Rojana Punjab
  • Home
  • National
  • ਅਜੇ ਦੇਵਗਨ ਨੇ ਸਿਆਸੀ ਐਂਟਰੀ ‘ਤੇ ਦਿੱਤਾ ਅਨੋਖਾ ਜਵਾਬ
National

ਅਜੇ ਦੇਵਗਨ ਨੇ ਸਿਆਸੀ ਐਂਟਰੀ ‘ਤੇ ਦਿੱਤਾ ਅਨੋਖਾ ਜਵਾਬ

ਇਨ੍ਹਾਂ ਲੋਕ ਸਭਾ ਚੋਣਾਂ ਦਾ ਰੰਗ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਦੀਆਂ ਚੋਣਾਂ ਦੇ ਆਖਰੀ ਫੇਸ ‘ਚ ਵੋਟਿੰਗ ਬਾਕੀ ਰਹਿ ਗਈ ਹੈ। ਇਸ ਦੇ ਨਾਲ ਹੀ ਇਸ ਵਾਰ ਲੋਕ ਸਭਾ ਚੋਣਾਂ ‘ਚ ਪਾਰਟੀਆਂ ਨੇ ਕਈ ਫ਼ਿਲਮੀ ਸਿਤਾਰਿਆਂ ਨੂੰ ਚੋਣ ਮੈਦਾਨ ‘ਚ ਉਤਾਰਿਆ। ਇਸ ‘ਚ ਸਭ ਤੋਂ ਜ਼ਿਆਦਾ ਸੁਰਖੀਆ ਸੰਨੀ ਦਿਓਲ ਨੇ ਬਟੋਰੀਆਂ ਹਨ। ਉਨ੍ਹਾਂ ਤੋਂ ਬਾਅਦ ਸੁਨੀਲ ਸ਼ੈਟੀ ਦੀ ਰਾਜਨੀਤੀ ‘ਚ ਐਂਟਰੀ ਦੀਆਂ ਖ਼ਬਰਾਂ ਵੀ ਆਈਆ ਜਿਨ੍ਹਾਂ ਨੂੰ ਉਨ੍ਹਾਂ ਨੇ ਨਾਕਾਰ ਦਿੱਤਾ।

ਇਸ ਤੋਂ ਬਾਅਦ ਰਾਜਨੀਤੀ ‘ਚ ਆਉਣ ਨੂੰ ਲੈ ਕੇ ਸਿੰਘਮ ਐਕਟਰ ਅਜੇ ਦੇਵਗਨ ਦੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਅਜੇ ਨੇ ਕਿਹਾ ਕਿ ਉਹ ਕਦੇ ਵੀ ਰਾਜਨੀਤੀ ‘ਚ ਨਹੀਂ ਆਉਣਗੇ ਤੇ ਇਸ ਪਿੱਛੇ ਉਨ੍ਹਾਂ ਦਾ ਵੱਖਰਾ ਕਾਰਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੇਹੱਦ ਸ਼ਰਮੀਲੇ ਹਨ ਤੇ ਅਜਿਹੇ ‘ਚ ਲੋਕਾਂ ‘ਚ ਜ਼ਿਆਦਾ ਨਹੀਂ ਰਹਿ ਸਕਦੇ।

ਅਜੇ ਨੇ ਕਿਹਾ ਕਿ ਰਾਜਨੀਤੀ ਲੋਕਾਂ ਲਈ ਹੁੰਦੀ ਹੈ ਤੇ ਮੈਂ ਰਾਜਨੀਤੀ ਲਈ ਬੇਹੱਦ ਸ਼ਰਮੀਲਾ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਉਦੋਂ ਤਕ ਚੰਗੇ ਨੇਤਾ ਨਹੀਂ ਬਣ ਸਕਦੇ ਜਦੋਂ ਤਕ ਤੁਸੀਂ ਲੋਕਾਂ ‘ਚ ਜਾ ਕੇ ਗ੍ਰਾਊਂਡ ਪੱਧਰ ‘ਤੇ ਕੰਮ ਨਹੀਂ ਕਰਦੇ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਦੋ ਸਾਥੀਆਂ ਸੰਨੀ ਦਿਓਲ ਤੇ ਉਰਮਿਲਾ ਮਾਂਤੋਡਕਰ ਦੇ ਕਾਮਯਾਬ ਹੋਣ ਦੀ ਕਾਮਨਾ ਕੀਤੀ।

Related posts

ਮੁੰਬਈ : ਕੱਪੜੇ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, 4 ਦੀ ਮੌਤ

Rojanapunjab

ਸੰਨੀ ਦਿਓਲ ਨੂੰ ਸਖ਼ਤ ਨੋਟਿਸ

Rojanapunjab

ਦਿੱਲੀ ਦੇ ਪੁਲਸ ਕਰਮਚਾਰੀਆਂ ਨੇ ਪਹਾੜਗੰਜ ‘ਚ ਫਸੇ ਪਤੀ-ਪਤਨੀ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy