Rojana Punjab
  • Home
  • International
  • ਐਮਕਿਊਐਮ ਆਗੂ ਅਲਤਾਫ਼ ਹੁਸੈਨ ਲੰਡਨ ਵਿਚ ਗ੍ਰਿਫ਼ਤਾਰ
International

ਐਮਕਿਊਐਮ ਆਗੂ ਅਲਤਾਫ਼ ਹੁਸੈਨ ਲੰਡਨ ਵਿਚ ਗ੍ਰਿਫ਼ਤਾਰ

ਮੁਤਾਹਿਦਾ ਕੌਮੀ ਮੂਵਮੈਂਟ (ਐਮਕਿਊਐਮ) ਦੇ ਆਗੂ ਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਅਲਤਾਫ਼ ਹੁਸੈਨ ਨੂੰ ਨਫ਼ਰਤੀ ਭਾਸ਼ਨ ਦੇ 2016 ਦੇ ਇਕ ਮਾਮਲੇ ’ਚ ਸਕਾਟਲੈਂਡ ਯਾਰਡ ਨੇ ਲੰਡਨ ’ਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਭਾਸ਼ਨ ਵਿਚ ਉਨ੍ਹਾਂ ਆਪਣੇ ਪੈਰੋਕਾਰਾਂ ਨੂੰ ਕਾਨੂੰਨ ਹੱਥ ਵਿਚ ਲੈਣ ਲਈ ਭੜਕਾਇਆ ਸੀ। ਐਮਕਿਊਐਮ ਪਾਕਿਸਤਾਨ ਦੀ ਵੱਡੀ ਸਿਆਸੀ ਪਾਰਟੀ ਹੈ ਤੇ ਪਾਕਿ ਦੀ ਆਰਥਿਕ ਰਾਜਧਾਨੀ ਕਰਾਚੀ ਦੀ ਸਿਆਸਤ ’ਤੇ ਤਿੰਨ ਦਹਾਕਿਆਂ ਤੋਂ ਇਸ ਦਾ ਦਬਦਬਾ ਹੈ। ਹੁਸੈਨ (65) ਨੇ 1990 ਵਿਚ ਯੂਕੇ ਵਿਚ ਸਿਆਸੀ ਸ਼ਰਨ ਲਈ ਸੀ ਤੇ ਮਗਰੋਂ ਉਸ ਨੇ ਨਾਗਰਕਿਤਾ ਹਾਸਲ ਕਰ ਲਈ ਸੀ ਪਰ ਐਮਕਿਊਐਮ ’ਤੇ ਉਸ ਦਾ ਪ੍ਰਭਾਵ ਅਜੇ ਵੀ ਕਾਇਮ ਹੈ।

Related posts

ਬ੍ਰਿਟੇਨ ਦੀ ਮਹਾਰਾਣੀ ਨੂੰ ਸੋਸ਼ਲ ਮੀਡੀਆ ਮੈਨੇਜਰ ਦੀ ਲੋੜ

Rojanapunjab

ਸੀਰੀਆ ‘ਚ ਅੱਤਵਾਦੀਆਂ ਨੂੰ ਹਰਾ ਕੇ ਵਾਪਸ ਆ ਰਹੀ ਅਮਰੀਕੀ ਫੌਜ

Rojanapunjab

ਅਮਰੀਕਾ ਵੱਲੋਂ ਇਰਾਨ ‘ਤੇ ਹਮਲੇ ਦੀ ਤਿਆਰੀ, ਟਰੰਪ ਨੂੰ ਅਫਸਰਾਂ ਨੇ ਸਮਝਾਇਆ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy