Rojana Punjab
  • Home
  • International
  • ਆਸਟਰੇਲੀਆ ਵਿੱਚ ਮੀਡੀਆ ਸੰਗਠਨਾਂ ’ਤੇ ਪੁਲੀਸ ਛਾਪੇ
International

ਆਸਟਰੇਲੀਆ ਵਿੱਚ ਮੀਡੀਆ ਸੰਗਠਨਾਂ ’ਤੇ ਪੁਲੀਸ ਛਾਪੇ

ਆਸਟਰੇਲੀਆ ਦੇ ਪ੍ਰਮੁੱਖ ਮੀਡੀਆ ਸੰਗਠਨਾਂ ਅਤੇ ਪੱਤਰਕਾਰਾਂ ਦੇ ਘਰਾਂ ਵਿੱਚ ਮੰਗਲਵਾਰ ਤੋਂ ਸ਼ੁਰੂ ਹੋਏ ਪੁਲੀਸ ਦੇ ਛਾਪਿਆਂ ਕਰ ਕੇ ਦੇਸ਼ ਦੀ ਜਮਹੂਰੀ ਸਾਖ਼ ਹੁਣ ਸਵਾਲਾਂ ਦੇ ਘੇਰੇ ਵਿੱਚ ਹੈ। ਆਸਟਰੇਲਿਆਈ ਨਾਗਰਿਕਾਂ ਦੀ ਜਾਸੂਸੀ ਕਰਵਾਉਣ ਦੀ ਸਰਕਾਰ ਦੀ ਗੁਪਤ ਯੋਜਨਾ ਬਾਰੇ ਕੈਨਬਰਾ ਦੇ ਪੱਤਰਕਾਰ ਵੱਲੋਂ ਪਿਛਲੇ ਸਾਲ ਇਕ ਸਟੋਰੀ ਕਰਨ ਮਗਰੋਂ ਪੁਲੀਸ ਨੇ ਇਸ ਖ਼ਬਰ ਨਾਲ ਜੁੜੀਆਂ ਸੂਚਨਾਵਾਂ ਲੱਭਦੇ ਹੋਏ ਉਨ੍ਹਾਂ ਦੇ ਘਰ ’ਤੇ ਛਾਪਾ ਮਾਰਿਆ। ਪੁਲੀਸ ਨੇ ਮਗਰੋਂ ਦੇਸ਼ ਦੇ ਵੱਕਾਰੀ ਰਾਸ਼ਟਰੀ ਪ੍ਰਸਾਰਕ ਆਸਟਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਦੇ ਹੈੱਡਕੁਆਰਟਰ ’ਤੇ ਅਚਾਨਕ ਛਾਪਾ ਮਾਰਿਆ। ਤਕਰੀਬਨ 8 ਘੰਟੇ ਤੱਕ ਚੱਲੀ ਛਾਪੇਮਾਰੀ ਦੌਰਾਨ ਉਸ ਨੇ ਈ-ਮੇਲ, ਡਰਾਫਟ ਦੇ ਲੇਖਾਂ ਅਤੇ ਇਕ ਖੁਫੀਆ ਰਿਪੋਰਟ ਨਾਲ ਜੁੜੇ ਪੱਤਰਕਾਰ ਦੇ ਨੋਟਿਸ ਦੀ ਜਾਂਚ ਕੀਤੀ। ਇਸ ਖੁਫੀਆ ਰਿਪੋਰਟ ਦੇ ਆਧਾਰ ’ਤੇ ਹੀ ਦੱਸਿਆ ਗਿਆ ਸੀ ਕਿ ਆਸਟਰੇਲੀਆ ਦੇ ਵਿਸ਼ੇਸ਼ ਫ਼ੌਜੀ ਬਲਾਂ ਨੇ ਅਫ਼ਗ਼ਾਨਿਸਤਾਨ ਵਿੱਚ ਨਿਹੱਥੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਛਾਪੇਮਾਰੀ ਮਗਰੋਂ ਪੁਲੀਸ ਆਪਣੇ ਨਾਲ ਦੋ ਪੈੱਨ ਡ੍ਰਾਈਵਾਂ ਵਿੱਚ ਸਬੰਧਤ ਦਸਤਾਵੇਜ਼ ਵੀ ਲੈ ਗਈ। ਸਿਡਨੀ ਸਥਿਤ ਯੂਨੀਵਰਸਿਟੀ ਆਫ ਤਕਨਾਲੋਜੀ ਦੇ ਪ੍ਰੋ. ਪੀਟਰ ਮੈਨਿੰਗ ਨੇ ਸਰਕਾਰ ਦੀ ਪਾਰਦਰਸ਼ਤਾ ਉੱਤੇ ਉਂਗਲ ਉਠਾਉਂਦਿਆਂ ਕਿਹਾ ਹੈ ਕਿ ਸਾਲ 2001 ਤੋਂ ਹੀ ਨਿੱਜਤਾ, ਰਾਸ਼ਟਰੀ ਸੁਰੱਖਿਆ ਅਤੇ ਅਤਿਵਾਦੀ ਮੁਕਾਬਲੇ ਨਾਲ ਜੁੜੇ 50 ਤੋਂ ਵੱਧ ਕਾਨੂੰਨਾਂ ਜਾਂ ਸੋਧਾਂ ਦੀ ਵਰਤੋਂ ਕੀਤੀ ਗਈ ਹੈ। ਅੰਤਰਰਾਸ਼ਟਰੀ ਮੀਡੀਆ ਨੇ ਵੀ ਮੀਡੀਆ ਸੰਗਠਨਾਂ ’ਤੇ ਕੀਤੀ ਛਾਪੇਮਾਰੀ ਦੀ ਨਿੰਦਾ ਕੀਤੀ ਹੈ। ਉਧਰ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦਾਅਵਾ ਕੀਤਾ ਕਿ ਸਰਕਾਰ ਦੀ ਇਸ ਪੁਲੀਸ ਜਾਂਚ ਵਿੱਚ ਕੋਈ ਸਿਆਸੀ ਸ਼ਮੂਲੀਅਤ ਨਹੀਂ ਹੈ। ਉਧਰ ਪੱਤਰਕਾਰਾਂ ਅਤੇ ਉਨ੍ਹਾਂ ਦੇ ਸੂਤਰਾਂ ਨੂੰ ਫ਼ੌਰੀ ਸੁਰੱਖਿਆ ਦਿੱਤੇ ਜਾਣ ਦੀ ਮੰਗ ਉੱਠਣ ਲੱਗੀ ਹੈ।

Related posts

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਬੰਧੀ ਕੰਧ ਕਲਾਕ੍ਰਿਤੀ ਸਥਾਪਿਤ

Rojanapunjab

ਕੈਨੇਡਾ : ਅਕਤੂਬਰ ‘ਚ ਹੋਣਗੀਆਂ ਮਿਊਂਸੀਪਲ ਚੋਣਾਂ, ਪੰਜਾਬੀਆਂ ਨੇ ਭਖਾਇਆ ਚੋਣ ਮੈਦਾਨ

Rojanapunjab

ਆਸਟ੍ਰੇਲੀਆ : ਨਾਬਾਲਗ ਹੋਈ ਕਾਰ ਹਾਦਸੇ ਦੀ ਸ਼ਿਕਾਰ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy