Rojana Punjab
  • Home
  • International
  • ਅਮਰੀਕੀ ਮੋਟਰਸਾਈਕਲਾਂ ਉੱਤੇ 50 ਫ਼ੀਸਦੀ ਟੈਕਸ ਸਵੀਕਾਰ ਨਹੀਂ: ਟਰੰਪ
International

ਅਮਰੀਕੀ ਮੋਟਰਸਾਈਕਲਾਂ ਉੱਤੇ 50 ਫ਼ੀਸਦੀ ਟੈਕਸ ਸਵੀਕਾਰ ਨਹੀਂ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਜਾਣ ਵਾਲੀ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਇੱਕ ਵਾਰ ਫਿਰ ਭਾਰਤ ਵਲੋਂ ਹਾਰਲੇ ਡੇਵਿਡਸਨ ਮੋਟਰਸਾਈਕਲਾਂ ਉੱਤੇ ਲਾਏ ਜਾ ਰਹੇ ਭਾਰੀ ਦਰਾਮਦ ਟੈਕਸ ਦੀ ਨਿਖੇਧੀ ਕਰਦਿਆਂ ਇਸ ਨੂੰ ਅਸਵੀਕਾਰਯੋਗ ਕਿਹਾ ਹੈ। ਭਾਵੇਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ‘ਚੰਗੇ ਦੋਸਤ’ ਨੇ ਇਹ ਟੈਕਸ 100 ਫ਼ੀਸਦੀ ਤੋਂ ਘਟਾ ਕੇ ਅੱਧਾ ਕਰ ਦਿੱਤਾ ਹੈ। ਟਰੰਪ ਨੇ ਇਹ ਟਿੱਪਣੀਆਂ ਉਨ੍ਹਾਂ ਤੇ ਮੋਦੀ ਦੀ ਓਸਾਕਾ ਵਿਚ ਹੋਣ ਵਾਲੇ ਜੀ- 20 ਸੰਮੇਲਨ ਦੌਰਾਨ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਕੀਤੀਆਂ ਹਨ।
ਅਮਰੀਕੀ ਰਾਸ਼ਟਰਪਤੀ ਟਰੰਪ ਜੋ ਹਰ ਦੁਵੱਲੇ ਸਬੰਧ ਨੂੰ ਆਰਥਿਕਤਾ ਦੇ ਨਜ਼ਰੀਏ ਤੋਂ ਵੇਖਦੇ ਹਨ, ਨੇ ਭਾਰਤ ਨੂੰ ‘ਟੈਰਿਫ ਕਿੰਗ’ ਦਾ ਦਰਜਾ ਦਿੱਤਾ ਹੋਇਆ ਹੈ ਅਤੇ ਭਾਰਤੀ ਉਤਪਾਦਾਂ ਉੱਤੇ ਵੀ ਭਾਰੀ ਟੈਕਸ ਲਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਸੀਬੀਐੱਸ ਨਿਊਜ਼ ਨੂੰ ਬੀਤੇ ਦਿਨ ਦਿੱਤੀ ਇੰਟਰਵਿਊ ਮੌਕੇ ਕਿਹਾ ਕਿ ਅਮਰੀਕਾ ਇੱਕ ਅਜਿਹਾ ਮੁਲਕ ਹੈ ਜਿਸਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਕਿਹਾ,‘ਅਸੀਂ ਮੂਰਖ ਦੇਸ਼ ਨਹੀਂ ਹਾਂ, ਜੋ ਇੰਨੇ ਮਾੜੇ ਢੰਗ ਨਾਲ ਕੰਮ ਕਰਦਾ ਹੋਵੇ। ਤੁਸੀਂ ਭਾਰਤ ਵੱਲ ਵੇਖੋ, ਤੁਸੀਂ ਵੇਖੋ, ਉਨ੍ਹਾਂ ਕੀ ਕੀਤਾ ਹੈ, ਇੱਕ ਮੋਟਰਸਾਈਕਲ ਉੱਤੇ 100 ਫ਼ੀਸਦੀ ਟੈਕਸ। ਅਸੀਂ ਉਨ੍ਹਾਂ ਤੋਂ ਕੁਝ ਨਹੀਂ ਲੈਂਦੇ।’

Related posts

ਆਸਟ੍ਰੇਲੀਆ : ਹੜ੍ਹ ਕਾਰਨ ਫਸਲਾਂ ਤਬਾਹ, ਸਰਕਾਰੀ ਮਦਦ ਦੀ ਅਪੀਲ

Rojanapunjab

ਕੈਨੇਡੀਅਨ ਇੰਟੈਲੀਜੈਂਸ ਨੇ ਸੁਣੀ ਹੈ ਖਸ਼ੋਗੀ ਕਤਲ ਦੀ ਰਿਕਾਰਡਿੰਗ: ਟਰੂਡੋ

Rojanapunjab

ਟਰੰਪ ਵੀਹਵੀਂ ਸਦੀ ਦਾ ਫਾਸ਼ੀਵਾਦੀ: ਸਾਦਿਕ ਖ਼ਾਨ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy