Rojana Punjab
  • Home
  • Sports
  • ਕੋਹਲੀ ਦੁਨੀਆ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ‘ਚ ਸ਼ਾਮਲ, ਮੈਸੀ ਬਣੇ ਨੰਬਰ ਵੰਨ
Sports

ਕੋਹਲੀ ਦੁਨੀਆ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ‘ਚ ਸ਼ਾਮਲ, ਮੈਸੀ ਬਣੇ ਨੰਬਰ ਵੰਨ

ਵਿਰਾਟ ਕੋਹਲੀ ਇਕਲੌਤੇ ਅਜਿਹੇ ਕ੍ਰਿਕਟਰ ਹਨ ਜੋ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਦੁਨੀਆ ਦੇ ਟਾਪ ਖਿਡਾਰੀਆਂ ਦੀ ਫੋਰਬਸ ਲਿਸਟ ‘ਚ 100 ਵੇਂ ਨੰਬਰ ‘ਤੇ ਹਨ। ਕੋਹਲੀ ਨੇ ਲਗਾਤਾਰ ਤਿੰਨ ਸਾਲਾਂ ਤੋਂ ਫੋਰਬਸ ਲਿਸਟ ‘ਚ ਥਾਂ ਬਣਾਈ ਹੋਈ ਹੈ। ਕੋਹਲੀ 2017 ‘141 ਕਰੋੜ ਰੁਪਏ ਦੀ ਜਾਇਦਾਦ ਨਾਲ 89ਵੇਂ ਤੇ 2018 ‘160ਕਰੋੜ ਰੁਪਏ ਦੀ ਜਾਇਦਾਦ ਨਾਲ 83ਵੇਂ ਨੰਬਰ ‘ਤੇ ਸੀ। ਜੂਨ 2019 ‘ਚ ਉਨ੍ਹਾਂ ਦੀ ਆਮਦਨ ‘ਚ ਬੇਸ਼ੱਕ 7 ਕਰੋੜ ਰੁਪਏ ਦਾ ਇਜ਼ਾਫਾ ਹੋਇਆ ਪਰ ਇਸ ਨਾਲ ਉਹ ਲਿਸਟ ‘ਚ100ਵੇਂ ਸਥਾਨ ‘ਤੇ ਹਨ।

ਇਸ ਲਿਸਟ ‘ਚ ਪਹਿਲੀ ਵਾਰ ਫੁਟਬਾਲਰ ਲਿਓਨੇਲ ਮੈਸੀ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਨੂੰ ਪਿੱਛੇ ਛੱਡ ਕੇ ਟਾਪ ‘ਤੇ ਪਹੁੰਚੇ ਹਨ। ਰੋਨਾਲਡੋ ਨੇ ਇਸ ਦੌਰਾਨ ਆਪਣੀ ਕਮਾਈ 10.9 ਕਰੋੜ ਡਾਲਰ ਵਧਾ ਲਈ ਹੈ। ਫੋਰਬਸ ਲਿਸਟ ਦੇ ਪਹਿਲੇ ਨੰਬਰ ਦੇ ਪਲੇਅਰ ਰੋਨਾਲਡੋ ਤੇ ਆਖਰੀ ਖਿਡਾਰੀ ਕੋਹਲੀ ਦੀ ਕਮਾਈ ‘ਚ ਪੰਜ ਗੁਣਾ ਦਾ ਫਰਕ ਹੈ।

ਇਸ ਲਿਸਟ ‘ਚ ਮਹਿਲਾਵਾਂ ਵਿੱਚੋਂ ਟੈਨਿਸ ਪਲੇਅਰ ਸੈਰੇਨਾ ਵਿਲੀਅਮਸ ਟਾਪ-100 ‘ਚ ਸ਼ਾਮਲ ਹੋਣ ਵਾਲੀ ਇਕਲੌਤੀ ਖਿਡਾਰਣ ਹੈ। ਇਸ ਦੇ ਨਾਲ ਸਭ ਤੋਂ ਜ਼ਿਆਦਾ ਕਮਾਈ ਦੇ ਮਾਮਲੇ ‘ਚ ਲਿਸਟ ‘ਚ 25 ਐਥਲੀਟ ਵੀ ਸ਼ਾਮਲ ਹਨ, ਜੋ ਪਿਛਲੇ ਵਾਰ 22 ਸੀ। ਇਸ ਲਿਸਟ ਦੀ ਖਾਸ ਗੱਲ ਹੈ ਕਿ ਇਸ ‘ਚ ਪਹਿਲੀ ਵਾਰ ਪਹਿਲੇ ਤਿੰਨ ਨੰਬਰਾਂ ‘ਤੇ ਫੁਟਬਾਲਰ ਖਿਡਾਰੀਆਂ ਦਾ ਕਬਜ਼ਾ ਹੈ।

Related posts

ਆਸਟਰੇਲੀਆ ਚਾਹੁੰਦਾ ਹੈ ਕਿ ਅਗਲੇ ਦੌਰੇ ‘ਤੇ ਭਾਰਤ ਦਿਨ-ਰਾਤ ਟੈਸਟ ਖੇਡੇ

Rojanapunjab

ਚੇਨਈ ਨੂੰ ਛੱਡ ਮੈਦਾਨ ‘ਚ ਪੰਜਾਬ ਟੀਮ ਦੀ ਮਾਲਕਨ ਪ੍ਰੀਤੀ ਜ਼ਿੰਟਾ ਨਾਲ ਸਿੱਟੀਆਂ ਮਾਰਦੇ ਦਿਖੇ ‘ਧੋਨੀ’ !

Rojanapunjab

ਆਸਟਰੇਲੀਆ ਨੇ ਪਾਕਿ ‘ਚ ਖੇਡਣ ਤੋਂ ਕੀਤਾ ਇਨਕਾਰ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy