Rojana Punjab
  • Home
  • National
  • ਗੋਡਸੇ ਆਜ਼ਾਦ ਭਾਰਤ ਦਾ ਪਹਿਲਾ ਦਹਿਸ਼ਤਗਰਦ ਸੀ: ਕਮਲ ਹਾਸਨ
National

ਗੋਡਸੇ ਆਜ਼ਾਦ ਭਾਰਤ ਦਾ ਪਹਿਲਾ ਦਹਿਸ਼ਤਗਰਦ ਸੀ: ਕਮਲ ਹਾਸਨ

ਅਦਾਕਾਰ ਤੇ ਮੱਕਲ ਨਿਧੀ ਮਾਇਯਮ ਪਾਰਟੀ ਦੇ ਬਾਨੀ ਕਮਲ ਹਾਸਨ ਨੇ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ ‘ਹਿੰਦੂਵਾਦੀ ਅਤਿਵਾਦੀ’ ਦੱਸ ਕੇ ਨਵਾਂ ਵਿਵਾਦ ਸਹੇੜ ਲਿਆ ਹੈ। ਉਧਰ ਸੂਬਾਈ ਭਾਜਪਾ ਨੇ ਅਦਾਕਾਰ ਦੀਆਂ ਇਨ੍ਹਾਂ ਟਿੱਪਣੀਆਂ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ‘ਵੰਡ ਦੀ ਸਿਆਸਤ’ ਕਰਾਰ ਦਿੱਤਾ ਹੈ। ਭਾਜਪਾ ਨੇ ਚੋਣ ਕਮਿਸ਼ਨ ਤਕ ਪਹੁੰਚ ਕਰਕੇ ਹਾਸਨ ਖਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਕਾਰਵਾਈ ਦੀ ਮੰਗ ਕੀਤੀ ਹੈ। ਬੀਤੀ ਰਾਤ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹਾਸਨ ਨੇ ਕਿਹਾ ਕਿ ਉਹ ਉਨ੍ਹਾਂ ਕੁਝ ‘ਮਾਣਮੱਤੇ ਭਾਰਤੀਆਂ’ ਵਿੱਚ ਸ਼ਾਮਲ ਹੈ, ਜੋ ਚਾਹੁੰਦੇ ਹਨ ਕਿ ਹਰੇਕ ਭਾਰਤੀ ਨੂੰ ਬਰਾਬਰੀ ਦਾ ਅਧਿਕਾਰ ਹੋਵੇ ਤੇ ਜਿੱਥੇ ਤਿਰੰਗੇ ਦੇ ‘ਤਿੰਨ ਰੰਗ’ (ਜੋ ਵੱਖ ਵੱਖ ਧਰਮਾਂ ’ਚ ਸ਼ਰਧਾ ਰੱਖਣ ਵਾਲਿਆਂ ਦੀ ਤਰਜਮਾਨੀ ਕਰਦੇ ਹਨ) ਜਿਉਂ ਤੇ ਤਿਉਂ ਬਰਕਰਾਰ ਰਹਿਣ। ਅਦਾਕਾਰ ਨੇ ਕਿਹਾ, ‘ਮੈਂ ਇਹ ਸਭ ਇਸ ਲਈ ਨਹੀਂ ਕਹਿ ਰਿਹਾ ਕਿ ਇਹ ਮੁਸਲਿਮ ਬਹੁਗਿਣਤੀ ਵਾਲਾ ਇਲਾਕਾ ਹੈ। ਮੈਂ ਇਹ ਸਭ ਕੁਝ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਖੜ੍ਹ ਕੇ ਆਖ ਰਿਹਾ ਹਾਂ। ਆਜ਼ਾਦ ਭਾਰਤ ਦਾ ਪਹਿਲਾ ਇੰਤਹਾਪਸੰਦ ਹਿੰਦੂ ਸੀ, ਜਿਸ ਦਾ ਨਾਂ ਨੱਥੂਰਾਮ ਗੋਡਸੇ ਸੀ। ਉਦੋਂ ਹੀ ਇੰਤਹਾਪਸੰਦੀ ਦੀ ਸ਼ੁਰੂਆਤ ਹੋਈ ਸੀ।’ ਉਧਰ ਸੂਬਾਈ ਭਾਜਪਾ ਦੀ ਪ੍ਰਧਾਨ ਤਾਮਿਲਿਸਾਈ ਸੁੰਦਰਾਰਾਜਨ ਨੇ ਕਿਹਾ ਕਿ ਜਦੋਂ ਗਾਂਧੀ ਦੀ ਹੱਤਿਆ ਹੋਈ ਤਾਂ ਪੂਰਾ ਮੁਲਕ ਸਦਮੇ ਵਿੱਚ ਸੀ। ਕਿਸੇ ਨੇ ਵੀ ਇਸ ਹੱਤਿਆ ਦੀ ਹਮਾਇਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ‘ਘ੍ਰਿਣਤ’ ਅਪਰਾਧ ਲਈ ਗੋਡਸੇ ਨੂੰ ਫ਼ਾਂਸੀ ਦੀ ਸਜ਼ਾ ਹੋਈ ਸੀ। ਉਨ੍ਹਾਂ ਕਿਹਾ ਕਿ ਹਾਸਨ ਵੱਲੋਂ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ’ਚ ‘ਹਿੰਦੂ ਇੰਤਹਾਪਸੰਦੀ’ ਬਾਰੇ ਗੱਲ ਕਰਨ ਦੀ ਜ਼ੋਰਦਾਰ ਨਿਖੇਧੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਦਾਕਾਰ ਦੀਆਂ ਟਿੱਪਣੀਆਂ ‘ਫਿਰਕੂ ਹਿੰਸਾ’ ਨੂੰ ਹਵਾ ਦੇਣ ਦੇ ਬਰਾਬਰ ਹਨ।
ਇਸ ਦੌਰਾਨ ਅਦਾਕਾਰ ਵਿਵੇਕ ਓਬਰਾਏ ਨੇ ਹਾਸਨ ਦੀਆਂ ਟਿੱਪਣੀਆਂ ਦੇ ਜਵਾਬ ’ਚ ਕਿਹਾ ਕਿ ‘ਕਲਾ ਤੇ ਦਹਿਸ਼ਤ’ ਦੋਵਾਂ ਦਾ ਕੋਈ ਧਰਮ ਨਹੀਂ ਹੁੰਦਾ। ਵਿਵੇਕ ਨੇ ਸਵਾਲ ਕੀਤਾ ਕਿ ਕੀ ਗੋਡਸੇ ਦੇ ਧਰਮ ਦਾ ਜ਼ਿਕਰ ਮੁਸਲਿਮ ਵੋਟਾਂ ਲਈ ਕੀਤਾ ਗਿਆ ਹੈ।

Related posts

ਕਾਂਗਰਸ ਦੇ ਇਸ ਬੰਦ ਦਾ 21 ਵਿਰੋਧੀ ਦਲਾਂ, ਕਈ ਵਪਾਰਿਕ ਅਤੇ ਸਮਾਜਿਕ ਸੰਗਠਨਾਂ ਨੇ ਸਮਰਥਨ ਦਿੱਤਾ

Rojanapunjab

ਬਿਹਾਰ ‘ਚ ਪਟਨਾ ਸਮੇਤ ਕਈ ਜ਼ਿਲਿਆਂ ‘ਚ ਭੂਚਾਲ ਦੇ ਤੇਜ਼ ਝਟਕੇ

Rojanapunjab

ਛੱਤੀਸਗੜ੍ਹ ਚੋਣਾਂ : ਵੋਟਰਾਂ ‘ਚ ਉਤਸ਼ਾਹ, ਜਾਣੋ ਕਿੰਨੇ ਫੀਸਦੀ ਹੋਈ ਵੋਟਿੰਗ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy