Rojana Punjab
  • Home
  • National
  • ਦੇਸ਼ ‘ਚ ਗਰਮੀ ਦਾ ਕਹਿਰ ਜਾਰੀ
National

ਦੇਸ਼ ‘ਚ ਗਰਮੀ ਦਾ ਕਹਿਰ ਜਾਰੀ

ਦੇਸ਼ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਅਜਿਹੇ ‘ਚ ਦੇਸ਼ ਦੀ ਰਾਜਧਾਨੀ ਦਿੱਲੀ ਦਾ ਪਾਰਾ ਹੁਣ ਤਕ ਦੇ ਸਭ ਤੋਂ ਉੱਚੇ ਪੱਥਰ ‘ਤੇ ਪਹੁੰਚ ਚੁੱਕਿਆ ਹੈ। ਜਿੱਥੇ ਦਿੱਲੀ ਦਾ ਪਾਰਾ 48 ਡਿਗਰੀ ਸੈਲਸੀਅਸ ਹੋ ਚੁੱਕਿਆ ਹੈ ਉੱਥੇ ਹੀ ਦੇਸ਼ ਦੇ ਕਈ ਹਿੱਸੇ 50 ਡਿਗਰੀ ਦੇ ਤਾਪਮਾਨ ਨਾਲ ਤੱਪ ਰਹੇ ਹਨ। ਰਾਜਸਥਾਨ ਦੇ ਧੋਲਪੁਰ ੳਤੇ ਚੁਰੂ ‘ਚ ਗਰਮੀ ਨਾਲ ਦਿਨ ‘ਚ ਕਰਫਿਊ ਜਿਹੇ ਹਾਲਾਤ ਬਣ ਗਰੇ ਹਨ।

ਬੇਸ਼ੱਕ ਕੇਰਲ ‘ਚ ਮਾਨਸੂਨ ਨੇ ਦਸਤਕ ਦਿੱਤੀ ਹੈ ਪਰ ਇਸ ਤੋਂ ਬਾਅਦ ਵੀ ਉੱਤਰੀ ਭਾਰਤ ਨੂੰ ਅਜੇ ਗਰਮੀ ਤੋਂ ਕਿਸੇ ਪਾਸਿਓਂ ਰਾਹਤ ਨਾ ਮਿਲਣ ਦੀ ਉਮੀਦ ਹੈ ਕਿਉਂਕਿ ਮਾਨਸੂਨ ਦੇ ਰਫਤਾਰ ਕਾਫੀ ਹੌਲੀ ਹੈ। ਉਧਰ ਮਾਨਸੂਨ ਨੇ ਵੀ 10-15 ਦਿਨ ਬਾਅਦ ਆਉਣਾ ਹੈ।

ਰਾਜਧਾਨੀ ਦਿੱਲੀ ਦੇ ਇਤਿਹਾਸ ‘ਚ ਸੋਮਵਾਰ ਨੂੰ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ। 48 ਡਿਗਰੀ ਸੈਲਸੀਅਸ ਤਾਪਮਾਨ ਨਾਲ 10 ਜੂਨ 2019 ਨੂੰ ਦਿੱਲੀ ਦੇ ਇਤਿਹਾਸ ਦਾ ਸਭ ਤੋਂ ਗਰਮ ਦਿਨ ਰਿਹਾ। ਇਸ ਤੋਂ ਪਹਿਲਾ ਜੂਨ 2014 ਨੂੰ ਪਾਲਮ ਸਭ ਤੋਂ ਜ਼ਿਆਦਾ 47.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਮੌਸਮ ਵਿਭਾਗ ਦਾ ਕਹਿਣਾ ਹੈ ਖੁਸ਼ਕ ਪਛੁਆ ਹਵਾਵਾਂਪੱਛਮੀ ਗੜਬੜੀ ਦਾ ਮੈਦਾਨੀ ਇਲਾਕਿਆਂ ‘ਤੇ ਕੋਈ ਪ੍ਰਭਾਅ ਨਹੀ ਪਵੇਗਾ। ਉਨ੍ਹਾਂ ਨੇ ਕਿਹਾ ਦੱਖਣੀਪੱਛਮੀ ਹਵਾਵਾਂ ਕਾਰਨ ਅੱਜ ਤਾਪਮਾਨ ‘ਚ ਇੱਕਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਪਰ ਲੂ ਚਲਣਾ ਜਾਰੀ ਰਹੇਗਾ।

Related posts

4 ਦਸੰਬਰ ਨੂੰ ਹੋਵੇਗੀ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਦੇ ਕਤਲ ਮਾਮਲੇ ਦੀ ਸੁਣਵਾਈ

Rojanapunjab

ਪੀ. ਐੱਮ. ਮੋਦੀ ਦੇ ਰਡਾਰ ਵਾਲੇ ਬਿਆਨ ‘ਤੇ ਉਰਮਿਲਾ ਦਾ ਟਵੀਟ

Rojanapunjab

ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ: ਸਿਰਸਾ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy