Rojana Punjab
  • Home
  • National
  • ਜਣੇਪਾ ਕਰਵਾਉਣ ਵਾਲੀ ਨਰਸ ਨੂੰ ਮਿਲੇ ਰਾਹੁਲ ਗਾਂਧੀ
National

ਜਣੇਪਾ ਕਰਵਾਉਣ ਵਾਲੀ ਨਰਸ ਨੂੰ ਮਿਲੇ ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 49 ਸਾਲ ਬਾਅਦ ਅੱਜ ਰਾਜੰਮਾ ਨਾਂ ਦੀ ਉਸ ਨਰਸ ਨੂੰ ਗਲ ਲਗ ਕੇ ਮਿਲੇ ਜਿਸ ਨੇ ਦਿੱਲੀ ਦੇ ਹਸਪਤਾਲ ’ਚ 1970 ’ਚ ਉਸ ਦੇ ਜਨਮ ਸਮੇਂ ਸੋਨੀਆ ਗਾਂਧੀ ਦਾ ਜਣੇਪਾ ਕਰਵਾਇਆ ਸੀ।
ਰਾਜੰਮਾ ਨੇ ਸ੍ਰੀ ਗਾਂਧੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਵਾਰ ਰਾਜੀਵ ਗਾਂਧੀ ਜਾਂ ਸੋਨੀਆ ਗਾਂਧੀ ਨੇ ਨਹੀਂ ਬਲਕਿ ਉਸ ਨੇ ਛਾਤੀ ਨਾਲ ਲਾਇਆ ਸੀ। ਇਹ ਸੁਣ ਕੇ ਰਾਹੁਲ ਗਾਂਧੀ ਨੇ ਰਾਜੰਮਾ ਨੂੰ ਮੁੜ ਗਲ ਨਾਲ ਲਗਾ ਲਿਆ। ਰਾਜੰਮਾ ਵੱਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਅੱਜ ਸਵੇਰੇ ਮੁਲਾਕਾਤ ਕੀਤੀ ਗਈ। ਇਹ ਪਲ ਵਿਰੋਧੀ ਧਿਰ ਦੇ ਨੇਤਾ ਰਮੇਸ਼ ਚੇਨੀਥਲਾ ਨੇ ਕੈਮਰੇ ’ਚ ਕੈਦ ਕਰ ਲਏ ਤੇ ਉਨ੍ਹਾਂ ਇਹ ਤਸਵੀਰ ਫੇਸਬੁੱਕ ’ਤੇ ਸਾਂਝੀ ਕੀਤੀ। ਰਾਹੁਲ ਗਾਂਧੀ ਦੀ ਵਾਇਨਾਡ ਫੇਰੀ ਦੌਰਾਨ ਚੇਨੀਥਲਾ ਉਨ੍ਹਾਂ ਦੇ ਨਾਲ ਸੀ।
ਫੇਸਬੁੱਕ ’ਤੇ ਸਾਂਝੀ ਕੀਤੀ ਤਸਵੀਰ ਨਾਲ ਲਿਖਿਆ ਗਿਆ ਹੈ ਕਿ ਰਾਜੰਮਾ ਦਿੱਲੀ ਦੇ ਹੋਲੀ ਕਰਾਸ ਹਸਪਤਾਲ ’ਚ ਉਸ ਸਮੇਂ ਨਰਸ ਸੀ ਜਿੱਥੇ ਰਾਹੁਲ ਗਾਂਧੀ ਦਾ ਜਨਮ ਹੋਇਆ ਸੀ।
ਸੇਵਾਮੁਕਤੀ ਤੋਂ ਬਾਅਦ ਰਾਜੰਮਾ ਇਸ ਸਮੇਂ ਰਾਹੁਲ ਗਾਂਧੀ ਦੇ ਲੋਕ ਸਭਾ ਹਲਕੇ ਵਾਇਨਾਡ ’ਚ ਰਹਿ ਰਹੀ ਹੈ ਤੇ ਉਸ ਨੇ ਕਈ ਸੀਨੀਅਰ ਕਾਂਗਰਸ ਆਗੂਆਂ ਕੋਲ ਰਾਹੁਲ ਗਾਂਧੀ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ ਜੋ ਅੱਜ ਪੂਰੀ ਹੋਈ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਿਛਲੇ ਤਿੰਨ ਦਿਨ ਤੋਂ ਆਪਣੇ ਲੋਕ ਸਭਾ ਹਲਕੇ ਵਾਈਨਾਡ ਦੇ ਦੌਰੇ ’ਤੇ ਹਨ।

Related posts

ਕੋਰਟ ਦਾ ਫਿਰ ਮੋਦੀ ਨੂੰ ਝਟਕਾ, ਜੇਲ੍ਹ ‘ਚ ਰਹੇਗਾ ਨੀਰਵ

Rojanapunjab

ਤੇਲੰਗਾਨਾ ‘ਚ ਮੰਤਰੀ ਪਰਿਸ਼ਦ ਦੀ ਬੈਠਕ ‘ਚ ਵਿਧਾਨਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ

Rojanapunjab

ਜੰਮੂ: ਪੁਲਵਾਮਾ ‘ਚ ਅੱਤਵਾਦੀ ਹਮਲਾ, 18 ਜਵਾਨ ਸ਼ਹੀਦ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy