Rojana Punjab
  • Home
  • Business
  • ਏਅਰ ਇੰਡੀਆ ਦੀ ਇਸ ਪਹਿਲ ਕਾਰਨ 150 ਕਿਲੋ ਈਂਧਣ ਦੀ ਬਚਤ
Business

ਏਅਰ ਇੰਡੀਆ ਦੀ ਇਸ ਪਹਿਲ ਕਾਰਨ 150 ਕਿਲੋ ਈਂਧਣ ਦੀ ਬਚਤ

ਸਰਕਾਰੀ ਏਅਰ ਲਾਈਨ ਕੰਪਨੀ ਏਅਰ ਇੰਡੀਆ ਨੇ ਪ੍ਰਦੂਸ਼ਣ ਘੱਟ ਕਰਨ ਲਈ ਇਕ ਨਵੀਂ ਪਹਿਲ ਦੇ ਤਹਿਤ ਵਿਕਲਪਕ ਰੂਟ ਅਤੇ ਵਿਕਲਪਕ ਹਵਾਈ ਅੱਡਿਆਂ ਦੇ ਬਿਨਾਂ ਉਡਾਣ ਭਰ ਕੇ ਈਂਧਣ ਦੀ ਖਪਤ 150 ਕਿਲੋਗ੍ਰਾਮ ਘੱਟ ਕਰ ਦਿੱਤੀ ਜਿਸ ਦੀ ਸਹਾਇਤਾ ਨਾਲ ਏਅਰ ਇੰਡੀਆ ਨੂੰ ਆਰਥਿਕ ਲਾਭ ਤਾਂ ਹੋਇਆ ਹੀ ਇਸ ਦੇ ਨਾਲ-ਨਾਲ ਪ੍ਰਦੂਸ਼ਣ ਘੱਟ ਕਰਨ ‘ਚ ਵੀ ਸਹਾਇਤਾ ਮਿਲੀ ਹੈ। ਏਅਰ ਇੰਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੈਦਰਾਬਾਦ ਦੇ ਸ਼ਮਸਾਬਾਦ ਹਵਾਈ ਅੱਡੇ ਜਾਣ ਵਾਲੀ ਉਡਾਣ ਏ.ਆਈ. 560 ‘ਤੇ ਇਸ ਨਵੀਂ ਵਿਵਸਥਾ ਨੂੰ ਅਜ਼ਮਾਇਆ ਗਿਆ। ਫਲਾਈਟ ਸਵੇਰੇ 8.50 ਵਜੇ ਸ਼ਮਸਾਬਾਦ ਪਹੁੰਚੀ ਸੀ। ਆਮ ਤੌਰ ‘ਤੇ ਇਸ ਉਡਾਣ ਦੇ ਵਿਕਲਪਿਕ ਮਾਰਗ ਲਈ ਚਾਰ ਟਨ ਵਾਧੂ ਈਂਧਣ ਲੈ ਕੇ ਚਲਣਾ ਪੈਂਦਾ ਹੈ। ਵਾਧੂ ਈਂਧਣ ਕਾਰਨ ਫਲਾਈਟ ਦਾ ਭਾਰ ਵਧ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਤੇਲ ਦੀ ਖਪਤ ਜ਼ਿਆਦਾ ਹੁੰਦੀ ਹੈ। ਪਰੀਖਣ ਦੇ ਆਧਾਰ ‘ਤੇ ਅੱਜ ਭਰੀ ਗਈ ਉਡਾਣ ‘ਚ ਵਾਧੂ ਈਂਧਣ ਨਹੀਂ ਸੀ ਜਿਸ ਕਾਰਨ 150 ਕਿਲੋਗ੍ਰਾਮ ਈਂਧਣ ਦੀ ਬਚਤ ਹੋਈ। । ਇਸ ਬੀ787 ਡ੍ਰੀਮਲਾਈਨਰ ਜਹਾਜ਼ ਵਿਚ ਕੈਪਟਨ ਅਮਿਤਾਭ ਸਿੰਘ ਮੁੱਖ ਪਾਇਲਟ ਸਨ ਜਿਹੜੇ ਕਿ ਏਅਰ ਇੰਡੀਆ ਦੇ ਸੰਚਾਲਨ ਡਾਇਰੈਕਟਰ ਵੀ ਹਨ। ਕੈਪਟਨ ਸੁਨੀਲ ਕੁਮਾਰ ਸਹਾਇਕ ਪਾਇਲਟ ਦੀ ਭੂਮਿਕਾ ਨਿਭਾ ਰਹੇ ਸਨ। ਵਿਕਲਪਿਕ ਮਾਰਗ ਜਾਂ ਟਿਕਾਣਾ ਤੈਅ ਕੀਤੇ ਬਿਨਾਂ ਉਡਾਣ ਮਾਰਗ ਤੈਅ ਕਰਨ ਦਾ ਕੰਮ ਹਵਾਈ ਸੇਵਾ ਕੰਪਨੀਆਂ ‘ਤੇ ਛੱਡ ਦੇਣ ਦੀ ਇਸ ਪਹਿਲ ਦੀ ਸਿਫਾਰਸ਼ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਸੰਸਥਾ ਨੇ ਕੀਤੀ ਸੀ।

Related posts

‘ਸੇਲ’ ਨੇ ਹਾਟ ਮੈਟਲ ਉਤਪਾਦਨ ਦਾ ਬਣਾਇਆ ਨਵਾਂ ਰਿਕਾਰਡ

Rojanapunjab

EPFO ਨੇ ਜਾਰੀ ਕੀਤਾ ਡਾਟਾ, ਅਗਸਤ ‘ਚ 9 ਲੱਖ ਲੋਕਾਂ ਨੂੰ ਮਿਲੀ ਨੌਕਰੀ

Rojanapunjab

ਨਵੇਂ ਸਾਲ ਤੋਂ ਪਹਿਲਾਂ ਮੋਦੀ ਸਰਕਾਰ ਦਾ ਕਰਮਚਾਰੀਆਂ ਨੂੰ ਤੋਹਫਾ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy