Rojana Punjab
  • Home
  • International
  • ਆਸਟਰੇਲੀਆ ਚੋਣਾਂ: ਲਿਬਰਲ-ਨੈਸ਼ਨਲ ਗੱਠਜੋੜ ਤੇ ਲੇਬਰ ਪਾਰਟੀ ਵਿਚਾਲੇ ਸਿੱਧੀ ਟੱਕਰ
International

ਆਸਟਰੇਲੀਆ ਚੋਣਾਂ: ਲਿਬਰਲ-ਨੈਸ਼ਨਲ ਗੱਠਜੋੜ ਤੇ ਲੇਬਰ ਪਾਰਟੀ ਵਿਚਾਲੇ ਸਿੱਧੀ ਟੱਕਰ

ਆਸਟਰੇਲੀਆ ਦੀਆਂ ਕੌਮੀ ਚੋਣਾਂ 18 ਮਈ ਨੂੰ ਹੋਣੀਆਂ ਹਨ, ਜਿਸ ਕਾਰਨ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ। ਸੱਤਾਧਾਰੀ ਲਿਬਰਲ-ਨੈਸ਼ਨਲ ਗੱਠਜੋੜ ਤੇ ਵਿਰੋਧੀ ਧਿਰ ਲੇਬਰ ਵਿਚਾਲੇ ਸਿੱਧੀ ਟੱਕਰ ਹੈ। ਤੀਜੀ ਮੁੱਖ ਪਾਰਟੀ ਗਰੀਨਜ਼ ਵੀ ਕਈ ਹਲਕਿਆਂ ਵਿਚ ਤਿਕੋਣੇ ਮੁਕਾਬਲੇ ਵਿਚ ਹੈ।
ਪਾਰਲੀਮੈਂਟ ਦੀਆਂ 151 ਸੀਟਾਂ ਲਈ 1056 ਅਤੇ ਸੈਨੇਟ ਦੀਆਂ 40 ਸੀਟਾਂ ਵਾਸਤੇ 458 ਉਮੀਦਵਾਰ ਚੋਣ ਮੈਦਾਨ ਵਿਚ ਹਨ। ਉਮੀਦਵਾਰਾਂ ਵਿੱਚ ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਹਨ। ਮੁਲਕ ਦੇ ਕਰੀਬ 1.64 ਕਰੋੜ ਵੋਟਰ ਹਨ ਅਤੇ ਹਰੇਕ ਨੂੰ ਵੋਟ ਪਾਉਣੀ ਲਾਜ਼ਮੀ ਹੈ। ਵੋਟ ਨਾ ਪਾਉਣ ਦੀ ਸੂਰਤ ’ਚ ਜੁਰਮਾਨਾ ਹੈ। ਚੋਣ ਵਿਭਾਗ ਨੇ ਮੁਲਕ ਤੋਂ ਬਾਹਰਲੇ ਵੋਟਰਾਂ ਲਈ ਓਵਰਸੀਜ਼ ਵੋਟਿੰਗ ਕੇਂਦਰ ਵੀ ਖੋਲ੍ਹੇ ਹਨ, ਜਿਸ ਵਿਚ ਨਵੀਂ ਦਿੱਲੀ, ਮੁੰਬਈ ਤੇ ਚੇਨਈ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੁਬਾਰਾ ਸੱਤਾ ਵਿਚ ਆਉਣ ਲਈ ਵੋਟਰਾਂ ਤੋਂ ਸਮਰਥਨ ਮੰਗ ਰਹੇ ਹਨ। ਲੇਬਰ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਵਜੋਂ ਐਲਾਨੇ ਉਮੀਦਵਾਰ ਬਿੱਲ ਸ਼ੌਰਟਨ ਨੇ ਆਸਟਰੇਲੀਆ ਵਿਚ ਪਿਛਲੇ ਛੇ ਸਾਲਾਂ ਤੋਂ ਗੱਠਜੋੜ ਨੂੰ ਅਰਥਵਿਵਸਥਾ ਲਈ ਮਾੜਾ ਦੱਸਿਆ ਹੈ। ਗਠਜੋੜ ਵੱਲੋਂ ਦੋ ਵਾਰੀਆਂ ਵਿਚ ਵੋਟਰਾਂ ਅੱਗੇ ਪਹਿਲਾਂ ਪ੍ਰਧਾਨ ਮੰਤਰੀ ਟੋਨੀ ਐਬਟ ਤੇ ਫਿਰ ਟਰਨਬੁਲ ਪੇਸ਼ ਕੀਤੇ ਗਏ, ਜੋ ਅਸਫਲ ਸਾਬਤ ਹੋਏ। ਗਠਜੋੜ ਨੂੰ ਆਪ ਹੀ ਦੋਵੇਂ ਬਦਲਣੇ ਪਏ। ਹੁਣ ਮੌਰੀਸਨ ਬਾਰੇ ਵੀ ਦੁਚਿੱਤੀ ਹੈ।
ਉਧਰ ਮੌਰੀਸਨ ਨੇ ਕਿਹਾ ਕਿ ਮੁਲਕ ਦੀ ਬਿਹਤਰੀ ਲਈ ਆਰਥਿਕ ਸੁਧਾਰ ਹੋਣੇ ਜ਼ਰੂਰੀ ਹਨ। ਆਵਾਸ ’ਤੇ ਕਾਬੂ ਰੱਖਣਾ ਮੁਲਕ ਦੀ ਲੋੜ ਹੈ। ਉਨ੍ਹਾਂ ਦਾ ਇਸ਼ਾਰਾ ਲੇਬਰ ਵੱਲੋਂ ਆਵਾਸ ਨੀਤੀ ਨਾਲ ਜੁੜੇ ਮਸਲੇ ਸਰਲ ਕਰਨ ਵੱਲ ਸੀ। ਗਰੀਨਜ਼ ਪਾਰਟੀ ਦੇ ਨੇਤਾ ਡੀ. ਨੈਟਾਲੀ ਨੇ ਕਿਹਾ ਕਿ ਮੌਰੀਸਨ ਮੁਲਕ ਵਿਚ ਵਾਤਾਵਰਣ ਪੱਖੀ ਤੇ ਆਵਾਸ ਮਾਮਲਿਆਂ ਵਿਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ।

Related posts

ਚੀਨ ਦੇ ਕਾਰਗੋ ਜਹਾਜ਼ ‘ਚ ਲੱਗੀ ਅੱਗ, 11 ਲੋਕ ਬਚਾਏ ਗਏ

Rojanapunjab

ਨਸ਼ਾ ਛੁਡਾਉਣ ਲਈ ਚੀਨ ਨੇ ਕੱਢੀ ਖ਼ਾਸ ਤਕਨੀਕ

Rojanapunjab

ਜਾਰੀ ਕੀਤੇ 20 ਡਾਕ ਟਿਕਟ ਪਾਕਿ ਨੇ ਬੁਰਹਾਨ ਵਾਨੀ ਸਮੇਤ ਅੱਤਵਾਦੀਆਂ ਦੇ ਨਾਂ ‘ਤੇ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy