Rojana Punjab
  • Home
  • National
  • ਕਰੋਲ ਬਾਗ਼ ਬਾਜ਼ਾਰ ਵਿੱਚ ਆਮ ਗੱਡੀਆਂ ਲਿਜਾਣ ਦੀ ਮਨਾਹੀ
National

ਕਰੋਲ ਬਾਗ਼ ਬਾਜ਼ਾਰ ਵਿੱਚ ਆਮ ਗੱਡੀਆਂ ਲਿਜਾਣ ਦੀ ਮਨਾਹੀ

ਦਿੱਲੀ ਦੇ ਪ੍ਰਸਿੱਧ ਬਾਜ਼ਾਰ ਕਰੋਲ ਬਾਗ਼ ਵਿੱਚ ਆਮ ਗੱਡੀਆਂ ਲੈ ਕੇ ਜਾਣ ਦੀ ਮਨਾਹੀ ਮਗਰੋਂ ਪੈਦਲ ਯਾਤਰੀਆਂ ਰਾਹਤ ਮਿਲੀ ਹੈ ਤੇ ਉਹ ਹੁਣ ਇਸ ਬਾਜ਼ਾਰ ਵਿੱਚ ਅਰਾਮ ਨਾਲ ਖਰੀਦੋ-ਫ਼ਰੋਖ਼ਤ ਕਰ ਸਕਦੇ ਹਨ।
ਦਿੱਲੀ ਟਰੈਫ਼ਿਕ ਪੁਲੀਸ ਵੱਲੋਂ ਕਰੋਲ ਬਾਗ਼ ਦੀ ਮੁੱਖ ਸੜਕ ਉਪਰ ਰੋਕਾਂ ਲਾ ਕੇ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਰਕੇ ਇਹ ਸੜਕ ਹੁਣ ਸੰਦਰ ਦਿਖਾਈ ਦਿੰਦੀ ਹੈ।
ਸੜਕ ਦੇ ਵਿਚਕਾਰ ਥੱਕ ਕੇ ਆਰਾਮ ਕਰਨ ਦੇ ਚਾਹਵਾਨਾਂ ਲਈ ਵੀ ਪ੍ਰਬੰਧ ਕੀਤਾ ਗਿਆ। ਅਜਮਲ ਖ਼ਾਂ ਰੋਡ ਤੋਂ ਲੈ ਕੇ ਪੂਸਾ ਰੋਡ ਤੇ ਆਰੀਆ ਸਮਾਜ ਰੋਡ ਉਪਰ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਜੋ ਸਵੇਰੇ 7 ਵਜੇ ਤੋਂ ਸ਼ਾਮ 10 ਵਜੇ ਤਕ ਜਾਰੀ ਰਹੇਗੀ। ਇਸ 800 ਮੀਟਰ ਲੰਬੇ ਗੱਡੀਆਂ ਮੁਕਤ ਸੜਕ ਦੇ ਤਜ਼ਰਬੇ ਦੇ ਸਫਲ ਰਹਿਣ ਮਗਰੋਂ ਦਿੱਲੀ ਦੇ ਹੋਰ ਇਲਾਕਿਆਂ ਵਿੱਚ ਵੀ ਅਜਿਹੀ ਯੋਜਨਾ ਲਾਗੂ ਕਰਨ ਬਾਰੇ ਅਧਿਕਾਰੀ ਸੋਚ ਰਹੇ ਹਨ। ਹੁਣ ਚਾਂਦਨੀ ਚੌਕ ਦੀ ਮੁੱਖ ਸੜਕ ਨੂੰ ਸ਼ਾਹਜਹਾਨਾਬਾਦ ਮੁੜਵਿਕਾਸ ਯੋਜਨਾ ਤਹਿਤ ਗੱਡੀ ਮੁਕਤ ਕੀਤਾ ਜਾਵੇਗਾ ਤੇ ਪੈਦਲ ਯਾਤਰੀਆਂ ਲਈ ਸਹੂਲਤਾਂ ਵਧਾਈਆਂ ਜਾਣਗੀਆਂ।
ਕਰੋਲ ਬਾਗ਼ ਦੇ ਦੁਕਾਨਦਾਰ ਵੀ ਇਸ ਨਵੇਂ ਪ੍ਰਬੰਧਾਂ ਤੋਂ ਖੁਸ਼ ਹਨ ਤੇ ਉਨ੍ਹਾਂ ਨੂੰ ਹੁਣ ਉਮੀਦ ਹੈ ਕਿ ਉਨ੍ਹਾਂ ਦੀ ਗ੍ਰਾਹਕੀ ਵਧੇਗੀ ਕਿਉਂਕਿ ਪਹਿਲਾਂ ਗੱਡੀਆਂ ਖੜ੍ਹੀਆਂ ਕਰਨ ਦਾ ਝੰਜਟ ਗ੍ਰਾਹਕਾਂ ਨੂੰ ਇਸ ਪਾਸੇ ਵੱਲ ਆਉਣ ਤੋਂ ਰੋਕਦਾ ਸੀ।

Related posts

ਯੂਕੇ ‘ਚ ਗੋਰਿਆਂ ਨਾਲੋਂ ਵੱਧ ਅਮੀਰ ਭਾਰਤੀ, ਮੱਲੀਆਂ ਅੱਵਲ ਥਾਵਾਂ

Rojanapunjab

ਰਾਮ ਮੰਦਰ ‘ਤੇ ਜੇਕਰ ਲਿਆਂਦਾ ਆਰਡੀਨੈਂਸ ਤਾਂ SC ‘ਚ ਦੇਵਾਂਗੇ ਚੁਣੌਤੀ : ਬੋਰਡ

Rojanapunjab

ਭਾਜਪਾ ਨੂੰ ਜੀਂਦ ‘ਚ ਝਟਕਾ, ਸਾਬਕਾ ਮੰਤਰੀ ਦੇ ਪੁੱਤਰ ਜੇ.ਜੇ.ਪੀ ‘ਚ ਸ਼ਾਮਲ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy