Rojana Punjab
  • Home
  • International
  • ਇਰਾਕ ’ਚੋਂ ਫੌਜੀ ਟੁਕੜੀ ਵਾਪਸ ਬੁਲਾਏਗਾ ਨਿਊਜ਼ੀਲੈਂਡ
International

ਇਰਾਕ ’ਚੋਂ ਫੌਜੀ ਟੁਕੜੀ ਵਾਪਸ ਬੁਲਾਏਗਾ ਨਿਊਜ਼ੀਲੈਂਡ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੈਬਨਿਟ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਹੈ ਕਿ ਆਉਂਦੀ ਜੂਨ ਤੱਕ ਨਿਊਜ਼ੀਲੈਂਡ ਫੌਜ ਨੂੰ ਇਰਾਕ ਤੋਂ ਵਾਪਸ ਬੁਲਾ ਲਿਆ ਜਾਵੇਗਾ| ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਜੂਨ ਤੱਕ ਆਪਣੇ ਸਾਰੇ ਫੌਜੀਆਂ ਨੂੰ ਇਰਾਕ ਵਿੱਚੋਂ ਵਾਪਸ ਬੁਲਾ ਲਵੇਗੀ। ਦੱਖਣ ਪ੍ਰਸ਼ਾਂਤ ਦੇਸ਼ ਨੇ ਬਗਦਾਦ ਦੇ ਉੱਤਰ-ਪੱਛਮ ਵਿਚ ਤਾਜੀ ਮਿਲਟਰੀ ਕੰਪਲੈਕਸ ਵਿਚ 95 ਗੈਰ-ਲੜਾਕੂ ਕਰਮੀਆਂ ਦੀ ਛੋਟੀ ਟੁਕੜੀ ਤਾਇਨਾਤ ਕੀਤੀ ਹੋਈ ਹੈ, ਜਿੱਥੇ ਉਹ ਇਰਾਕੀ ਸੁਰੱਖਿਆ ਬਲਾਂ ਨੂੰ ਸਿਖਲਾਈ ਦੇਣ ਦਾ ਕੰਮ ਕਰਦੀ ਹੈ। ਇਹ ਟੁਕੜੀ ਨਿਊਜ਼ੀਲੈਂਡ ਵਲੋਂ 2015 ਵੱਚ ਇਰਾਕ ਭੇਜੀ ਗਈ ਸੀ। ਜਾਣਕਾਰੀ ਅਨੁਸਾਰ ਜੁਲਾਈ ਵਿੱਚ ਕੈਂਪ ਤਾਜੀ ਵਿੱਚ ਪਲਟਨ ਦੀ ਗਿਣਤੀ ਘਟਾ ਕੇ 75 ਕਰ ਦਿੱਤੀ ਜਾਵੇਗੀ।

Related posts

ਦੇਕਲਗੱਡਾ ਵਿਖੇ ਕੈਂਸਰ ਤੇ ਹੋਰ ਬਿਮਾਰੀਆਂ ਸਬੰਧੀ ਜਾਂਚ ਕੈਂਪ 16 ਨੂੰ

Rojanapunjab

ਮੋਦੀ ਸਰਕਾਰ ਨੂੰ ਪਹਿਲੇ ਹੀ ਦਿਨ ਅਮਰੀਕਾ ਵਲੋਂ ਝਟਕਾ

Rojanapunjab

ਟਰੂਡੋ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy