Rojana Punjab
  • Home
  • Patiala
  • ਜੰਗਲਾਤ ਕਾਮਿਆਂ ਵੱਲੋਂ ਵਣਪਾਲ ਦਾ ਦਫ਼ਤਰ ਘੇਰਨ ਦਾ ਐਲਾਨ
Patiala

ਜੰਗਲਾਤ ਕਾਮਿਆਂ ਵੱਲੋਂ ਵਣਪਾਲ ਦਾ ਦਫ਼ਤਰ ਘੇਰਨ ਦਾ ਐਲਾਨ

ਜੰਗਲਾਤ ਵਿਭਾਗ ਵਿਚ ਕੰਮ ਕਰਦੇ ਮੁਲਾਜ਼ਮਾਂ ਦੀ ਜਥੇਬੰਦੀ ‘ਦੀ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ’ ਦੀ ਸਥਾਨਕ ਇਕਾਈ ਦੀ ਮੀਟਿੰਗ ਯੂਨੀਅਨ ਦੇ ਰਾਜਪੁਰਾ ਕਲੋਨੀ ਵਿਚਲੇ ਦਫ਼ਤਰ ’ਚ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਦਰਸ਼ਨ ਸਿੰਘ ਲੁਬਾਣਾ ਸ਼ਾਮਲ ਹੋਏ। ਜਗਮੋਹਨ ਸਿੰਘ ਨੋਲੱਖਾ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਵਿਚ ਮੁੱਖ ਵਣਪਾਲ ਪੰਜਾਬ ਵੱਲੋਂ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਦਿਹਾੜੀਦਾਰ ਅਤੇ ਡਰਾਈਵਰਾਂ ਦੀ ਜਾਰੀ ਕੀਤੀ ਸੀਨੀਆਰਤਾ ਸੂਚੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਇਤਰਾਜ਼ ਉਠਾਇਆ ਗਿਆ ਕਿ ਸਮੁੱਚਾ ਦਿਹਾੜੀਦਾਰ ਕਾਮਾ ਜਾਰੀ ਕੀਤੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਜੂਨੀਅਰ ਕਾਮਿਆਂ ਨੂੰ ਸੀਨੀਅਰ ਵਿਖਾਇਆ ਗਿਆ ਹੈ। ਇਸ ਤਰ੍ਹਾਂ ਕੰਮ ਘੱਟ ਹੋਣ ਦਾ ਬਹਾਨਾ ਲਾ ਕੇ ਹਟਾਏ ਗਏ ਮੁਲਾਜ਼ਮਾਂ ਨੂੰ ਨਾ ਤਾਂ ਕੰਮ ’ਤੇ ਲਾਇਆ ਗਿਆ ਹੈ ਅਤੇ ਨਾ ਹੀ ਸੀਨੀਅਰਤਾ ਸੂਚੀ ਵਿਚ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਪੰਜਾਬ ਪੱਧਰ ਦੀ ਸੀਨੀਆਰਤਾ ਸੂਚੀ 30-6-2018 ਨੂੰ ਜਾਰੀ ਕੀਤੀ ਗਈ ਸੀ, ਜਦੋਂ ਕਿ ਉਹ 31 ਮਾਰਚ 2019 ਤੱਕ ਦੇ ਮੁਲਾਜ਼ਮਾਂ ਨੂੰ ਸ਼ਾਮਲ ਕਰਕੇ ਜਾਰੀ ਕੀਤੀ ਜਾਣੀ ਚਾਹੀਦੀ ਸੀ।
ਉਨ੍ਹਾਂ ਕਿਹਾ ਕਿ ਯੂਨੀਅਨ ਨੇ ਫ਼ੈਸਲਾ ਕੀਤਾ ਹੈ ਕਿ ਸੀਨੀਆਰਤਾ ਸੂਚੀ ਵਿਚਲੇ ਨੁਕਸ ਸਬੰਧੀ ਇਤਰਾਜ਼ ਉਠਾਇਆ ਜਾਵੇਗਾ ਅਤੇ ਕੰਮ ਤੋਂ ਹਟਾਏ ਵਰਕਰਾਂ ਨੂੰ ਹਾਜ਼ਰ ਕਰਵਾਉਣ ਲਈ ਤੇ ਉਨ੍ਹਾਂ ਦੇ ਨਾਂ ਸੀਨੀਆਰਤਾ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ 13 ਜੂਨ ਨੂੰ ਵਣਪਾਲ ਸਾਊਥ ਸਰਕਲ ਦਫ਼ਤਰ ਪਟਿਆਲਾ ਅੱਗੇ ਰੈਲੀ ਕੀਤੀ ਜਾਵੇਗੀ।

Related posts

‘ਲੀਅਮ’ ਵੱਲੋਂ ਪਟਿਆਲਾ ’ਚ ‘ਡਿਪਲੋਮਾ ਲੇਜ਼ਰ ਟੈਕਨੀਸ਼ੀਅਨ ਕੋਰਸ’ ਦੀ ਸ਼ੁਰੂਆਤ

Rojanapunjab

ਮੋਦੀ ਕਾਲਜ ਵਿਖੇ ‘ਟ੍ਰੈਫਿਕ ਨਿਯਮ’ ਵਿਸ਼ੇ ‘ਤੇ ਸਮਾਗਮ

Rojanapunjab

ਅਮਿੱਟ ਯਾਦਾਂ ਛਡਦਾ ਕਰਾਫਟ ਮੇਲਾ ਸੰਪੰਨ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy