Rojana Punjab
  • Home
  • Sports
  • ਇੰਟਰਕਾਂਟੀਨੈਂਟਲ ਕੱਪ: ਅਨਸ ਦੀ ਭਾਰਤੀ ਫੁਟਬਾਲ ਟੀਮ ’ਚ ਵਾਪਸੀ
Sports

ਇੰਟਰਕਾਂਟੀਨੈਂਟਲ ਕੱਪ: ਅਨਸ ਦੀ ਭਾਰਤੀ ਫੁਟਬਾਲ ਟੀਮ ’ਚ ਵਾਪਸੀ

ਭਾਰਤੀ ਫੁਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟਿਮਕ ਨੇ ਡਿਫੈਂਡਰ ਅਨਸ ਇਦਾਥੋਡਿਕਾ ਨੂੰ ਸੰਨਿਆਸ ਤੋਂ ਵਾਪਸੀ ਕਰਵਾਉਂਦਿਆਂ ਅਗਲੇ ਮਹੀਨੇ ਹੋਣ ਵਾਲੇ ਇੰਟਰਕਾਂਟੀਨੈਂਟਲ ਕੱਪ ਦੇ 35 ਸੰਭਾਵਿਤ ਖਿਡਾਰੀਆਂ ਵਿੱਚ ਸ਼ਾਮਲ ਕੀਤਾ ਹੈ। ਸਟਿਮਕ ਦਾ ਇਹ ਕਦਮ ਸਪਸ਼ਟ ਤੌਰ ’ਤੇ ਜ਼ਾਹਰ ਕਰਦਾ ਹੈ ਕਿ ਟੀਮ ਦਾ ਸੈਂਟਰਲ ਡਿਫੈਂਸ ਕਮਜੋਰ ਹੈ।
ਹਾਲ ਹੀ ਵਿੱਚ ਥਾਈਲੈਂਡ ਵਿੱਚ ਕੁਰਾਕਾਓ ਤੋਂ ਕਿੰਗਜ਼ ਕੱਪ ਦੇ ਮੈਚ ਦੌਰਾਨ ਭਾਰਤ ਦੇ ਸੈਂਟਰਲ ਡਿਫੈਂਸ ਨੇ ਕਾਫ਼ੀ ਗ਼ਲਤੀਆਂ ਕੀਤੀਆਂ ਸਨ, ਜਿਸ ਕਾਰਨ ਭਾਰਤ ਨੇ ਪਹਿਲੇ ਹਾਫ਼ ਵਿੱਚ 18 ਮਿੰਟ ਦੇ ਅੰਦਰ ਤਿੰਨ ਗੋਲ ਗੁਆਏ ਅਤੇ ਟੀਮ ਨੂੰ 1-3 ਨਾਲ ਹਾਰ ਝੱਲਣੀ ਪਈ। ਇਸ ਦੌਰਾਨ ਰਾਹੁਲ ਭੇਕੇ ਡਿਫੈਂਸ ਵਿੱਚ ਕਮਜ਼ੋਰ ਰਿਹਾ। ਅਨਸ ਦੇ ਸੰਨਿਆਸ ਮਗਰੋਂ ਭੇਕੇ ਨੂੰ ਡਿਫੈਂਸ ਵਿੱਚ ਸੰਦੇਸ਼ ਝਿੰਗਨ ਨਾਲ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦੋ ਸਾਲ ਤੱਕ ਝਿੰਗਨ ਅਤੇ ਅਨਸ ਸੈਂਟਰਲ ਡਿਫੈਂਸ ਵਿੱਚ ਭੂਮਿਕਾ ਨਿਭਾਅ ਰਹੇ ਸਨ। ਜਨਵਰੀ ਵਿੱਚ ਏਐਫਸੀ ਏਸ਼ਿਆਈ ਕੱਪ ਮਗਰੋਂ ਕੌਮਾਂਤਰੀ ਫੁਟਬਾਲ ਤੋਂ ਸੰਨਿਆਸ ਦਾ ਐਲਾਨ ਕਰਨ ਵਾਲੇ 32 ਸਾਲ ਦੇ ਅਨਸ ਨੇ ਕਿਹਾ ਕਿ ਉਸ ਨੂੰ ਕੋਚ ਸਟਿਮਕ ਦਾ ਸੁਨੇਹਾ ਮਿਲਿਆ ਸੀ, ਜਿਸ ਮਗਰੋਂ ਉਸ ਨੇ ਕੌਮਾਂਤਰੀ ਸੰਨਿਆਸ ਤੋਂ ਵਾਪਸੀ ਕਰਨ ਦਾ ਫ਼ੈਸਲਾ ਕੀਤਾ ਹੈ।

Related posts

ਫਰੈਂਚ ਓਪਨ: ਫੈਡਰਰ ਅਤੇ ਨਡਾਲ ਸੈਮੀਜ਼ ’ਚ ਹੋਣਗੇ ਆਹਮੋ-ਸਾਹਮਣੇ

Rojanapunjab

ਹਾਕੀ ਮਹਿਲਾ ਵਰਗ : ਪੰਜਾਬ ਨੇ ਕੇਰਲ ਨੂੰ 3-0 ਨਾਲ ਹਰਾਇਆ

Rojanapunjab

ਅਮਨਦੀਪ, ਗੁਰਸਿਮਰ ਤੇ ਗੌਰਿਕਾ ਨੇ ਬਣਾਈ ਬੜ੍ਹਤ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy