Rojana Punjab
  • Home
  • National
  • ‘ਆਪ’ ਦਾ ਨਾਮਜ਼ਦ ਕੌਂਸਲਰ ਭਾਜਪਾ ਵਿੱਚ ਸ਼ਾਮਲ
National

‘ਆਪ’ ਦਾ ਨਾਮਜ਼ਦ ਕੌਂਸਲਰ ਭਾਜਪਾ ਵਿੱਚ ਸ਼ਾਮਲ

ਆਮ ਆਦਮੀ ਪਾਰਟੀ ਦੇ ਵਪਾਰ ਸੈੱਲ ਦੇ ਜਨਰਲ ਸਕੱਤਰ ਤੇ ਉੱਤਰ-ਪੱਛਮੀ ਲੋਕ ਸਭਾ ਹਲਕੇ ਤੋਂ ਐਲਡਰਮੈਨ (ਨਾਮਜ਼ਦ ਕੌਂਸਲਰ) ਵਜਿੰਦਰ ਯਾਦਵ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਤੇ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦੀ ਰਸਮ ਲੋਕ ਸਭਾ ਮੈਂਬਰ ਹੰਸਰਾਜ ਹੰਸ ਤੇ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਮਿਲ ਕੇ ਨਿਭਾਈ।
ਸ੍ਰੀ ਹੰਸਰਾਜ ਹੰਸ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਮੇਸ਼ਾਂ ਕਥਿਤ ਝੂਠ ਬੋਲਦੇ ਹਨ ਪਾਰਟੀ, ਸਰਕਾਰ ਦੇ ਲੋਕਾਂ ਨਾਲ ਬੰਧੂਆ ਮਜ਼ਦੂਰਾਂ ਵਾਂਗ ਵਰਤਾਓ ਕਰਦੇ ਹਨ। ਸ੍ਰੀ ਹੰਸ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਆਪਣੇ ਗੁਰੂ ਨਾਲ ਧੋਖਾ ਕੀਤਾ ਤੇ ਹੁਣ ਗ਼ਰੀਬਾਂ ਦੇ ਹੱਕ ਮਾਰ ਰਹੇ ਹਨ। ਸ੍ਰੀ ਤਿਵਾੜੀ ਨੇ ਕਿਹਾ ਕਿ ‘ਆਪ’ ਵਿੱਚ ਜੋ ਲੋਕ ਸਮਾਜ ਬਦਲਣ ਦਾ ਜਜ਼ਬਾ ਲੈ ਕੇ ਗਏ ਸਨ ਹੁਣ ਉਹ ਲੋਕ ਅੱਜ ਉੱਥੇ ਘੁਟਣ ਮਹਿਸੂਸ ਕਰਦੇ ਹਨ। ‘ਆਪ’ ਛੱਡ ਕੇ ਭਾਜਪਾ ਵਿੱਚ ਆਏ ਵਜਿੰਦਰ ਯਾਦਵ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਬੰਦ ਕਮਰੇ ਵਿੱਚ ਬੈਠ ਕੇ ਦਿੱਲੀ ਨਗਰ ਨਿਗਮ ਨੂੰ ਫੰਡ ਨਾ ਦੇਣ ਦੀ ਰਣਨੀਤੀ ਬਣਾਉਂਦੇ ਹਨ।

Related posts

ਮੋਦੀ ਸਰਕਾਰ ਦਾ ਵੱਡਾ ਫੈਸਲਾ, ਤਿੰਨ ਤਲਾਕ ‘ਤੇ ਆਰਡੀਨੈਂਸ ਨੂੰ ਦਿੱਤੀ ਮਨਜ਼ੂਰੀ

Rojanapunjab

ਮਾਇਆਪੁਰ ‘ਚ ਸੀਲਿੰਗ ਨੂੰ ਲੈ ਕੇ ਮਚਿਆ ਬਵਾਲ, ਪੁਲਸ ਨੇ ਕੀਤਾ ਲਾਠੀਚਾਰਜ

Rojanapunjab

ਅੰਬਾਨੀ ਹੋਏ ਕਰਜ਼ਾਈ, 35,400 ਕਰੋੜ ਦੀ ਜਾਇਦਾਦ ਵੇਚ ਭਰੀਆਂ ਕਿਸ਼ਤਾਂ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy