂੰ ਭਿਖਾਰੀ ਬਣਾ ਕਿ ਰੱਖ ਦਿੱਤਾ ਹੈ।

Related posts

ਦਸਵੀਂ ਦਾ ਨਤੀਜਾ: ਜ਼ਿਲ੍ਹਾ ਪਟਿਆਲਾ ਨੂੰ ਪੰਜਾਬ ਵਿੱਚੋਂ ਸਤਵਾਂ ਸਥਾਨ

Rojanapunjab

ਆਖਰੀ ਸਾਹ ਲੈ ਰਹੀ ਭਾਜਪਾ ਸਰਕਾਰ ਲੋਕਾਂ ਨੂੰ ਲਾਲੀਪੌਪ ਦੇ ਕੇ ਕਰ ਰਹੀ ਗੁੰਮਰਾਹ : ਗੋਲਡੀ

Rojanapunjab

ਜੁਨੇਜਾ ਤੇ ਹੈਪੀ ਦੀ ਅਗਵਾਈ ਹੇਠ ਸੈਂਕਡ਼ੇ ਮੋਟਰਸਾਈਕਲਾਂ ਦੇ ਕਾਫਲੇ ਨੇ ਕੀਤਾ ਮਜੀਠੀਆ ਦਾ ਸਵਾਗਤ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy