Rojana Punjab
  • Home
  • Sports
  • ਇੰਡੀਆ ਓਪਨ ’ਚ ਉਤਰੇਗੀ ਮੇਰੀਕੌਮ
Sports

ਇੰਡੀਆ ਓਪਨ ’ਚ ਉਤਰੇਗੀ ਮੇਰੀਕੌਮ

ਲੰਡਨ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਐਮਸੀ ਮੇਰੀਕੌਮ 20 ਤੋਂ 24 ਮਈ ਦੌਰਾਨ ਗੁਹਾਟੀ ਵਿੱਚ ਹੋਣ ਵਾਲੇ ਦੂਜੇ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਆਪਣੀ ਘਰੇਲੂ ਧਰਤੀ ’ਤੇ 51 ਕਿਲੋਗ੍ਰਾਮ ਭਾਰ ਵਰਗ ਵਿੱਚ ਹਿੱਸਾ ਲਵੇਗੀ।
ਓਲੰਪਿਕ ਕੁਆਲੀਫੀਕੇਸ਼ਨ ਛੇਤੀ ਹੀ ਸ਼ੁਰੂ ਹੋਣ ਵਾਲੇ ਹਨ ਅਤੇ ਅਜਿਹੇ ਵਿੱਚ ਇੰਡੀਆ ਓਪਨ ਵਿੱਚ ਭਾਰਤ ਦੇ 35 ਪੁਰਸ਼ ਅਤੇ 37 ਮਹਿਲਾ ਮੁੱਕੇਬਾਜ਼ ਹਿੱਸਾ ਲੈਣਗੇ। ਇਸ 70 ਹਜ਼ਾਰ ਡਾਲਰ ਇਨਾਮੀ ਟੂਰਨਾਮੈਂਟ ਵਿੱਚ 16 ਦੇਸ਼ਾਂ ਦੇ ਲਗਪਗ 200 ਮੁੱਕੇਬਾਜ਼ ਹਿੱਸਾ ਲੈਣਗੇ। ਮੇਰੀਕੌਮ ਨੇ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦੇ ਸਿਲਸਿਲੇ ਵਿੱਚ ਬੀਤੇ ਮਹੀਨੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲਿਆ ਸੀ। ਓਲੰਪਿਕ ਲਈ ਭਾਰ ਵਰਗਾਂ ਵਿੱਚ ਬਦਲਾਅ ਕਾਰਨ ਕੁੱਝ ਭਾਰਤੀ ਮੁੱਕੇਬਾਜ਼ਾਂ ਨੇ ਆਪਣੇ ਵਜ਼ਨ ਵਰਗ ਵੀ ਬਦਲ ਲਏ ਹਨ।

Related posts

ਵਿਰਾਟ ਕੋਹਲੀ ਬਰਾਬਰ ਪਹੁੰਚੇ ਸਹਿਵਾਗ ਦੇ

Rojanapunjab

ਆਸਟ੍ਰੇਲੀਆ ਨੇ ਟੀ-20 ਇੰਟਰਨੈਸ਼ਨਲ ‘ਚ ਇਤਿਹਾਸ ਰੱਚਦੇ ਹੋਏ ਵਰਲਡ ਰਿਕਾਰਡ ਬਣਾਇਆ

Rojanapunjab

BCCI ਨੇ ਭੁਵਨੇਸ਼ਵਰ ਨੂੰ ਦੱਸਿਆ ਫਿੱਟ, ਹੁਣ ਭਾਰਤ-ਏ ਲਈ ਖੇਡਣਗੇ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy