Rojana Punjab
  • Home
  • National
  • ਅੰਬਾਨੀ ਹੋਏ ਕਰਜ਼ਾਈ, 35,400 ਕਰੋੜ ਦੀ ਜਾਇਦਾਦ ਵੇਚ ਭਰੀਆਂ ਕਿਸ਼ਤਾਂ
National

ਅੰਬਾਨੀ ਹੋਏ ਕਰਜ਼ਾਈ, 35,400 ਕਰੋੜ ਦੀ ਜਾਇਦਾਦ ਵੇਚ ਭਰੀਆਂ ਕਿਸ਼ਤਾਂ

ਰਿਲਾਇੰਸ ਗਰੁੱਪ ਦੇ ਚੇਅਰਮੇਨ ਅਨਿਲ ਅੰਬਾਨੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਗਰੁੱਪ ਨੇ ਪਿਛਲੇ 14 ਮਹੀਨਿਆਂ ‘ਚ ਜਾਇਦਾਦ ਵੇਚਕੇ 35,400 ਕਰੋੜ ਰੁਪਏ ਦਾ ਕਰਜ਼ ਅਦਾ ਕੀਤਾ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਅਨਿਲ ਨੇ ਯਕੀਨ ਦੁਆਇਆ ਕਿ ਰਿਲਾਇੰਸ ਗਰੁੱਪ ਬਾਕੀ ਰਕਜ਼ਾ ਵੀ ਸਮੇਂ ‘ਤੇ ਦੇਣ ‘ਚ ਕਾਮਯਾਬ ਰਹੇਗਾ।

ਅੰਬਾਨੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਤੇਜ਼ੀ ਨਾਲ ਗਿਰਾਵਟ ਦੇਖੀ ਜਾ ਰਹੀ ਹੈ। ਜਨਵਰੀ ਤੋਂ ਹੁਣ ਤਕ ਗਰੁੱਪ ਦੀਆਂ ਲਿਸਟਿਡ ਕੰਪਨੀਆਂ ਦੀ ਵੈਲਿਓ 65% ਘੱਟ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰਿਲਾਇੰਸ ਨਾਲ ਜੁੜੀਆਂ ਕੰਪਨੀਆਂ ਦਾ ਜੋ ਕਰਜ਼ ਦਾ ਭੁਗਤਾਨ ਕੀਤਾ ਗਿਆ ਹੈ, ਉਸ ‘ਚ 24,800 ਕਰੋੜ ਮੂਲ ਤੇ 10,600 ਕਰੋੜ ਵਿਆਜ਼ ਹੈ।

ਰਿਲਾਇੰਸ ਗਰੁੱਪ ‘ਤੇ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਜਿਸ ‘ਚ 49,000 ਕਰੋੜ ਰੁਪਏ ਦਾ ਕਰਜ਼ ਰਿਲਾਇੰਸ ਕਮਿਊਨੀਕੇਸ਼ਨ (ਆਰਕਾਮ) ‘ਤੇ ਹੈ। ਕੁਝ ਸਮਾਂ ਪਹਿਲਾਂ ਆਰਕਾਮ ਨੇ ਕੰਗਾਲ ਹੋਣ ਦੀ ਅਰਜ਼ੀ ਦਿੱਤੀ ਸੀ ਜਿਸ ਦੀ ਪ੍ਰਕੀਰਿਆ ਸ਼ੁਰੂ ਹੋ ਚੁੱਕੀ ਹੈ।

ਅਨਿਲ ਅੰਬਾਨੀ ਦੀ ਆਰਕਾਮ ਨੇ ਪਿਛਲੇ ਸਾਲ ਵੱਡੇ ਭਰਾ ਮੁਕੇਸ਼ ਅੰਬਾਨੀ ਦੀ ਜੀਓ ਨੂੰ 23000 ਕਰੋੜ ਰੁਪਏ ‘ਚ ਸਪੈਕਟ੍ਰਮ ਵੇਚਣ ਦੀ ਡੀਲ ਕੀਤੀ ਸੀ। ਸਰਕਾਰ ਵੱਲੋਂ ਇਸ ‘ਤੇ ਮਨਜ਼ੂਰੀ ਨਾ ਮਿਲਣ ਕਾਰਨ ਦੋਵੇਂ ਕੰਪਨੀਆਂ ਨੇ ਸਹਿਮਤੀ ਨਾਲ ਡੀਲ ਰੱਦ ਕੀਤੀ ਸੀ। ਮੁਕੇਸ਼ ਅੰਬਾਨੀ ਨੇ ਪਿਛਲੇ ਸਾਲ ਅਪ੍ਰੈਲ ‘ਚ 485 ਕਰੋੜ ਰੁਪਏ ਦੇ ਕੇ ਛੋਟੇ ਭਰਾ ਅਨਿਲ ਅੰਬਾਨੀ ਨੂੰ ਜੇਲ੍ਹ ਜਾਣ ਤੋਂ ਬਚਾ ਲਿਆ ਸੀ।

Related posts

ਕਾਂਗਰਸ ਨਾਲ ਕੋਈ ਲੈਣਾ-ਦੇਣਾ ਨਹੀਂ : ਚੰਦਰਸ਼ੇਖਰ ਆਜ਼ਾਦ

Rojanapunjab

ਮੁਲਕ ਵਿਚ ਜਲਦੀ ਚੋਣ ਸੁਧਾਰਾਂ ਦੀ ਲੋੜ: ਯੇਚੁਰੀ

Rojanapunjab

ਭਾਜਪਾ ਵਿਧਾਇਕ ਰਾਜੇਸ਼ ਪਾਟਨੇਕਰ ਗੋਆ ਵਿਧਾਨ ਸਭਾ ਦੇ ਨਵੇਂ ਸਪੀਕਰ ਚੁਣੇ ਗਏ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy