Rojana Punjab
  • Home
  • National
  • ਕਠੁਆ ਗੈਂਗਰੇਪ ਕੇਸ ‘ਚ ਸਜ਼ਾ ਦਾ ਐਲਾਨ, ਤਿੰਨ ਨੂੰ ਉਮਰਕੈਦ
National

ਕਠੁਆ ਗੈਂਗਰੇਪ ਕੇਸ ‘ਚ ਸਜ਼ਾ ਦਾ ਐਲਾਨ, ਤਿੰਨ ਨੂੰ ਉਮਰਕੈਦ

ਜੰਮੂ ਕਸ਼ਮੀਰ ਦੇ ਕਠੁਆ ਵਿੱਚ ਅੱਠ ਸਾਲ ਦੀ ਬੱਚੀ ਨਾਲ ਗੈਂਗਰੇਪ ਤੇ ਉਸ ਦੇ ਕਤਲ ਦੇ ਮਾਮਲੇ ਵਿੱਚ ਪਠਾਨਕੋਟ ਅਦਾਲਤ ਨੇ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਤਿੰਨ ਦੋਸ਼ੀਆਂ ਨੂੰ ਅਦਾਲਤ ਨੇ ਉਮਰਕੈਦ ਤੇ ਤਿੰਨ ਦੋਸ਼ੀਆਂ ਨੂੰ 5 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਹੈ। ਉਮਰ ਕੈਦ ਦੀ ਸਜ਼ਾ ਸਾਂਝੀਰਾਮ, ਪ੍ਰਵੇਸ਼ ਕੁਮਾਰ ਤੇ ਦੀਪਕ ਖਜੂਰੀਆ ਨੂੰ ਸੁਣਾਈ ਗਈ ਹੈ। ਇਸ ਤੋਂ ਇਲਾਵਾ ਤਿੰਨ ਹੋਰ ਦੋਸ਼ੀਆਂ ਆਨੰਦ ਦੱਤਾ, ਤਿਲਕਰਾਜ ਤੇ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ ਸੁਰੇਂਦਰ ਵਰਮਾ ਨੂੰ 5-5 ਸਾਲ ਦੀ ਸਜ਼ਾ ਦਾ ਐਲਾਨ ਹੋਇਆ ਹੈ।

ਦੱਸ ਦੇਈਏ ਇਸ ਮਾਮਲੇ ਵਿੱਚ ਗ੍ਰਾਮ ਪ੍ਰਧਾਨ ਸਮੇਤ 8 ਸਾਲ ਮੁਲਜ਼ਮ ਸਨ ਜਦਕਿ ਕਿਸ਼ੋਰ ਮੁਲਜ਼ਮ ਖਿਲਾਫ ਮੁਕੱਦਮਾ ਹਾਲੇ ਸ਼ੁਰੂ ਨਹੀਂ ਹੋਇਆ। ਇਸ ਤੋਂ ਪਹਿਲਾਂ 7 ਮੁਲਜ਼ਮਾਂ ਦੇ ਖਿਲਾਫ ਪਠਾਨਕੋਰਟ ਕੋਰਟ ਨੇ ਫੈਸਲਾ ਸੁਣਾਇਆ ਹੈ ਜਿਸ ਵਿੱਚ 6 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਂਝੀ ਰਾਮ ਦੇ ਪੁੱਤਰ ਵਿਸ਼ਾਲ ਨੂੰ ਬਰੀ ਕਰ ਦਿੱਤਾ ਗਿਆ ਹੈ।

ਬੀਤੇ ਸਾਲ 10 ਜਨਵਰੀ ਨੂੰ ਕਠੂਆ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਦੀ ਬੱਚੀ ਨਾਲ ਮੰਦਰ ਵਿੱਚ ਕਥਿਤ ਤੌਰ ‘ਤੇ ਬੰਧਕ ਬਣਾ ਕੇ ਬਲਾਤਕਾਰ ਕੀਤਾ ਗਿਆ ਸੀ। ਉਸ ਨੂੰ ਚਾਰ ਦਿਨ ਤਕ ਬੇਹੋਸ਼ ਰੱਖਿਆ ਗਿਆ ਸੀ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਨੇ ਗ੍ਰਾਮ ਪ੍ਰਧਾਨ ਸਾਂਜੀ ਰਾਮ, ਉਸ ਦੇ ਪੁੱਤਰ ਵਿਸ਼ਾਲ, ਨਾਬਾਲਗ ਭਤੀਜੇ ਅਤੇ ਉਸ ਦੇ ਦੋਸਤ ਆਨੰਦ ਦੱਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਦੀਪਕ ਖਜੂਰੀਆ ਤੇ ਸੁਰਿੰਦਰ ਵਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਜ਼ਿਲ੍ਹਾ ਸੈਸ਼ਨ ਜੱਜ ਨੇ ਅੱਠ ਮੁਲਜ਼ਮਾਂ ਵਿੱਚੋਂ ਸੱਤ ਖ਼ਿਲਾਫ਼ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਹੇਠ ਮੁਕੱਦਮੇ ਦੀ ਸੁਣਵਾਈ ਕੀਤੀ ਹੈ। ਪਹਿਲਾਂ ਕਠੂਆ ਵਿੱਚ ਹੀ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਸੀ, ਪਰ ਫਿਰ ਹਾਲਾਤ ਵਿਗੜਦੇ ਦੇਖ ਸੁਪਰੀਮ ਕੋਰਟ ਨੇ ਮਾਮਲਾ ਪਠਾਨਕੋਟ ਅਦਾਲਤ ਵਿੱਚ ਭੇਜ ਦਿੱਤਾ ਸੀ। ਹਾਲਾਂਕਿ ਨਾਬਾਲਗ ਖ਼ਿਲਾਫ ਹਾਲੇ ਕੇਸ ਸ਼ੁਰੂ ਨਹੀਂ ਹੋਇਆ। ਇਸ ਮਾਮਲੇ ਨੇ ਵੱਡਾ ਸਿਆਸੀ ਭੂਚਾਲ ਲਿਆਂਦਾ ਸੀ। ਇਸ ਵਿੱਚ ਭਾਜਪਾ ਦੇ ਦੋ ਮੰਤਰੀ ਚੌਧਰੀ ਲਾਲ ਸਿੰਘ ਸਾਬਕਾ ਜੰਗਲਾਤ ਮੰਤਰੀ ਅਤੇ ਚੰਦਰ ਪ੍ਰਕਾਸ਼ ਗੰਗਾ ਸਾਬਕਾ ਉਦਯੋਗ ਮੰਤਰੀ ਨੂੰ ਆਪਣਾ ਅਹੁਦਾ ਗਵਾਉਣਾ ਪਿਆ ਸੀ।

Related posts

AN-32 ਹਾਦਸੇ ‘ਚ ਜਾਨ ਗਵਾਉਣ ਵਾਲੇ ਜਵਾਨ ਨੂੰ ਕਰੋੜ ਰੁਪਏ ਦਏਗੀ ਕੇਜਰੀਵਾਲ ਸਰਕਾਰ

Rojanapunjab

Police arrest suspected killer blind in 12 hours, accused arrested

Rojanapunjab

ਰੇਵਾੜੀ ਗੈਂਗਰੇਪ ਮਾਮਲਾ: ਨਾਗਰਿਕ ਹਸਪਤਾਲ ਦੇ ਸਸਪੈਂਡ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy