Rojana Punjab
  • Home
  • Sports
  • ਕੌਮੀ ਪੇਂਡੂ ਖੇਡਾਂ ਵਿੱਚ ਪੰਜਾਬ ਦੀ ਝੰਡੀ, 12 ਸੋਨ ਤਗ਼ਮੇ ਜਿੱਤੇ
Sports

ਕੌਮੀ ਪੇਂਡੂ ਖੇਡਾਂ ਵਿੱਚ ਪੰਜਾਬ ਦੀ ਝੰਡੀ, 12 ਸੋਨ ਤਗ਼ਮੇ ਜਿੱਤੇ

ਗੁਜਰਾਤ ਦੇ ਸ਼ਹਿਰ ਵਾਪੀ ਦੇ ਅਸ਼ਦਮ ਮਦਰ ਆਫ ਹੋਪ ਸਕੂਲ ਵਿੱਚ ਸੰਪੰਨ ਹੋਈ ਕੌਮੀ ਪੇਂਡੂ ਖੇਡਾਂ (ਰੂਰਲ ਗੇਮਜ਼ ਆਫ ਨੈਸ਼ਨਲ ਫੈਡਰੇਸ਼ਨ ਕੱਪ 2019) ਦੌਰਾਨ ਕੌਮੀ ਕੋਚ ਅਮਿਤ ਕੁਮਾਰ ਪਹਿਲਵਾਨ ਦੀ ਅਗਵਾਈ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ 12 ਸੋਨ ਤਗ਼ਮੇ ਜਿੱਤੇ। ਤਗ਼ਮਾ ਜੇਤੂ ਖਿਡਾਰੀਆਂ ਦਾ ਅੱਜ ਇੱਥੇ ਪੁੱਜਣ ’ਤੇ ਵੱਖ-ਵੱਖ ਸਕੂਲ ਪ੍ਰਬੰਧਕਾਂ, ਖੇਡ ਪ੍ਰੋਮੋਟਰਾਂ ਤੇ ਖੇਡ ਪ੍ਰੇਮੀਆਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਕੋਚ ਅਮਿਤ ਕੁਮਾਰ ਪਹਿਲਵਾਨ ਨੇ ਦੱਸਿਆ ਕਿ ਪੰਜਾਬ ਦੀਆਂ ਟੀਮਾਂ ਨੇ ਵਾਲੀਬਾਲ, ਫੁਟਬਾਲ ਤੇ ਬਾਸਕਟਬਾਲ ਵਿੱਚ ਸੋਨ ਤਗ਼ਮੇ ਜਿੱਤੇ। ਕੁਸ਼ਤੀ ਦੇ ਅੰਡਰ-19 ਵਰਗ ਵਿੱਚ ਸਤਨਾਮ ਸਿੰਘ ਨੇ ਕਾਂਸੀ, ਅੰਡਰ-17 ਵਿੱਚ ਗੁਰਸੇਵਕ ਸਿੰਘ ਨੇ ਚਾਂਦੀ ਅਤੇ ਸੀਨੀਅਰ ਵਰਗ ਵਿੱਚ ਜਗਤਾਰ, ਮਨਤੇਜ ਤੇ ਸੰਦੀਪ ਨੇ ਸੋਨ ਤਗ਼ਮੇ ਹਾਸਲ ਕੀਤੇ। ਇਸੇ ਤਰ੍ਹਾਂ ਅਥਲੈਟਿਕਸ ਵਿੱਚ ਪੰਜਾਬ ਨੇ ਛੇ ਸੋਨ ਤਗ਼ਮਿਆਂ ’ਤੇ ਕਬਜ਼ਾ ਕੀਤਾ। ਅਥਲੀਟ ਬਲਰਾਜਦੀਪ (1500 ਮੀਟਰ ਦੌੜ), ਸੰਦੀਪ (1600 ਮੀਟਰ ਦੌੜ), ਸਾਜਨ (800 ਮੀਟਰ ਦੌੜ), ਸੁਖਮਨਦੀਪ (400 ਮੀਟਰ ਦੌੜ), ਸਚਿਨ (200 ਮੀਟਰ ਦੌੜ) ਅਤੇ ਗੁਰਮੁੱਖ ਸਿੰਘ (100 ਮੀਟਰ ਦੌੜ) ਨੇ ਆਪੋ ਆਪਣੇ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤੇ। ਜਦੋਂਕਿ ਹਰਪ੍ਰੀਤ ਨੇ 200 ਮੀਟਰ ਵਿੱਚ ਚਾਂਦੀ ਹਾਸਲ ਕੀਤੀ।

Related posts

ਲਿਵਰਪੂਲ ਦੀ ਜਿੱਤ, ਮੈਨਚੈਸਟਰ ਸਿਟੀ ਦੀ ਇਕ ਹੋਰ ਹਾਰ

Rojanapunjab

ਜਰਖੜ ਖੇਡਾਂ: ਨੀਟਾ ਕਲੱਬ ਅਤੇ ਯੰਗ ਕਲੱਬ ਓਟਾਲਾਂ ਜੇਤੂ

Rojanapunjab

ਐਫ.ਸੀ. ਕੱਪ ‘ਚ ਬੈਂਗਲੁਰੂ ਦਾ ਮੁਕਾਬਲਾ ਅਲਤਿਨ ਅਸਿਰ ਨਾਲ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy